ਭਾਰਤ ਗਰੁੱਪ ਪਹੁੰਚਿਆ ਸ਼ਹੀਦ ਹੇਮਰਾਜ ਨੂੰ ਸਰਧਾਜਲੀ ਦੇਣ ਉਸ ਦੇ ਘਰ

Saturday, January 19, 20130 comments

ਮਾਨਸਾ 19 ਜਨਵਰੀ ( ਸਤੀਸ ਮਹਿਤਾ,) ਭਾਰਤੀ ਫੌਜ ਦੇ ਲੈਸ ਨੈਕ ਸ਼ਹੀਦ ਹੇਮ ਰਾਜ ਨੂੰ ਪਕਿਸਤਾਨੀ ਫੌਜ ਦੁਆਰਾ 8ਜਨਵਰੀ ਨੂੰ ਪੁੰਛ ਇਲਾਕੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਭਾਰਤੀ ਫੌਜ ਦੇ ਇਸ ਸ਼ਹੀਦ ਜਵਾਨ ਨੂੰ ਸ਼ਰਧਾਜਲੀ ਦੇਣ ਲਈ ਭਾਰਤ ਗਰੁੱਪ ਦੀ ਸੰਸਥਾ ਦੇ ਪ੍ਰਿੰਸੀਪਲ  ਡਾ ਡੀਐਸ ਧਾਲੀਵਾਲ ਜੀ ਤੇ ਡਾਇਰੈਕਟਰ ਸੁਧੀਰ ਸਿੰਗਲਾ ਦੀ ਉਸ ਘਰ ਸ਼ੇਰਗਨਰ (ਮੁਥਰਾ)ਵਿਖੇ ਪਹੁੰਚੇ। ਉਹਨਾਂ ਦੱਸਿਆ ਕਿ ਸ਼ਹੀਦ ਹੇਮਰਾਜ ਦਾ ਪਰਿਵਾਰ ਜ਼ਿਲ੍ਹਾ ਮਥੁਰਾ ਦੇ ਇਕ ਛੋਟੇ ਜਿਹੇ ਪਿੰਡ ਸ਼ੇਰਨਗਰ ਵਿੱਚ ਰਹਿੰਦਾ ਹੈ। ਜਿੱਥੇ ਉਸ ਦੇ ਸੰਯੁਕਤ ਪਰਿਵਾਰ ਵਿੱਚ ਉਸ ਤੋ ਇਲਾਵਾ ਉਸ ਦੇ ਦੋ ਭਰਾ,ਉਸ ਦੀ ਪਤਨੀ, ਮਾਤਾ ਤੇ ਤਿੰਨ ਬੱਚੇ ਜਿਨ੍ਹਾਂ ਵਿੱਚ ਦੋ ਲੜਕੀਆ ਤੇ ਇਕ ਲੜਕਾ ਹੈ ਤੇ ਆਪਣੀ ਇਸ ਸੰਯੁਕਤ ਪਰਿਵਾਰ ਵਿੱਚ ਹੇਮਰਾਜ ਇਕੱਲਾ ਹੀ ਕਮਾਉਣ ਵਾਲਾ ਵਿਅਕਤੀ ਸੀ ਤੇ ਸਾਰਾ ਪਰਿਵਾਰ ਉਸ ਤੇ ਹੀ ਨਿਰਭਰ ਸੀ। ਸਹੀਦ ਹੇਮਰਾਜ ਦੇ ਘਰ ਪਹੁੰਚ ਕੇ ਸੰਸਥਾ ਦੇ ਪ੍ਰਿੰਸੀਪਲ ਡਾ ਡੀ ਐਸ ਧਾਲੀਵਾਲ ਜੀ ਤੇ ਡਾਇਰੈਕਟਰ ਸੁਧੀਰ ਸਿੰਗਲਾ ਨੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ ਤੇ ਇਹ ਵੀ ਐਲਾਨ ਕੀਤਾ ਕਿ ਭਾਰਤ ਗਰੁੱਪ ਵਲੋ ਪਰਿਵਾਰ ਦੇ ਕਿਸੇ ਇਕ ਮੈਬਰ ਨੂੰ ਮੁਫਤ ਸਿੱਖਿਆ ਦਿੱਤੀ ਜਾਵੇਗੀ ਤੇ ਇਹ ਵੀ ਕਿਹਾ ਕਿ ਪਰਿਵਾਰ ਦੇ ਕਿਸੇ ਇਕ ਮੈਬਰ ਨੂੰ ਉਸ ਦੀ ਬਣਦੀ ਯੋਗਤਾ ਦੇ ਅਨੁਸਾਰ ਕਾਲਜ ਵਿੱਚ ਨੋਕਰੀ ਵੀ ਦਿੱਤੀ ਜਾਵੇਗੀ। ਡਾ ਡੀਐਸਧਾਲੀਵਾਲ ਨੇ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਸਾਰੇ ਦੇਸ ਵਾਸੀਆ ਨੂੰ ਉਸ ਪਰਿਵਾਰ ਨਾਲ ਖੜ੍ਹੇ ਹੋਕੇ ਉਸ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਹ ਪਰਿਵਾਰ ਮੁੜ ਤੋ ਖੜ੍ਹਾ ਹੋ ਸਕੇ ਤੇ ਆਪਣੀਆ ਮੁਢੱਲੀਆ ਜਰੂਰਤਾਂ ਨੂੰ ਪੂਰਾ ਕਰ ਸਕੇ। ਇਸ ਬਾਰੇ ਜਾਣਕਾਰੀ ਦਿੰਦੇ ਸੰਸਥਾ ਦੇ ਡਾਇਰੈਕਟਰ ਸੁਧੀਰ ਸਿੰਗਲਾ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਸ ਮਹਾਨ ਸ਼ਹੀਦ ਦੇ ਬੱਚਿਆ ਨੂੰ ਵਧੀਆ ਸਿੱਖਿਆ ਤੇ ਰੁਜਗਾਰ ਦੇ ਵਧੀਆ ਸਾਧਨ ਮਿਲ ਸਕਣ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਸੰਸਥਾ ਜਾਂ ਵਿਅਕਤੀ ਇਸ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਸਹਾਇਤਾ ਕਰਨਾ ਚਾਹੁੰਦਾ ਹੈ ਤਾਂ ਉਹ ਭਾਰਤ ਗਰੁੱਪ ਨਾਲ ਸੰਪਰਕ ਕਰ ਸਕਦਾ ਹੈ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger