ਨਾਭਾ, 15 ਜਨਵਰੀ (ਜਸਬੀਰ ਸਿੰਘ ਸੇਠੀ)-ਲੋਕ ਸਭਾ ਚੋਣਾਂ ਅਕਾਲੀ ਦਲ ਸ਼ਾਨ ਨਾਲ ਜਿੱਤੇਗਾ ਅਤੇ ਇਨ੍ਹਾਂ ਚੋਣਾਂ ਵਿਚ ਕਾਂਗਰਸ ਦਾ ਸਫਾਇਆ ਯਕੀਨਨ ਤਹਿ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੁਲਦੀਪ ਸਿੰਘ ਚੀਨਾ ਰੋਹਟਾ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਵਿਕਾਸ ਲਈ ਅਕਾਲੀ ਸਰਕਾਰ ਹੀ ਬਚਨਵੱਧ ਹੈ ਅਤੇ ਲੋਕ ਸਭਾ ਚੋਣਾਂ ਵਿਚ ਯੂਥ ਵਿੰਗ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਅੱਗੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਨੌਜਵਾਨ ਵਰਗ ਨੂੰ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਵੱਧ ਚੜ੍ਹਕੇ ਅੱਗੇ ਆਉਣ ਦੀ ਲੋੜ ਹੈ। ਜੇਕਰ ਪੜ੍ਹਿਆ-ਲਿਖਿਆ ਨੌਜਵਾਨ ਵਰਗ ਅੱਗੇ ਆਵੇਗਾ ਤਾਂ ਸਾਡਾ ਪੰਜਾਬ ਸਮਾਜ ਬੁਰਾਈਆਂ ਤੋਂ ਰਹਿਤ ਹੋ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਅਤੇ ਉ¤ਪ ਮੁੱਖ-ਮੰਤਰੀ ਦੀ ਦੂਰ ਅੰਦੇਸ਼ੀ ਸੋਚ ਸਦਕਾ ਅੱਜ ਪੰਜਾਬ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜੰਗ ਧੂਰੀ, ਦਿਲਰਾਜ ਨਾਭਾ, ਗਿੱਲ ਧਾਰੋਂਕੀ, ਕਾਲਾ ਧੂਰੀ, ਗਰੇਵਾਲ ਨਾਭਾ, ਗੁਰਸੇਵਕ ਕਕਰਾਲਾ, ਛਿੰਦਾ ਖੋਖ, ਬੇਅੰਤ ਲੁਬਾਣਾ, ਗੁਰਚਰਨ ਰੱਖੜਾ ਆਦਿ ਹਾਜਰ ਸਨ।
ਕੁਲਦੀਪ ਸਿੰਘ ਰੋਹਟਾ

Post a Comment