ਕੋਟਕਪੂਰਾ/4 ਜਨਵਰੀ / ਜੇੱ .ਆਰ.ਅਸੋਕ/ਜੋਗਿੰਦਰਪਾਲ ਜੈਨ ਵਧਾਇਕ ਮੋਗਾ ਵੱਲੋ ਕਾਗਰਸ ਪਾਰਟੀ ਛੱਡ ਕਿ ਅਕਾਲੀ ਦਲ ਵਿੱਚ ਸਾਮਲ ਹੋਣ ਤੇ ਮੋਗਾ ਵਿਧਾਨ ਸਭਾ ਸੀਟ ਖਾਲੀ ਹੋਣ ਤੇ ਉਪ ਚੌਣ ਹੋਣ ਦੀ ਸੰਭਾਵਣਾ ਜਾਪਦੀ ਹੈ। ਸਿਆਸੀ ਮਾਹਰ ਦੇ ਅਨੁਸਾਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੀ.ਪੀ ਪੀ ਤੋ ਇਕ ਫੇਰ ਕਿਸਮਤ ਅਜਮਾਉਣ ਲਈ ਮੋਗਾ, ਤੋ ਅਕਾਲੀ ਦਲ ਜੋਗਿੰਦਰਪਾਲ ਜੈਨ ਕਾਗਰਸ ਪਾਰਟੀ ਮਾਲਤੀ ਥਾਪਰ, ਦਰਸਨ ਸਿੰਘ ਬਰਾੜ ਸਾਬਕਾ ਵਧਾਇਕ , ਜਗਮੀਤ ਬਰਾੜ ਦੇ ਨਜਦੀਕੀ ਖੇਮੇ ਵਜੋ ਜਾਣੇ ਜਾਦੇ ਵਿਜੇ ਸਾਥੀ ਚੌਣ ਲੜਣ ਦੀ ਸੰਭਾਵਣਾ ਹੈ। ਜੋਗਿੰਦਰ ਪਾਲ ਜੈਨ ਨੇ ਅਕਾਲੀ ਦਲ ਵਿੱਚ ਸਾਮਲ ਹੋਣ ਨਾਲ ਵਿਧਾਨ ਸਭਾ ਦੀ ਮੈਬਰਸਿਪ ਖਤਮ ਹੋਣ ਤੇ ਅਸਤੀਫਾ ਦੇਣਾ ਪਿਆ। ਇਸ ਲੲਂੀ ਮੋਗਾ ਵਿਧਾਨ ਸਭਾ ਸੀਟ ਖਾਲੀ ਹੋ ਗੲਂੀ। ਇਸ ਸੀਟ ਤੇ ਅਕਾਲੀ ਦਲ ਅਤੇ ਕਾਗਰਸ ਵਿਚਕਾਰ ਅਤੇ ਪੀਪਲਜ ਪਾਰਟੀ ਦੀ ਤਿੰਨਕੋਣੀ ਫਸਵੀ ਟੱਕਰ ਹੋਣ ਦੀ ਸੰਭਾਵਣਾ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਜਿਕਰਯੋਗ ਹੈ ਕਿ ਜੋਗਿੰਦਰ ਪਾਲ ਜੈਨ ਨੂੰ ਵੇਅਰ ਹਾਊਸ ਦਾ ਚੇਅਰਮੈਨ ਬਣਾਉਣ ਤੇ ਹਾਈ ਕਮਾਂਡ ਵੱਲੋ ਸ੍ਰੀ ਜੈਨ ਦੀ ਟਿਕਟ ਕੱਟ ਕਿ ਸਾਬਕਾ ਡੀ.ਜੀ.ਪੀ. ਪੀ.ਐਸ ਗਿੱਲ ਨੂੰ ਵੀ ਟਿਕਟ ਦੇਣ ਦੀਆ ਚਰਚਾ ਚਲ ਰਹੀਆ ਹਨ। ਜਮੀਲੀ ਹਕੀਕਤ ਇਹ ਹੈ ਕਿ ਨੇਤਾ ਲੋਕਾ ਅਤੇ ਵਰਕਰ ਜਿਸ ਹਲਕੇ ਅੰਦਰ ਬਰੀਕੀ ਤਕ ਧਿਆਨ ਦੇਣ ਲੱਗ ਪੈਣ ਤੇ ਸਰਗਰਮੀਆ ਤੇਜ ਹੋਣਾ ਸੁਭਵਾਕ ਹੈ ।

Post a Comment