ਸਰਦੂਲਗੜ੍ਹ 22 ਜਨਵਰੀ (ਸੁਰਜੀਤ ਸਿੰਘ ਮੋਗਾ) ਪਿਛਲੇ ਦਿਨੀ ਜੀਵਨ ਦਾਸ ਬਾਵਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਕਾਗਰਸ ਦੇ ਸੀਨੀਅਰ ਆਗੂ ਨੂੰ ਉਸ ਸਮੇ ਬਹੁਤ ਭਾਰੀ ਸਦਮਾ ਲੱਗਾ ਜਦੋ ਮਹਿਲ ਕਲਾਂ ਵਿਖੇ ਇੱਕ ਸੜਕ ਹਾਦਸੇ ਵਿੱਚ ਭਰਾ ਮਹਿੰਦਰ ਦਾਸ ਬਾਵਾ ਉਰਫ ਮਹਿਦੀ ਦੀ ਮੌਤ ਹੋ ਗਈ। ਇਸ ਮੌਕੇ ਜੀਵਨ ਦਾਸ ਬਾਵਾ ਨਾਲ ਦੁੱਖ ਸਾਝਾ ਕਰਨ ਲਈ ਸਰਦੂਲਗੜ੍ਹ ਦੇ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਬਾਬਾ ਨਰੈਣ ਮੁਨੀ ਕਰੀਪੁਰ ਡੁੰਮ੍ਹ, ਯੂਥ ਕਾਗਰਸ ਦੇ ਜਰਨਲ ਸਕੱਤਰ ਬਿਕਰਮਜੀਤ ਸਿੰਘ ਮੋਫਰ, ਬਲਾਕ ਪ੍ਰਧਾਨ ਗੁਰਜੰਟ ਸਿੰਘ ਭੱਪਾ, ਕਾਗਰਸ ਦੇ ਸੀਨੀਅਰ ਆਗੂ ਰਾਮ ਵਰਮਾ, ਦਰਸਨ ਕੁਮਾਰ ਗਰਗ, ਰਾਧੇਸਾਮ ਸਿੰਗਲਾ, ਜਗਦੀਪ ਸਿੰਘ ਢਿੱਲੋ, ਡਾ: ਬਲਕਾਰ ਸਿੰਘ, ਡਾ: ਸੋਹਣ ਲਾਲ ਅਰੋੜਾ, ਰੀਸੂ ਜੈਨ, ਸ਼ਗਨ ਲਾਲ ਅਰੋੜਾ ਸਾਬਕਾ ਐਮ.ਸੀ. ਅਤੇ ਹੋਰ ਬਹੁਤ ਸਾਰੇ ਸੱਜਣਾ ਵੱਲੋ ਬਾਵਾ ਜੀ ਨਾਲ ਦੁੱਖ ਸਾਝਾ ਕੀਤਾ ਅਤੇ ਭਾਣਾ ਮੰਨਣ ਲਈ ਕਿਹਾ ਅਤੇ ਸਵ: ਮਹਿੰਦਰ ਦਾਸ ਬਾਵਾ ਦੀ ਰੂਹ ਦੀ ਸਾਤੀ ਦੀ ਅਰਦਾਸ ਕੀਤੀ।

Post a Comment