ਲੁਧਿਆਣਾ (ਸਤਪਾਲ ਸੋਨੀ ) ਪੁਲਿਸ ਕਮਿਸ਼ਨਰ ਸ਼੍ਰੀ ਈਸ਼ਵਰ ਸਿੰਘ ਆਈ.ਪੀ.ਐਸ ਨੇ ਇਕ ਹੁਕਮ ਜਾਰੀ ਕਰਕੇ ਸ਼ਹਿਰ ਦੇ ਸਾਰੇ ਥਾਨਾ ਅਤੇ ਚੌਂਕੀ ਇੰਚਾਰਜਾਂ ਨੂੰ ਇਹ ਯਕੀਨੀ ਬਨਾਉਣ ਲਈ ਕਿਹਾ ਕਿ ਸ਼ਹਿਰ ਵਿੱਚ ਚਲ ਰਹੇ ਹੋਟਲ ,ਧਰਮਸ਼ਾਲਾ ਯ ਸਰਾਂ ਪ੍ਰਬੰਧਕਾਂ ਵਲੋਂ ਇਹ ਯਕੀਨੀ ਬਨਾਇਆ ਜਾਵੇ ਕਿ ਰਾਤ ਗੁਜਾਰਨ ਵਾਸਤੇ ਕਮਰਾ ਕਿਰਾਏ ਤੇ ਦੇਣ ਸਮੇਂ ਠਹਿਰਣ ਵਾਲੇ ਦਾ ਪਹਿਚਾਨ ਪੱਤਰ ਲਾਜਮੀ ਲਿਆ ਜਾਵੇ । ਵਪਾਰਿਕ ਸ਼ਹਿਰ ਹੋਣ ਕਾਰਨ ਵਪਾਰੀ ਸ਼ਹਿਰ ਵਿਚ ਪਹੁੰਚਦੇ ਹਨ ਅਤੇ ਰਾਤ ਗੁਜਾਰਨ ਲਈ ਕਿਸੇ ਨ ਕਿਸੇ ਹੋਟਲ ,ਧਰਮਸ਼ਾਲਾ ਯ ਸਰਾਂ ਵਿੱਚ ਰੁਕਦੇ ਹਨ ਜਿਸ ਕਾਰਨ ਕੋਈ ਵੀ ਸਮਾਜ ਵਿਰੋਧੀ ਅਨਸਰ ਆਪਣੇ ਮਨਸੂਬਿਆਂ ਵਿੱਚ ਸਫਲ ਹੋ ਸਕਦਾ ਹੈ ਇਸ ਲਈ ਆਮ ਜਨਤਾ ਦੀ ਸੁਰਖਿਆ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਹੋਟਲ ,ਧਰਮਸ਼ਾਲਾ ਯ ਸਰਾਂ ਲਈ ਠਹਿਰਣ ਵਾਲੇ ਦਾ ਲਾਇੰਸਸ,ਵੋਟਰ ਕਾਰਡ ਆਦਿ ਦੀ ਫੋਟੋ ਕਾਪੀ ਲੈਣੀ ਜਰੂਰੀ ਹੈ ।ਹੋਟਲ ,ਧਰਮਸ਼ਾਲਾ ਯ ਸਰਾਂ ਪ੍ਰਬੰਧਕਾਂ ਵਲੋਂ ਰਿਕਾਰਡ ਨ ਰਖਣ ਵਾਲੇ ਪ੍ਰਬੰਧਕਾਂ ਤੇ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਹੈ ਕਿ ਹੋਟਲਾਂ ਵਿੱਚ ਨਾਬਾਲਿਗ ਬੱਚੇ ਸ਼ਰਾਬ ਪਰੋਸਦੇ ਹਨ ਜਿਸ ਨਾਲ ਉਨ੍ਹਾਂ ਤੇ ਬੁਰਾ ਪ੍ਰਭਾਵ ਪੈਂਦਾ ਹੈ ਇਸ ਲਈ ਇਸ ਬੁਰਾਈ ਨੂੰ ਰੋਕਣ ਲਈ ਨਾਬਾਲਿਗ ਬੱਚਿਆਂ ਨੂੂੰ ਨੌਕਰੀ ਤੇ ਨ ਰਖਿਆ ਜਾਵੇ।

Post a Comment