ਮਾਨਸਾ, 22 ਜਨਵਰੀ ( ਪਿੰਡ ਧਲੇਵਾਂ ਵਿਖੇ ਨਰੇਗਾ ਵਰਕਰਾਂ ਦੇ ਜੁੜੇ ਭਾਰੀ ਇੱਕਠ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਮਜ਼ਦੂਰ ਸਮੱਸਿਆਵਾਂ ਅਤੇ ਨਰੇਗਾ ਕਾਮਿਆਂ ਦੀ ਮੁਸਕਿਲਾਂ ਪ੍ਰਤੀ ਕਾਮਰੇਡ ਜਰਨੈਲ ਸਿੰਘ ਧਲੇਵਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਿਲ•ਾ ਪ੍ਰਧਾਨ ਅਤੇ ਸੀ.ਪੀ.ਆਈ. ਦੇ ਜਿਲ•ਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਉਚੇਚੇ ਤੌਰ ਤੇ ਮੀਟਿੰਗ ਨੂੰ ਸੰਬੋਧਨ ਕੀਤਾ, ਉਹਨਾਂ ਸੰਬੋਧਨ ਵਿੱਚ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਦਲਿਤ ਅਤੇ ਗਰੀਬ ਲੋਕਾਂ ਲਈ ਸੰਘਰਸ਼ ਦੇ ਤਹਿਤ ਲਈਆਂ ਸਹੂਲਤਾਂ ਨੂੰ ਯੋਜਨਾਬੰਦੀ ਤਰੀਕੇ ਦੇ ਨਾਲ ਖਤਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਲੰਬੇ ਸੰਘਰਸ਼ ਦੇ ਤਹਿਤ ਅਤੇ ਖੱਬੇ ਪੱਖੀ ਪਾਰਟੀਆਂ ਵੱਲੋਂ ਬਣਾਏ ਗਏ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ (ਨਰੇਗਾ ਨੂੰ) ਰਾਜ ਸਰਕਾਰਾਂ ਅਤੇ ਪ੍ਰਸ਼ਾਸਨ ਜਾਣਬੁੱਝ ਕੇ ਲਾਗੂ ਨਹੀਂ ਕਰ ਰਹੀਆਂ ਉਹਨਾਂ ਕਿਹਾ ਕਿ ਰਾਜ ਸਰਕਾਰ ਤੇ ਪ੍ਰਸ਼ਾਸਨ ਨਰੇਗਾ ਕਾਨੂੰਨ ਨੂੰ ਇਨਬਿਨ ਲਾਗੂ ਕਰੇ। ਨਰੇਗਾ ਤਹਿਤ ਹਰੇਕ ਪਰਿਵਾਰ ਦੇ ਦੋ ਮੈਂਬਰਾਂ ਦੇ ਜੋਬ ਕਾਰਡ ਬਣਾਉਣ ਅਤੇ ਨਰੇਗਾ ਤਹਿਤ 300 ਰੁਪਏ ਪ੍ਰਤੀ ਦਿਨ ਦਿਹਾੜੀ ਦੇਣ, ਨਰੇਗਾ ਤਹਿਤ ਪੂਰਾ ਸਾਲ ਕੰਮ ਦੇਣਾ ਯਕੀਨੀ ਬਣਾਇਆ ਜਾਵੇ ਕਾਮਰੇਡ ਚੌਹਾਨ ਨੇ ਕਿਹਾ ਕਿ ਅਯੋਕੇ ਸਮੇਂ ਵਿੱਚ ਗਰੀਬ ਅਤੇ ਦਲਿਤ ਵਰਗ ਅਨੇਕਾ ਪ੍ਰਕਾਰ ਦੀਆਂ ਸਮੱਸਿਆਵਾਂ ਦੇ ਕਾਰਨ ਪਿਸਦਾ ਆ ਰਿਹਾ ਹੈ। ਕੇਂਦਰ ਅਤੇ ਸੂਬਾ ਸਰਕਾਰ ਇਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਗੰਭੀਰ ਦਿਖਾਈ ਨਹੀਂ ਦੇ ਰਹੀ। ਉਹਨਾਂ ਮੰਗ ਕਰਦਿਆਂ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਰਾਹੀਂ ਹਰ ਇੱਕ ਨੂੰ 35 ਕਿਲੋ ਅਨਾਜ 2 ਰੁਪਏ ਕਿਲੋ ਦੇ ਹਿਸਾਬ ਨਾਲ ਦੇਣ, ਦਲਿਤ ਮਜ਼ਦੂਰਾਂ ਲਈ 10-10 ਮਰਲੇ ਦੇ ਪਲਾਟ ਅਤੇ ਮਕਾਨ ਬਣਾਉਣ ਲਈ ਇੱਕ ਲੱਖ ਰੁਪਏ ਦੀ ਗਰਾਂਟ ਜਾਰੀ ਕਰਨ ਅਤੇ ਇੰਦਰਾਵਾਸ ਯੋਜਨਾ ਦੇ ਤਹਿਤ ਜੋ ਪਲਾਟ ਕੱਟੇ ਗਏ ਸਨ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਦਿੱਤੇ ਜਾਣ ਦੀ ਮੰਗ ਕੀਤੀ ਗਈ ਇਸ ਸਮੇਂ ਉਹਨਾਂ ਕਿਹਾ ਕਿ ਬੁਢਾਪਾ ਅਤੇ ਵਿਧਵਾ ਪੈਨਸ਼ਨ ਘੱਟੋ-ਘੱਟ 3000 ਰੁਪਏ ਪ੍ਰਤੀ ਮਹੀਨਾ ਦੇਣ, ਸਰਕਾਰ ਐਸ.ਸੀ. ਸਬ ਪਲਾਨ ਯੋਜਨਾ ਨੂੰ ਗਰੀਬ ਲੋਕਾਂ ਵਿੱਚ ਠੀਕ ਢੰਗ ਨਾਲ ਪਹੁੰਚਾਉਣ ਦਾ ਪ੍ਰਬੰਧ ਕਰੇ।ਜਥੇਬੰਦੀ ਵੱਲੋਂ ਕੱਟੀਆਂ ਪੈਨਸ਼ਨਾਂ ਅਤੇ ਸ਼ਗਨ ਸਕੀਮ ਦੇਣ ਦੀ ਮੰਗ ਕੀਤੀ ਗਈ। 20,21 ਫਰਵਰੀ ਦੀ ਕੇਂਦਰੀ ਟਰੇਡ ਯੂਨੀਅਨਾਂ ਦੀ ਹੜਤਾਲ ਦਾ ਸਮਰਥਨ ਕੀਤਾ ਗਿਆ। ਇਸ ਸਮੇਂ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਪਿੰਡ ਇਕਾਈ ਦੀ ਨੌ ਮੈਂਬਰੀ ਕਮੇਟੀ ਦੀ ਚੋਣ ਸਰਵ-ਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਸਤਿਨਾਮ ਸਿੰਘ ਪ੍ਰਧਾਨ,ਸੁਖਪਾਲ ਕੌਰ ਮੀਤ ਪ੍ਰਧਾਨ, ਦੇਸ ਰਾਜ ਜਨਰਲ ਸਕੱਤਰ, ਪਾਲ ਸਿੰਘ ਸਕੱਤਰ, ਜਰਨੈਲ ਸਿੰਘ, ਬਹਾਦਰ ਸਿੰਘ, ਕੌਰ ਸਿੰਘ,ਕਰਨੈਲ ਕੌਰ ਅਤੇ ਪ੍ਰੀਤਮ ਕੌਰ ਕਮੇਟੀ ਮੈਂਬਰ ਚੁਣੇ ਗਏ। ਇੱਕ ਵਿਸ਼ੇਸ ਮਤੇ ਰਾਹੀਂ ਨਰੇਗਾ ਕਾਮਿਆਂ ਵੱਲੋਂ ਕੀਤੇ ਗਏ ਕੰਮ ਦਾ ਪ੍ਰਸ਼ਾਸਨ ਵੱਲੋਂ ਮਿਹਨਤਨਾਮਾ ਨਾ ਦੇਣ ਤੇ ਮਿਹਨਤਨਾਮਾ ਸਮੇਂ ਸਿਰ ਦੇਣ ਦੀ ਮੰਗ ਕੀਤੀ ਗਈ। ਮੀਟਿੰਗ ਦੌਰਾਨ ਹੋਰਨਾ ਤੋਂ ਇਲਾਵਾ ਨਿਰਮਲ ਸਿੰਘ, ਚਮਕੌਰ ਸਿੰਘ, ਕਾਮਰੇਡ ਕੌਰ ਸਿੰਘ, ਕਾਕਾ ਸਿੰਘ, ਦਰਸ਼ਨ ਸਿੰਘ, ਕਾਲਾ ਸਿੰਘ, ਨਿੱਕਾ ਸਿੰਘ, ਵੀਰਪਾਲ ਕੌਰ, ਸੁਰਜੀਤ ਕੌਰ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਰੇਗਾ ਕਾਮੇ ਤੇ ਮਜ਼ਦੂਰ ਸਾਥੀ ਸ਼ਾਮਿਲ ਸਨ।


Post a Comment