ਕੋਟਕਪੂਰਾ/4ਜਨਵਰੀ/ਜੇ.ਆਰ.ਅਸੋਕ/ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਡਾ ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੌਮੀ ਸੇਵਾ ਯੂਨਿਟ ਇਕ ਅਤੇ ਦੋ ਦੇ ਵਾਲੰਟੀਅਰਾਂ ਵੱਲੋਂ ਅੱਜ ਦੂਜੇ ਦਿਨ ਸਕੂਲ ਦੀ ਨੁਹਾਰ ਬਦਲੀ। ਵਾਲੰਟੀਅਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਦੇ ਪ੍ਰਿੰਸੀਪਲ ਤੇਜਿੰਦਰ ਸਿੰਘ ਨੇ ਕਿਹਾ ਕਿ ਇੰਨਸਾਨ ਬਾਹਰਲੀ ਸ਼ਖਸੀਅਤ ਪੈਸੇ ਨਾਲ ਬਣ ਸਕਦਾ ਹੈ ਪਰੰਤੂ ਅੰਦਰਲੀ ਸ਼ਖਸੀਅਤ ਨੂੰ ਸੰਵਾਰਨ ਲੲਂੀ ਸਖਤ ਮੇਹਨ ਤ ਦੀ ਜਰੂਰਤ ਹੁੰਦੀ ਹੈ। ਜੋ ਤੁਸੀ ਅਜਿਹੇ ਕੈਂਪਾਂ ਵਿਚ ਸਿੱਖ ਸਕਦੇ ਹੋ। ਪੰਜਾਬ ਜਾਗਰਨ ਮੰਚ ਦੇ ਪ੍ਰਧਾਨ ਉਦੈ ਰੰਦੇਵ ਨੇ ਕਿਹਾ ਕਿ ਕੈਪਾਂ ਨਾਲ ਵਾਲੰਟੀਅਰ ਦਾ ਆਤਮ ਬਲ ਵੱਧਦਾ ਹੈ। ਉਸ ਵਿਚ ਆਤਮ ਨਿਰਭਰ ਹੋਣ ਦਾ ਗਿਆਨ ਪੈਦਾ ਹੁੰਦਾ ਹੈ।ਸਮਾਜ ਵਿਚ ਬੁਰਾਈ ਕਰਨ ਵਾਲੇ ਬਹੁਤ ਮਿਲ ਜਾਣਗੇ ਪਰੰਤੂ ਤੁਸੀ ਆਪਣੀ ਵਧੀਆ ਸ਼ਖਸੀਅਤ ਨੂੰ ਹਮੇਸ਼ਾ ਕਾਇਮ ਰੱਖਣਾ ਹੈ। ਉਨ•ਾਂ ਕਿਹਾ ਕਿ ਵਿਸ਼ਾ ਕੋਈ ਮਾੜਾ ਨਹੀ ਹੁੰਦਾ ਹਰ ਵਿਸ਼ੇ ਦੀ ਕੌਈ ਮਹੱਤਤਾ ਹੁੰਦੀ ਹੈ। ਪਰੰਤੂ ਆਪਣੀ ਸੋਚ ਨੂੰ ਸਚਾਰੂ ਬਣਾਓੁ । ਸਵੇਰ ਦੀ ਕਸਰਤ ਅਤੇ ਰੱਬ ਦਾ ਨਾਮ ਤਹਾਡੀ ਸਿਹਤ ਨੂੰ ਮਜਬੂਤ ਅਤੇ ਚੰਗੀ ਸੋਚ ਵਾਲਾ ਬਣਾਏਗੀ। ਉਨ•ਾਂ ਵਾਲੰਟੀਅਰਾਂ ਖੋਜ ਚੈਨਲ ਦੇਖਣ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਤੁਹਾਡੇ ਵਿਚ ਕੁੱਝ ਕਰ ਜਾਣ ਦੀ ਸ਼ਕਤੀ ਪੈਦਾ ਹੋ ਸਕੇ। ਇਸ ਮੌਕੇ ਤੇ ਪ੍ਰਿੰਸੀਪਲ ਜਰਨੈਲ ਕੌਰ ਨੇ ਦਿੱਲੀ ਦਰਿੰਦਗੀ ਮਾਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਲੜਕੀਆਂ ਦੇ ਹੁਣ ਜਾਗਣ ਦਾ ਸਮਾਂ ਆ ਗਿਆ ਹੈ। ਸਾਨੂੰ ਆਪਣੀ ਸਵੈ ਰੱਖਿਆ ਲਈ ਮਜਬੂਤ ਹੋਣ ਦੀ ਜਰੂਰਤ ਹੈ। ਕੈਂਪ ਇੰਚਾਰਜ ਸਰਬਜੀਤ ਕੌਰ, ਸੰਦੀਪ ਕੁਮਾਰੀ , ਸ਼ਵਿੰਦਰ ਕੌਰ, ਹਰਪ੍ਰੀਤ ਕੌਰ, ਹਰਦੀਪ ਸਿੰਘ, ਜਸਦੀਪ ਸਿੰਘ ਸਮੇਤ ਵਾਲੰਟੀਅਰ ਹਾਜਰ ਸਨ ।

Post a Comment