ਸ਼ਾਹਕੋਟ, 19 ਜਨਵਰੀ (ਸਚਦੇਵਾ) ਸਥਾਨਕ ਸ਼ਹਿਰ ‘ਚ ਪਾਣੀ ਦੇ ਨਿਕਾਸ ਲਈ ਨਗਰ ਪੰਚਾਇਤ ਸ਼ਾਹਕੋਟ ਵੱਲੋਂ ਸੀਵਰੇਜ਼ ਪਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ । ਇਸ 2.33 ਲੱਖ ਦੀ ਲਾਗਤ ਨਾਲ ਪੈਣ ਵਾਲੇ ਸੀਵਰੇਜ਼ ਦਾ ਕੰਮ ਸੀਵਰੇਜ਼ ਬੋਰਡ ਜਲੰਧਰ ਦੇ ਅਧਿਕਾਰੀਆਂ ਵੱਲੋਂ ਰਾਜਾ ਕੰਨਸਟਰਕਸ਼ਨ ਕੰਪਨੀ ਗਾਜੀਆਬਾਦ ਨੂੰ ਦਿੱਤਾ ਗਿਆ ਹੈ । ਸ਼ਹਿਰ ‘ਚ ਦੂਸਰੇ ਪੜਾਅ ਹੇਠ ਸ਼ੁਰੂ ਹੋਇਆ ਸੀਵਰੇਜ਼ ਦਾ ਕੰਮ 28 ਦਸੰਬਰ ਤੋਂ ਸਥਾਨਕ ਬਸ ਸਟੈਂਡ ਨਜ਼ਦੀਕ ਮੋਗਾ ਰੋਡ ਮੁੱਖ ਤੋਂ ਸ਼ੁਰੂ ਕੀਤਾ ਗਿਆ ਸੀ । ਮੁੱਖ ਮਾਰਗ ਹੋਣ ਕਾਰਣ ਇਸ ਸੜਕ ਤੋਂ ਰੋਜ਼ਾਨਾਂ ਹੀ ਲੱਖਾ ਵਾਹਣ ਲੰਘਦੇ ਹਨ । ਸੀਵਰੇਜ਼ ਦਾ ਕੰਮ ਚੱਲਦਾ ਹੋਣ ਕਾਰਣ ਇਸ ਮਾਰਗ ‘ਤੇ ਲੰਮਾ ਵਾਹਣਾ ਦਾ ਜਾਮ ਲੱਗ ਜਾਂਦਾ ਹੈ, ਜੋ ਕਿ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ । ਮੁੱਖ ਮਾਰਗ ਹੋਣ ਕਰਕੇ ਅਕਸਰ ਹੀ ਹਸਪਤਾਲ ਦੀਆਂ ਐਮਰਜੈਂਸੀ ਐਬੂਲੈਸਾਂ ਇਸ ਮਾਰਗ ਤੋਂ ਲੰਘਦੀਆਂ ਹਨ । ਪੁਖਤਾ ਪ੍ਰਬੰਧ ਨਾ ਹੋਣ ਕਾਰਣ ਇਹ ਸੀਵਰੇਜ਼ ਕਿਸੇ ਮਰੀਜ਼ ਨੂੰ ਵੀ ਮੌਤ ਦੇ ਮੂੰਹ ਵਿੱਚ ਸੁੱਟ ਸਕਦਾ ਹੈ । ਜਿਸ ਦਿਨ ਤੋਂ ਸ਼ਹਿਰ ‘ਚ ਸੀਵਰੇਜ਼ ਦਾ ਕੰਮ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਬਸ ਸਟੈਂਡ ਤੋਂ ਪੁਲਿਸ ਸ਼ਟੇਸ਼ਨ ਤੱਕ ਦਰਜ਼ਨਾਂ ਵਾਹਣਾ ਨੂੰ ਨੁਕਸਾਨ ਪੁੱਜ ਚੁੱਕਾ ਹੈ । ਇਸ ਕੰਮ ਨੂੰ ਸਚਾਰੂ ਢੰਗ ਨਾਲ ਨੇਪੜੇ ਚਾੜ•ਣ ਲਈ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੇ ਕੋਈ ਜਿੰਮੇਵਾਰੀ ਸਮਝ ਹੈ, ਜਿਸ ਕਾਰਣ ਵਾਹਣਾ ਨੂੰ ਲੰਘਣ ਵਿੱਚ ਭਾਰੀ ਪ੍ਰੇਸ਼ਾਣੀ ਝੱਲਣੀ ਪੈ ਰਹੀ ਹੈ ਅਤੇ ਇਸ ਮਾਰਗ ‘ਤੇ ਦੁਕਦਨਦਾਰਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ । ਜਿਸ ਦਾ ਕਾਰਣ ਇਹ ਹੈ ਕਿ ਸੀਵਰੇਜ਼ ਦੇ ਪਾਈਪ ਪਾਉਣ ਲਈ ਮੁੱਖ ਮਾਰਗ ਦੀ ਪਟਾਈ ਕੀਤੀ ਜਾ ਰਹੀ ਹੈ । ਪੁਟਾਈ ਕਾਰਣ ਮਿੱਟੀ ਦੇ ਢੇਰ ਦੁਕਾਨਦਾਰਾਂ ਦੇ ਸਮਾਨ ਨੂੰ ਖਰਾਬ ਕਰ ਰਹੇ ਹਨ ਅਤੇ ਗ੍ਰਾਹਕ ਵੀ ਇਨ•ਾਂ ਦੁਕਾਨਾਂ ‘ਤੇ ਜਾਣ ਤੋਂ ਪ੍ਰਹੇਜ ਕਰਦੇ ਹਨ । ਸੀਵਰੇਜ਼ ਦੀ ਪਟਾਈ ਕਾਰਣ ਜਿਥੇ ਦੂਰਸੰਚਾਰ ਵਿਭਾਗ ਦੀਆਂ ਟੈਲੀਫੋਨ ਦੀਆਂ ਤਾਰਾ ਵੱਡੀਆਂ ਜਾਣ ਕਾਰਣ ਵੱਡੀ ਗਿਣਤੀ ‘ਚ ਕੁਨੈਕਸ਼ਨ ਬੰਦ ਹੋ ਗਏ, ਉਥੇ ਖਪਤਕਾਰਾ ਨੂੰ ਵੀ ਭਾਰੀ ਪ੍ਰੇਸ਼ਾਣੀ ਝੱਲਣੀ ਪੈ ਰਹੀ ਹੈ । ਸ਼ਹਿਰ ਦੇ ਲੋਕਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੀਵਰੇਜ਼ ਦੇ ਕੰਮ ਨੂੰ ਸਚਾਰੂ ਢੰਗ ਚਲਾਉਣ ਲਈ ਟ੍ਰੈਫਿਕ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਮਨੁੱਖੀ ਅਧਿਕਾਰਾਂ ਤਹਿਤ ਲੋਕਾਂ ਦੀ ਰੱਖਿਆ ਹੋ ਸਕੇ ।
Post a Comment