ਕੋਟਕਪੂਰਾ/4ਜਨਵਰੀ/ਜੇ.ਆਰ.ਅਸੋਕ/ ਸਾਹਿਤ ਸਭਾ ਜੀਰਾ ਵੱਲੋਂ ਕਰਵਾਏ ਗਏ ਸਲਾਨਾ ਸਾਹਿਤਕ ਸਮਾਗਮ ਅਤੇ ਕਲਾ ਕਿਰਤਾਂ ਦੀਆਂ ਨੁਮਾਇਸ਼ਾਂ ਦੇ ਮਿੰਨੀ ਮੇਲੇ ਵਿਚ ਪੰਜਾਬੀ ਕਵਿਤਾ ਵਿਚ ਯੋਗਦਾਨ ਲਈ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਅਤੇ ਪੰਜਾਬੀ ਗ਼ਜ਼ਲ ਵਿਚ ਲੋਕਪੱਖੀ ਸਰੋਕਾਰਾਂ ਨੂੰ ਸ਼ਾਮਲ ਕਰਨ ਬਦਲੇ ਨਾਮਵਰ ਗ਼ਜ਼ਲਕਾਰ ਹਰਮਿੰਦਰ ਸਿੰਘ ਕੋਹਾਰਵਾਲਾ ਨੂੰ ੋਮੋਮੈਂਟੋ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ । ਸਨਮਾਨ ਦੀ ਰਸਮ ਤੋਂ ਪਹਿਲਾਂ ਉਭਰਦੀ ਗ਼ਜ਼ਲ ਗਾਇਕਾ ਜੋਤੀਬਾਲਾ ਨੇ ਕੋਹਾਰਵਾਲਾ ਅਤੇ ਸੁਖਵਿੰਦਰ ਅੰਮ੍ਰਿਤ ਦੀਆਂ ਗ਼ਜ਼ਲਾਂ ਦਾ ਗਾਇਨ ਕੀਤਾ । ਇਸ ਯਾਦਗਰੀ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਇਨ•ਾਂ ਦੋਹਾਂ ਸਨਮਾਨਿਤ ਸ਼ਖਸ਼ੀਅਤਾਂ ਤੋਂ ਇਲਾਵਾ ਪਲੈਨਿੰਗ ਬੋਰਡ ਸ਼੍ਰੀ ਮਕਤਸਰ ਦੇ ਡਿਪਟੀ ਡਾਇਰੈਕਟਰ ਅਸ਼ੋਕ ਚੁਟਾਨੀ, ਪ੍ਰਵਾਸੀ ਲੇਖਕ ਬਚਿੱਤਰ ਗਿੱਲ, ਗੀਤਕਾਰ ਅਮਰੀਕ ਤਲਵੰਡੀ ਅਤੇ ਸਭਾ ਦੇ ਪ੍ਰਧਾਨ ਗੁਰਚਰਨ ਨੂਰਪੁਰ ਸ਼ਸ਼ੋਬਤ ਹੋਏ । ਕੜਾਕੇ ਦੀ ਠੰਢ ਦੇ ਬਾਵਜੂਦ ਖੁਲ•ੇ ਪੰਡਾਲ ਵਿਚ 250 ਤੋਂ ਉਪਰ ਸਾਹਿਤਕਾਰਾਂ ਅਤੇ ਕਲਾ ਪ੍ਰੇਮੀਆਂ ਨੇ ਲਗਾਤਾਰ 4 ਘੰਟੇ ਕਵੀ ਦਰਬਾਰ ਅਤੇ ਪੁਸਤਕਾਂ, ਪੁਰਾਤਨ ਵਸਤਾਂ, ਬਰਤਨਾਂ, ਸ਼ਸ਼ਤਰਾਂ, ਚਿੱਤਰਕਾਰਾਂ, ਪੱਥਰ ਅਤੇ ਲਕੜੀ ਦੀਆਂ ਕੁਦਰਤੀ ਕਲਾ ਕਿਰਤਾਂ ਦੀਆਂ ਨੁਮਾਇਸ਼ਾਂ ਦਾ ਆਨੰਦ ਮਾਣਿਆ । ਕਵੀ ਦਰਬਾਰ ਵਿਚ ਪ੍ਰੀਤ ਜੱਗੀ, ਰਣਜੀਤ ਸਰਾਂਵਾਲੀ, ਡਾ: ਸੰਤੋਸ਼ ਸੋਨੀ, ਪ੍ਰੋ: ਪ੍ਰੀਤਮ ਪ੍ਰੀਤ, ਜਗਜੀਤ ਸਿੰਘ ਪਿਆਸਾ, ਸਤਪਾਲ ਖੁੱਲਰ, ਪ੍ਰਤਾਪ ਹੀਰਾ, ਚਮਕ ਸੁਰਜੀਤ ਸਮੇਤ 26 ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾਈਆਂ । ਕਵੀ ਦਰਬਾਰ ਦੇ ਸਿਖਰ ’ਤੇ ਸੁਖਵਿੰਦਰ ਅੰਮ੍ਰਿਤ ਨੇ ਪੰਜ ਗ਼ਜ਼ਲਾਂ ਅਤੇ ਹਰਮਿੰਦਰ ਸਿੰਘ ਕੋਹਾਰਵਾਲਾ ਨੇ ਦੋ ਗ਼ਜ਼ਲਾਂ ਅਤੇ ਵਿਲੱਖਣ ਰੰਗ ਦੇ ਵਿਅੰਗਮਈ ਦੋਹੇ ਸੁਣਾਕੇ ਤਾੜੀਆਂ ਦੀ ਗੜਗੜਾਹਟ ਵਿਚ ਵਾਹ ਵਾਹ ਕਰਵਾਈ । ਸਭਾ ਦੇ ਜਨਰਲ ਸਕੱਤਰ ਰਮੇਸ਼ ਗੁਲਾਟੀ ਨੇ ਬਾਖ਼ੂਬੀ ਨਾਲ ਮੰਚ ਸੰਚਾਲਨ ਕੀਤਾ ।

Post a Comment