ਕੋਟਕਪੂਰਾ/15ਜਨਵਰੀ/ਜੇ.ਆਰ.ਅਸੋਕ/ਸਥਾਨਕ ਸ਼ਹਿਰ ਦੀ ਇਕ ਵਿਦਿੱਅਕ ਸੰਸਥਾ ਦਸ਼ਮੇਸ਼ ਪਬਲਿਕ ਸਕੂਲ ਦੀ ਵੈਨ ਆਵਾਜਾਈ ਯੂਨੀਅਨ ਵੱਲੋਂ ਮਾਪਿਆਂ ਨੂੰ ਦੱਸੇਂ ਬਿਨਾਂ ਕਿਰਾਇਆਂ ’ਚ ਵਾਧਾ ਕਰ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਬੱਚਿਆਂ ਦੇ ਮਾਪਿਆਂ ਸੰਦੀਪ ਕੁਮਾਰ, ਪਵਨ ਕੁਮਾਰ, ਹਰਬੀਰ ਸਿੰਘ, ਬਲਕਰਨ ਸਿੰਘ, ਕੁਲਜੀਤ ਸਿੰਘ ਅਤੇ ਅਮਨਦੀਪ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਨਵਰੀ ਮਹੀਨੇ ਤੋਂ ਸਥਾਨਕ ਦਸ਼ਮੇਸ਼ ਸਕੂਲ ਦੇ ਸਮੂਹ ਵੈਨ ਮਾਲਕਾਂ ਨੇ ਸ਼ਹਿਰੀ ਬੱਚਿਆਂ ਦਾ ਕਿਰਾਇਆ ਪ੍ਰਤੀ ਬੱਚਾ 230 ਤੋਂ ਵਧਾਕੇ 500 ਰੁਪਏ ਤੱਕ ਕਰ ਦਿੱਤਾ ਗਿਆ ਹੈ । ਮਾਪਿਆਂ ਨੇ ਕਿਹਾ ਕਿ ਗੱਡੀਆਂ ਵਾਲੇ ਪਹਿਲਾਂ ਹਰ ਸਾਲ 20 ਤੋਂ 30 ਰੁਪਏ ਗੱਡੀਆਂ ਦਾ ਕਿਰਾਇਆ ਵਧਾਉਂਦੇ ਸਨ ਪਰ ਹੁਣ ਵਿਦਿੱਅਕ ਸੈਸ਼ਨ ਦੇ ਵਿਚਕਾਰ ਕਿਰਾਏ ਵਿਚ ਦੁੱਗਣਾ ਵਾਧਾ ਕਰ ਦਿੱਤਾ ਗਿਆ ਹੈ। ਮਾਪਿਆਂ ਨੇ ਇਹ ਵੀ ਦੱਸਿਆ ਕਿ ਬਹੁਤੇ ਗੱਡੀਆਂ ਵਾਲੇ ਆਪਣੀਆਂ ਗੱਡੀਆਂ ਵਿਚ ਨਿਰਧਾਰਤ ਸੀਮਾ ਤੋਂ ਵੱਧ ਬੱਚੇ ਬਿਠਾਉਂਦੇ ਹਨ, ਜਿਸ ਨਾਲ ਅਕਸਰ ਹੀ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ। ਉਨ•ਾਂ ਅੱਗੇ ਕਿਹਾ ਕਿ ਸਕੂਲ ਦੇ ਆਪਣੇ ਆਵਾਜਾਈ ਪ੍ਰਬੰਧ ਨਾ ਹੋਣ ਕਾਰਨ ਗੱਡੀਆਂ ਵਾਲੇ ਆਪਣੀਆਂ ਮਨਮਾਨੀਆਂ ਕਰਦੇ ਹਨ ਜਿਸ ਤੋਂ ਬੱਚੇ ਅਤੇ ਮਾਪੇ ਬੇਹੱਦ ਪ੍ਰੇਸ਼ਾਨ ਹਨ । ਜਦ ਇਸ ਸਬੰਧੀ ਸਕੂਲ ਦੇ ਪਿੰ੍ਰਸੀਪਲ ਸ਼ਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਪਿਛਲੇ ਦਿਨੀ ਗੱਡੀਆਂ ਵਾਲਿਆਂ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਸੀ ਕਿ ਉਹ ਗੱਡੀਆਂ ਦਾ ਟੈਕਸ ਅਦਾ ਕਰਨ, ਬੀਮੇ ਕਰਾਉਣ ਅਤੇ ਹਰ ਸਾਲ ਆਵਾਜਾਈ ਵਿਭਾਗ ਤੋਂ ਪਾਸਿੰਗ ਕਰਾਉਣ ਅਤੇ ਨਿਯਮਾਂ ਅਨੁਸਾਰ ਹੀ ਵਿਦਿਆਰਥੀਆਂ ਨੂੰ ਗੱਡੀਆਂ ਵਿਚ ਬਿਠਾਉਣ । ਪਿੰ੍ਰਸੀਪਲ ਨੇ ਅੱਗੇ ਕਿਹਾ ਕਿ ਉਹ ਜਲਦੀ ਹੀ ਗੱਡੀਆਂ ਵਾਲਿਆਂ ਦੀ ਮੀਟਿੰਗ ਕਰਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰਨਗੇ । ਇਸ ਮਾਮਲੇ ਦੀ ਅਗਵਾਈ ਕਰਦਿਆਂ ਸੰਦੀਪ ਕੁਮਾਰ ਨੇ ਕਿਹਾ ਕਿ ਸ਼ਹਿਰ ਵਿਚ ਬਹੁਤੇ ਗੱਡੀਆਂ ਵਾਲੇ ਆਵਾਜਾਈ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਆਪਣੀਆਂ ਮਨਮਾਨੀਆਂ ਕਰਦੇ ਹਨ ਜਿੰਨ•ਾਂ ਦਾ ਖਮਿਆਜ਼ਾ ਮਾਪਿਆਂ ਨੂੰ ਭੁਗਤਣਾ ਪੈ ਰਿਹਾ ਹੈ । ਉਨ•ਾਂ ਗੱਡੀਆਂ ਦੇ ਚਾਲਕਾਂ ਤੇ ਇਹ ਵੀ ਦੋਸ਼ ਲਾਇਆ ਕਿਹਾ ਕਿ ਉਹ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਅਧੀਨ ਆਪਣੀਆਂ ਗੱਡੀਆਂ ਦੇ ਟੈਕਸ ਨਾ ਭਰਕੇ, ਬੀਮੇ ਨਾ ਕਰਵਾਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾ ਰਹੇ ਹਨ । ਉਨ•ਾਂ ਜ਼ਿਲ•ਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਗੱਡੀਆਂ ਦੇ ਕਿਰਾਏ ਵਿਚ ਕੀਤੇ ਅਥਾਹ ਵਾਧੇ ਨੂੰ ਘਟਾਇਆ ਜਾਵੇ ਤਾਂ ਜੋ ਮਾਪਿਆਂ ਨੂੰ ਵਧੇਰੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।

Post a Comment