ਸਰਦੂਲਗੜ੍ਹ 22 ਜਨਵਰੀ (ਸੁਰਜੀਤ ਸਿੰਘ ਮੋਗਾ) ਪਿਛਲੇ ਦਿਨੀ ਕੇਦਰ ਦੀ ਕਾਗਰਸ ਸਰਕਾਰ ਨੇ ਤੇਲ ਕੰਪਨੀਆ ਤੋ ਸਰਕਾਰੀ ਅਧਿਕਾਰ ਹਟਾ ਲੈਣਾ ਦੇਸ ਦੇ ਹਰ ਨਾਗਰਿਕ ਅਤੇ ਖਾਸ ਕਰਕੇ ਕਿਸਾਨਾ ਲਈ ਪੂਰੀ ਤਰ੍ਹਾ ਮੰਦਭਾਗਾ ਸਿੱਧ ਹੋਵੇਗਾ। ਇਸ ਤੋ ਸਾਫ ਸਿੱਧ ਹੁੰਦਾ ਹੈ ਕਿ ਸਰਕਾਰ ਹੌਲੀ-ਹੌਲੀ ਇਹਨਾ ਪ੍ਰਾਇਵੇਟ ਕੰਪਨੀਆ ਨੂੰ ਆਪਣੀ ਮਨਮਰਜੀ ਅਨੁਸਾਰ ਵਸਤਾ ਦੇ ਰੇਟ ਵਧਾਉਣ ਦੀ ਖੁੱਲ ਦੇਣਾ ਇੱਕ ਸੋਚੀ ਸਮਝੀ ਚਾਲ ਹੈ, ਜੋ ਦੇਸ ਨੂੰ ਪੂਰੀ ਤਰ੍ਹਾ ਨਾਲ ਗਲਾਮੀ ਦੇ ਰਾਹ ਤੇ ਜਾਣ ਦੇ ਸੰਖੇਪ ਦਿਖਾਈ ਦੇਣ ਲੱਗ ਪਏ ਹਨ। ਤੇਲ ਕੰਪਨੀਆ ਤੋ ਸਬਸਿਟੀ ਪੂਰੀ ਤਰ੍ਹਾ ਚੁੱਕ ਲੈਣ ਨਾਲ ਕੰਪਨੀਆ ਨੇ ਲੱਗਭਗ 50 ਪੈਸੇ ਪ੍ਰਤੀ ਲੀਟਰ ਡੀਜਲ ਤੇਲ ਵਿੱਚ ਤਰੁੰਤ ਵਾਧਾ ਕਰ ਦਿੱਤਾ ਅਤੇ ਹਰ ਮਹਨੇ ਵਾਧਾ ਕਰਨ ਦੀ ਖੁੱਲ ਦੇ ਦਿੱਤੀ ਹੈ। ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਝੰਡੂਕੇ, ਦਰਸਨ ਸਿੰਘ ਜਟਾਣਾ ਪ੍ਰੈਸ ਜਰਨਲ ਸਕੱਤਰ ਨੇ ਇੱਕ ਵਿਸੇਸ ਪੱਤਰਕਾਰ ਮਿਲਣੀ ਦੌਰਾਨ ਕਹੇ। ਉਨ੍ਹਾ ਕਿਹਾ ਸਰਕਾਰ ਗਰੀਬਾ ਨੂੰ ਕਣਕ, ਆਟਾ, ਦਾਲ ਅਤੇ ਹੋਰ ਸਕੀਮਾ ਦੇ ਕੇ ਸਹਾਇਤਾ ਦਿੰਦੀ ਹੈ ਅਤੇ ਦੇਣ ਦੇ ਵਾਧੇ ਕਰ ਰਹੀ ਹੈ। ਪਰ ਜਿਸ ਤਰ੍ਹਾ ਕਿਸਾਨੀ ਵਸਤਾ ਦੇ ਭਾਅ ਜਿਵੇ ਖਾਦਾ, ਕੀਟਨਾਸ਼ਕ ਦਵਾਈਆ ਅਤੇ ਤੇਲ ਆਦਿ ਦੇ ਰੇਟਾ ਵਿਚ ਵੱਡੇ ਪੱਧਰ ਤੇ ਧਾਵਾ ਕਰ ਦਿੱਤਾ ਹੈ, ਉਸ ਨਾਲ ਕਿਸਾਨਾ ਤੇ ਭਾਰੀ ਬੋਝ ਪਵੇਗਾ। ਪਰ ਕਿਸਾਨਾ ਵੱਲੋ ਪੁੱਤਾ ਵਾਗ ਪਾਲੀਆ ਫਸਲਾ ਦੇ ਭਾਅ ਇਨ੍ਹਾ ਕੀਮਤਾ ਦੇ ਬਰਾਬਰ ਨਾ ਮਾਤਰ ਹੀ ਹਨ ਅਤੇ ਇਸੇ ਭਾਅ ਫਸਲਾ ਵੇਚਣ ਲਈ ਵੀ ਕਈ-ਕਈ ਦਿਨ ਮੰਡੀਆ ਵਿੱਚ ਭਿਟਕਣਾ ਪੈਦਾ ਹੈ। ਇਸ ਵਿਵਹਾਰ ਨਾਲ ਕਿਸਾਨ ਵੀ ਕੰਗਾਲ ਹੋਣ ਤੋ ਨਹੀ ਬੱਚ ਸਕਦੇ।ਉਨ੍ਹਾ ਕਿਹਾ ਸਰਕਾਰਾ ਕਿਸਾਨਾ ਨੂੰ ਅੰਨਦਾਤਾ ਤਾ ਜਰੂਰ ਕਹਿੰਦੀਆ ਹਨ, ਪਰ ਇਹਨਾ ਨਾਲੋ ਭਾਰਤ ਅੰਦਰ ਆਈਆ ਅਤੇ ਆਉਣ ਵਾਲੀਆ ਕੰਪਨੀਆ ਤੋ ਮੋਟੇ ਚੰਦੇ ਦੀ ਚਾਹਤ ਨਾਲ ਕਿਸਾਨਾ ਨੂੰ ਲੱਗਭਗ ਮਾਰਨ ਤੇ ਤੁਲੀ ਹੋਈ ਹੈ। ਇਸ ਮੌਕੇ ਹੋਰਨਾ ਤੋ ਇਲਾਵਾ ਗੁਰਚਰਨ ਸਿੰਘ ਕੁਸਲਾ, ਸੰਤੋਖ ਸਿੰਘ ਖੈਰਾ ਬਲਾਕ ਜਰਨਲ ਸਕੱਤਰ, ਸੇਰ ਸਿੰਘ ਹੀਰਕੇ ਮੀਤ ਪ੍ਰਧਾਨ, ਡਿਪਟੀ ਸਿੰਘ, ਬਲਵੰਤ ਸਿੰਘ, ਦਲੀਏਵਾਲਾ ਜਿਲ੍ਹਾ ਕਮੇਟੀ ਮੈਬਰ, ਜੱਗਾ ਸਿੰਘ ਫੱਤਾ, ਲਾਟ ਸਿੰਘ ਝੰਡਾ, ਹਰਪਾਲ ਸਿੰਘ ਮੈਬਰ, ਮਨਸਾ ਸਿੰਘ, ਲਾਲਾ ਸਿੰਘ ਫੱਤਾ, ਅਮ੍ਰਿਤਪਾਲ ਸਿੰਘ, ਗੁਰਸੇਵਕ ਸਿੰਘ ਹੀਰਕੇ ਆਦਿ ਹਾਜਿਰ ਸਨ।

Post a Comment