ਨਾਭਾ, 14 ਜਨਵਰੀ (ਜਸਬੀਰ ਸਿੰਘ ਸੇਠੀ)-ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਂਰਾਣੀ ਪ੍ਰਨੀਤ ਕੌਰ ਨੇ ਇਥੇ ਕਾਂਗਰਸੀ ਆਗੂ ਗੁਰਕੀਰਤ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿੱਤ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਤੇ ਮਾਸੂਮ ਲੜਕੀਆਂ ਦੇ ਜਿਸਮਾਨੀ ਸ਼ੋਸਣ ਜਿਹੀਆਂ ਘਟਨਾਵਾਂ ਨੇ ਪੂਰੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਸਾਰਾ ਵਰਤਾਰਾ ਇੱਕ ਸਦਮੇ ਤੋਂ ਘੱਟ ਨਹੀਂ। ਰਾਜ ਭਾਗ ਨਾਲ ਹੰਕਾਰੇ ਅਕਾਲੀ ਤੇ ਉਨ•ਾਂ ਦੇ ਕਾਕਿਆਂ ਨੂੰ ਨਕੇਲ ਪਾਉਣਾ ਜ਼ਰੂਰੀ ਹੈ। ਉਹ ਇਥੇ ਪ੍ਰਧਾਨ ਮੰਤਰੀ ਯੋਜਨਾ ਤਹਿਤ 9.85 ਕਰੋੜ ਦੀ ਲਾਗਤ ਨਾਲ ਬਣਨ ਵਾਲੀ 21 ਕਿਲੋਮੀਟਰ ਸੜਕ ਤੇ ਥੂਹੀ ਵਿਖੇ 3.25 ਕਰੋੜ ਦੀ ਲਾਗਤ ਨਾਲ 6.21 ਕਿਲੋਮੀਟਰ ਦੇ ਸੜਕ ਦਾ ਨੀਂਹ ਪੱਥਰ ਰੱਖਿਆ ਤੇ ਲੋਕਾਂ ਨੂੰ ਵਿਸ਼ਵਾਸ ਦਿੱਤਾ ਕਿ ਇਹ ਦੋਵੇਂ ਸੜਕਾਂ ਰਿਕਾਰਡ ਸਮੇਂ ਵਿਚ ਤਿਆਰ ਹੋ ਜਾਣਗੀਆਂ। ਉਨ•ਾਂ ਅੱਗੇ ਕਿਹਾ ਕਿ ਭਾਵੇਂ ਇਹ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣ ਦਾ ਸਮਾਂ ਨਹੀਂ ਪਰ ਕੇਂਦਰ ਨੇ ਇਹੋ ਜਿਹੀਆਂ ਸੰਗੀਨ ਘਟਨਾਵਾਂ ਵਿਚ ਇੰਨਸਾਫ ਦੇਣ ਲਈ ਸਮਾਂਬੱਧ ਮੁਕੱਦਮੇ ’ਤੇ ਸ਼ਾਮਲ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਵਿਸ਼ੇਸ ਅਨੁਬੰਧ ਕੀਤੇ ਹਨ ਜਦਕਿ ਪੰਜਾਬ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਕੁਝ ਵੀ ਨਹੀਂ ਕੀਤਾ। ਜੇਕਰ ਪੰਜਾਬ ਦੇ ਜ਼ਿਲ•ਾ ਅੰਮ੍ਰਿਤਸਰ, ਮੋਗਾ ਸ਼ਰੁਤੀ ਕਾਂਡ, ਬਾਦਸ਼ਾਹਪੁਰ ਕਾਂਡ ਵਿਚ ਕਾਂਗਰਸ ਰੋਸ਼ ਪ੍ਰਦਰਸ਼ਨ ਨਾਂ ਕਰਦੀ ਤਾਂ ਸ਼ਾਇਦ ਕਦੇ ਵੀ ਪੀੜਤਾਂ ਨੂੰ ਇਨਸਾਫ ਨਾ ਮਿਲਦਾ। ਉਨ•ਾਂ ਪੁਲੀਸ ਉਤੇ ਸਿਆਸੀ ਦਬਾਅ ਅਧੀਨ ਕੰਮ ਕਰਨ ਦਾ ਵੀ ਦੋਸ਼ ਲਾਇਆ। ਉਨ•ਾਂ ਇਨ•ਾਂ ਘਟਨਾਵਾਂ ਨੂੰ ਲੋਕਾਂ ਦੇ ਧਿਆਨ ਵਿਚ ਲਿਆਉਣ ਤੇ ਦੋਸ਼ੀਆਂ ਨੂੰ ਨਾਮਜ਼ਦ ਕਰਨ ਤੱਕ ਮੀਡੀਆ ਵਲੋਂ ਨਿਭਾਏ ਰੋਲ ਤੇ ਮਾਨਯੋਗ ਨਿਆਂਪਾਲਕਾ ਦੇ ਦਖਲ ਦੀ ਭਰਪੂਰ ਸ਼ਲਾਘਾ ਕੀਤੀ। ਉਹ ਕਾਂਗਰਸ ਆਗੂ ਹਰਬੰਸ ਸਿੰਘ ਦੇ ਭਰਾ ਦੇ ਪੋਤਰੇ ਦੇ ਬੇਵਕਤੀ ਅਕਾਲ ਚਲਾਣੇ ਉਤੇ ਉਨ•ਾਂ ਦੇ ਗ੍ਰਹਿ ਵਿਖੇ ਅਫਸ਼ੋਸ਼ ਕਰਨ ਵੀ ਗਏ। ਇਸ ਮੌਕੇ ਹਲਕਾ ਵਿਧਾਇਕ ਸਾਧੂ ਸਿੰਘ ਧਰਮਸੋਤ, ਸਰਪੰਚ ਰਵਿੰਦਰ ਸਿੰਘ ਮੂੰਗੋ, ਸਾਬਕਾ ਵਿਧਾਇਕ ਰਮੇਸ਼ ਕੁਮਾਰ, ਸਾਬਕਾ ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਟੌਹੜਾ, ਪਰਮਜੀਤ ਸਿੰਘ ਖੱਟੜਾ, ਗੁਰਜੰਟ ਸਿੰਘ ਦੁਲੱਦੀ ਮੈਂਬਰ ਬਲਾਕ ਸੰਮਤੀ, ਸੁਖਵੰਤ ਸਿੰਘ ਕੌਲ, ਸਾਬਕਾ ਸਰਪੰਚ ਗੁਰਬਚਨ ਸਿੰਘ ਬਿੱਲੂ, ਸਾਬਕਾ ਮੈਂਬਰ ਬਲਾਕ ਸੰਮਤੀ ਗੁਰਮੀਤ ਸਿੰਘ, ਇੰਦਰਜੀਤ ਸਿੰਘ ਮਿੱਠੂ ਅਲੌਹਰਾਂ, ਚਰਨਜੀਤ ਬਾਤਿਸ਼ ਪੀ ਏ, ਕੌਂਸਲਰ ਪਵਨ ਗਰਗ, ਗੁਰਵਿੰਦਰ ਸਿੰਘ ਵਿਰਕ ਟਰੱਕ ਯੂਨੀਅਨ, ਪ੍ਰਕਾਸ਼ ਸਿੰਘ ਧਾਲੀਵਾਲ ਯੂਥ ਆਗੂ, ਇੰਦਰਜੀਤ ਸਿੰਘ ਚੀਕੂ ਵਿਦਿਆਰਥੀ ਆਗੂ, ਭੁਪਿੰਦਰ ਸਿੰਘ ਧਾਰੋਂਕੀ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਦਰਸ਼ਨ ਸਿੰਘ ਸਕੋਹਾਂ, ਜਸਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਮੁਸਲਿਮ ਭਾੲਚਿਾਰੇ ਵਲੋਂ ਮਜੀਦ ਖਾਂ, ਮੁਹੰਮਦ ਰਫੀ, ਗੁਲਜ਼ਾਰ ਮੁਹੰਮਦ, ਮਹਿਮੂਦ ਅਲੀ, ਪੰਚ ਦਵਿੰਦਰ ਕੌਰ ਤੇ ਜਗਤਿੰਦਰ ਕੌਰ ਸਮੇਤ ਦਰਜ਼ਨਾਂ ਜਥੇਬੰਦੀਆਂ ਨੇ ਮਹਾਂਰਾਣੀ ਨੂੰ ਸਿਰਿਪਾਓ ਨਾਲ ਸਨਮਾਨਤ ਕੀਤਾ।

Post a Comment