ਮਲਸੀਆਂ, 14 ਜਨਵਰੀ (ਸਚਦੇਵਾ) ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਪੰਜ ਮਜ਼ਦੂਰ ਜਥੇਬੰਦੀਆਂ ਵੱਲੋਂ ਕਸਬਾ ਮਲਸੀਆਂ ਅਤੇ ਆਸ-ਪਾਸ ਦੇ ਕਈ ਪਿੰਡਾਂ ‘ਚ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆ ਝੰਡਾ ਮਾਰਚ ਕੱਢਿਆ ਗਿਆ । ਇਸ ਝੰਡਾ ਮਾਰਚ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਨਿਰਮਲ ਸਿੰਘ ਮਲਸੀਆਂ ਅਤੇ ਪੰਜਾਬ ਖੇਤ ਮਜ਼ਦੂਰ ਜਥੇਬੰਦੀ ਦੇ ਆਗੂ ਸੁਖਜਿੰਦਰ ਸਿੰਘ ਲਾਲੀ ਆਦਿ ਵੱਲੋਂ ਕੀਤੀ ਗਈ । ਇਸ ਮਾਰਚ ਵਿੱਚ ਵੱਡੀ ਗਿਣਤੀ ‘ਚ ਮਜ਼ਦੂਰ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਦੋਸ਼ ਮੜਦਿਆ ਕਿਹਾ ਕਿ ਮਜੂਦਾ ਸਰਕਾਰ ਨੇ ਵਿਧਾਨ ਸਭਾ ਚੋਣਾਂ ‘ਚ ਵੋਟਾਂ ਲੈਣ ਖਾਤਰ ਸਾਡੇ ਨਾਲ ਅਨੇਕਾ ਵਾਅਦੇ ਕੀਤੇ ਸਨ, ਜੋ ਅਜੇ ਤੱਕ ਵੀ ਵਫਾ ਨਹੀਂ ਹੋ ਸਕੇ । ਉਨ•ਾਂ ਕਿਹਾ ਕਿ ਇਨ•ਾਂ ਵਾਅਦਿਆ ‘ਚ ਸਰਕਾਰ ਨੇ ਬਿਜਲੀ ਬਿੱਲ ਦੇ ਬਕਾਏ ਮੁਆਫ ਕਰਨ, ਗਰੀਬ ਘਰਾਂ ਦੇ ਮੀਟਰਾਂ ਦੇ ਕੁਨੈਕਸ਼ਨ ਨਾ ਕੱਟਣ, ਘਰੇਲੂ ਰਹਾਇਸ਼ ਲਈ ਪਲਾਟ ਦੇਣ ਵਰਗੀਆਂ ਬਹੁਤ ਸਾਰੀਆਂ ਮੰਗਾਂ ਮੰਨਣ ਲਈ ਲਾਰੇ ਲਗਾਏ ਸਨ, ਪ੍ਰੰਤੂ ਵੋਟਾਂ ਲੈਣ ਤੋਂ ਬਾਅਦ ਹੁਣ ਸਰਕਾਰ ਉਨ•ਾਂ ਵਾਦਿਆ ਨੂੰ ਪੂਰੇ ਕਰਨ ‘ਚ ਨਾਕਾਮ ਸਾਬਤ ਹੋਈ ਹੈ, ਜਿਸ ਕਾਰਣ ਮਜ਼ਦੂਰ ਜਥੇਬੰਦੀਆਂ ‘ਚ ਭਾਰੀ ਰੋਸ ਹੈ । ਉਨ•ਾਂ ਕਿਹਾ ਕਿ ਜੇਕਰ ਸਰਕਾਰ ਨੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੂਬੇ ਭਰ ਵਿੱਚ ਜਥੇਬੰਦੀਆਂ ਵੱਲੋਂ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੱਧੂ, ਦਰਸ਼ਨਪਾਲ ਬੰਡਾਲਾ, ਸੂਬਾ ਪ੍ਰਧਾਨ ਦਰਸ਼ਨ ਨਾਹਰ, ਜਿਲ•ਾਂ ਪ੍ਰਧਾਨ ਨਿਰਮਲ ਸਿੰਘ ਮਲਸੀਆਂ, ਮੱਖਣ ਨੂਰਪੁਰੀ, ਬਲਵਿੰਦਰ ਤਲਵੰਡੀ ਮਾਧੋ, ਦਲਬੀਰ ਸਿੰਘ ਸੋਢੀ ਮੁਰੀਦਵਾਲ, ਸਤਵਿੰਦਰ ਸਿੰਘ ਲਾਲੀ, ਲਹਿੰਬਰ ਸਿੰਘ, ਬਖਸ਼ੀ ਕੰਗ ਸਾਹਿਬ ਰਾਏ, ਜਿੰਦਰ ਮਲਸੀਆਂ, ਹਰਭਜਨ ਸਿੰਘ, ਬੀਬੀ ਬਖਸ਼ੋ ਕੋਟਲੀ, ਬੀਬੀ ਕਮਲਜੀਤ ਕੌਰ ਕੋਟਲੀ ਆਦਿ ਹਾਜ਼ਰ ਸਨ ।
ਹੱਕੀ ਮੰਗਾਂ ਨੂੰ ਲੈ ਕੇ ਕਸਬਾ ਮਲਸੀਆਂ ਵਿਖੇ ਝੰਡਾ ਮਾਰਚ ਕੱਢਦੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੇ ਆਗੂ ਅਤੇ ਵਰਕਰ ।


Post a Comment