ਕੈਨੇਡਾ, ਟੋਰਾਂਟੋ 28 …ਦਸੰਬਰ (ਆਰ, ਕੇ )ਪੰਜਾਬ ਜ਼ਿਲ•ਾ ਸੰਗਰੂਰ ਦੇ ਉਘੇ ਲੇਖਕ ਕਾਲਾ ਤੂਰ ਤੁੰਗਾਂ ਦੀ ਪੁਸਤਕ ‘ਮੇਰਾ ਪਿੰਡ’ ਨੂੰ ਕੈਨੇਡਾ ਦੇ ਟੌਰਾਂਟੋ ਸ਼ਹਿਰ ਵਿਖੇ ਅੱਜ ਇੱਕ ਸਮਾਗਮ ਦੌਰਾਨ ਕਲਾਕਾਰ ਸੁਖਵੀਰ ਰਾਣਾ ਅਤੇ ਸਾਬਰ ਕੋਟੀ ਵੱਲੋਂ ਸਾਂਝੇ ਤੌਰ ’ਤੇ ਰੀਲੀਜ਼ ਕੀਤਾ ਗਿਆ। ਸਮਾਗਮ ਮੌਕੇ ਗਾਇਕ ਸੁਖਵੀਰ ਰਾਣਾ ਨੇ ਕਾਲਾ ਤੂਰ ਤੁੰਗਾਂ ਦੀ ਲਿਖਤ ਦੀ ਸਰਾਹਣਾ ਕਰਦਿਆਂ ਕਿਹਾ ਕਿ ਇਸ ਪੁਸਤਕ ਵਿੱਚ ਪੰਜਾਬ ਦੇ ਸੱਭਿਆਚਾਰ ਦੀ ਝਲਕ ਪੈਂਦੀ ਹੈ ਜਿਹੜਾ ਕਿ ਅੱਜ ਸਾਡੇ ਤੋਂ ਕੋਹਾਂ ਦੂਰ ਹੁੰਦਾਂ ਜਾ ਰਿਹਾ ਹੈ। ਗਾਇਕ ਸਾਬਰ ਕੋਟੀ ਨੇ ਵੀ ਲੇਖਕ ਤੁੰਗਾਂ ਨੂੰ ਭਵਿੱਖ ਵਿੱਚ ਪੰਜਾਬੀ ਵਿਰਸੇ ਨੂੰ ਛੂੰਹਦੇਂ ਵਿਸ਼ਿਆਂ ‘ਤੇ ਲਿਖਣ ਦੀ ਤਾਕੀਦ ਕੀਤੀ। ਉਨ•ਾਂ ਸਮੂਹ ਪੰਜਾਬੀ ਲੇਖਕਾਂ ਨੂੰ ਆਪਣੀਆਂ ਕਲਮਾਂ ਪੰਜਾਬ ਦੇ ਮਾੜੇ ਹਾਲਾਤਾਂ ਵੱਲ ਮੋੜ•ਨ ਲਈ ਅਪੀਲ ਕੀਤੀ ਤਾਂ ਜੋਂ ਅੱਜ ਸਮੇਂ ਦੀਆਂ ਬੁਰਾਈਆਂ ਅਤੇ ਮਾੜੇ ਦੌਰ ਨੂੰ ਉਭਾਰਿਆ ਜਾ ਸਕੇ।
‘ਮੇਰਾ ਪਿੰਡ’ ਪੁਸਤਕ ਨੂੰ ਰੀਲੀਜ਼ ਕਰਦੇ ਹੋਏ ਗਾਇਕ ਸੁਖਵੀਰ ਰਾਣਾ ਅਤੇ ਸਾਬਰ ਕੋਟੀ

Post a Comment