ਮਾਨਸਾ 19 ਜਨਵਰੀ ( ਆਹਲੂਵਾਲੀਆ) ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਨੂੰ ਪ੍ਰਣਾਏ ਨੌਜਵਾਨਾਂ ਦੀ ਇਕ ਅਹਿਮ ਇਕੱਤਰਤਾ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਬੀਰਵਾਲ ਦੇ ਦਫਤਰ ਵਿਖੇ ਹੋਈ। ਇਕੱਤਰਤਾ ਦੀ ਕਾਰਵਾਈ ਪ੍ਰੈਸ ਦੇ ਨਾ ਜਾਰੀ ਕਰਦਿਆ ਮੁਲਾਜਮ ਆਗੂ ਯਾਦਵਿੰਦਰ ਪਮਾਰ ਨੇ ਕਿਹਾ ਕਿ ਇਕੱਤਰਤਾ ਵਿੱਚ ਸਾਮਿਲ ਨੌਜਵਾਨਾਂ ਨੇ ਭ੍ਰਿਸਟਾਚਾਰੀਆਂ ਅਤੇ ਚਰਿੱਤਰ ਹੀਣਤਾ ਭਰੀਆ ਕਾਰਵਾਈਆ ਚ ਲਿਪਤ ਲੋਕਾਂ ਵਲੋ ਬਾਬਾ ਸਾਹਿਬ ਦੇ ਨਾਮ ਤੇ ਸੰਸਥਾਵਾ ਬਣਾਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕਾਰਵਾਈ ਦਾ ਕਰੜਾ ਨੋਟਿਸ ਲਿਆ। ਆਗੂਆਂ ਨੇ ਕਿਹਾ ਕਿ ਦਲਿਤਾਂ ਦੀ ਹੱਕ ਮਾਰਨ ਵਾਲੀਆ ਗੈਰ ਕਾਨੂੰਨੀ ਗਤੀਵਿਧੀਆ ਚ ਸਾਮਿਲ ਰਹੇ ਲੋਕ ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਹਾਮੀ ਹੋਣ ਦਾ ਦਾਅਵਾ ਕਰਕੇ ਮਹਾਨ ਰਹਿਬਰ ਦੇ ਨਾਂ ਨੂੰ ਕਲੀਕਣ ਕਰ ਰਹੇ ਹਨ ਜਿਸ ਨੂੰ ਬਹੁਜਨ ਸਮਾਜ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਕਰੇਗਾ। ਉਨ੍ਹਾਂ ਦਲਿਤ ਸਮਾਜ ਨੂੰ ਅਜਿਹੇ ਪਾਖੰਡੀਆ ਦੀਆਂ ਲੂੰਬੜ ਚਾਲਾਂ ਤੋ ਸੁਚੇਤ ਰਹਿਣ ਦੀ ਅਪੀਲ ਕਰਦਿਆ ਬਾਬਾ ਸਾਹਿਬ ਦਾ ਨਾਮ ਵਰਤਕੇ ਆਪਣੇ ਉ¤ਲੂ ਸਿੱਧੇ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਦਿੰਦਿਆ ਆਉਦੇ ਦਿਨਾਂ ਚ ਅਜਿਹੇ ਲੋਕਾਂ ਦੇ ਕੱਚੇ ਚਿੱਠੇ ਜਨਤਾ ਸਾਹਮਣੇ ਨਸ਼ਰ ਕਰਨ ਦੀ ਗੱਲ ਵੀ ਕਹੀ।
Post a Comment