ਸ਼ਾਹਕੋਟ ਵਿਖੇ ਮੋਗਾ ਰੋਡ ‘ਤੇ ਚੱਲ ਰਿਹਾ ਸੀਵਰੇਜ਼ ਦਾ ਕੰਮ ਅਤੇ ਫਸੇ ਵਾਹਣ । ਨਾਲ ਬਸ ਸਟੈਂਡ ਤੋਂ ਪੁਲਿਸ ਸਟੇਸ਼ਨ ਤੱਕ ਟ੍ਰੈਫਿਕ ਜਾਮ ਹੋਣ ਕਾਰਣ ਲੱਗੀਆਂ ਵਾਹਣਾ ਦੀਆਂ ਲੰਮੀਆਂ ਕਤਾਰਾ ।
ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣਾ ਪੁਲਿਸ ਦਾ ਕੰਮ- ਅਧਿਕਾਰੀ
Saturday, January 19, 20130 comments
ਇਸ ਸੰਬੰਧੀ ਜਦ ਸੀਵਰੇਜ਼ ਬੋਰਡ ਜਲੰਧਰ ਦੇ ਐਸ.ਡੀ.ਓ ਨਵਦੀਪ ਸਿੰਘ ਅਤੇ ਜੇ.ਈ ਸਤਨਾਮ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ•ਾਂ ਦੱਸਿਆ ਕਿ ਇਸ ਕੰਮ ਨੂੰ ਸ਼ੁਰੂ ਕਰ ਤੋਂ ਪਹਿਲਾ ਪੁਲਿਸ ਨੂੰ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਪੱਤਰ ਲਿਖਿਆ ਗਿਆ ਸੀ, ਪਰ ਪੁਲਿਸ ਪ੍ਰਸ਼ਾਸ਼ਣ ਇਸ ਪਾਸੇ ਧਿਆਨ ਨਹੀਂ ਦੇ ਰਿਹਾ । ਉਨ•ਾਂ ਕਿਹਾ ਕਿ ਮੁੱਖ ਮਾਰਗ ਦੇ ਦੋਵੇਂ ਪਾਸੇ ਵੱਡੀ ਗਿਣਤੀ ‘ਚ ਨਜ਼ਾਇਜ਼ ਰੇਹੜੀਆਂ ਲੱਗੀਆਂ ਹੋਈਆਂ ਹਨ, ਜੋ ਟ੍ਰੈਫਿਕ ਸਮੱਸਿਆ ਦਾ ਵੱਡਾ ਕਾਰਣ ਹਨ, ਫਿਰ ਵੀ ਸਾਡੇ ਵੱਲੋਂ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀ ਘਟਨਾਂ ਨਾ ਵਾਪਰ ਸਕੇ । ਉਨ•ਾਂ ਕਿਹਾ ਕਿ ਟ੍ਰੈਫਿਕ ਨੂੰ ਸੂਚਾਰੂ ਢੰਗ ਨਾਲ ਚਲਾਉਣ ਲਈ ਦੋ ਮਜ਼ਦੂਰਾਂ ਨੂੰ ਲਗਾਇਆ ਗਿਆ ਹੈ, ਜੋ ਟ੍ਰੈਫਿਕ ਦਾ ਮਸਲਾ ਹੱਲ ਕਰਨ ਲਈ ਯਤਨ ਕਰਦੇ ਹਨ, ਪਰ ਜੋ ਕੰਮ ਪੁਲਿਸ ਦਾ ਹੈ, ਉਹ ਪੁਲਿਸ ਹੀ ਕਰ ਸਕਦੀ ਹੈ । ਫਿਰ ਵੀ ਮਹਿਕਮੇ ਵੱਲੋਂ ਇੱਕ ਯਾਦ ਪੱਤਰ ਪੁਲਿਸ ਦੇ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਵੇਗਾ ਅਤੇ ਸਿਵਲ ਪ੍ਰਸ਼ਾਸ਼ਣ ਦੇ ਅਧਿਕਾਰੀਆਂ ਨੂੰ ਵੀ ਇਸ ਮਸਲੇ ਬਾਰੇ ਜਾਣੂ ਕਰਵਾਇਆ ਜਾਵੇ ।

Post a Comment