ਸੰਗਰੂਰ, 25 ਜਨਵਰੀ (ਸੂਰਜ ਭਾਨ ਗੋਇਲ)-ਅੱਜ ਸਥਾਨਕ ਸਰਕਾਰੀ ਰਣਬੀਰ ਕਾਲਜ ਵਿਖੇ ਕੌਮੀ ਵੋਟਰ ਦਿਵਸ ਮਨਾਇਆ ਗਿਆ। ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਜ਼ਿਲ•ਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਰੰਭ ਰਣਬੀਰ ਕਾਲਜ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਕੀਤਾ। ਸ੍ਰੀ ਰਾਹੁਲ ਨੇ ਵੱਖ-ਵੱਖ ਸਕੂਲਾਂ ਅਤੇ ਰਣਬੀਰ ਕਾਲਜ ਦੇ ਵਿਦਿਆਰਥੀਆਂ ਨੂੰ ਯੋਗ ਅਤੇ ਚੰਗੇ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ•ਾਂ ਸਮੂਹ ਵਿਦਿਆਰਥੀਆਂ ਕੌਮੀ ਵੋਟਰ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਉਨ•ਾਂ ਕਿਹਾ ਕਿ ਲੋਕਤੰਤਰੀ ਪਰੰਪਰਾਵਾਂ ਨੂੰ ਕਾਇਮ ਰੱਖਣ ਲਈ ਨਿਰਪੱਖ ਤੇ ਸ਼ਾਤੀ ਪੂਰਨ ਚੋਣਾਂ ਦੀ ਮਾਣ ਮਰਿਆਦਾ ’ਚ ਵਿਸ਼ਵਾਸ ਰੱਖਦਿਆਂ ਧਰਮ, ਜਾਤੀ, ਨਸਲ ਤੋਂ ਉਪਰ ਉੱਠ ਕੇ ਵੋਟ ਪਾਉਣੀ ਚਾਹੀਦੀ ਹੈ। ਦੇਸ਼ ਦੇ ਜਿੰਮੇਵਾਰ ਨਾਗਰਿਕ ਬਣਨ ਦੇ ਨਾਲ-ਨਾਲ ਜ਼ਰੂਰੀ ਹੈ ਕਿ ਇੱਕ ਸੁਚੇਤ ਵੋਟਰ ਵੀ ਬਣਿਆ ਜਾਵੇ ਅਤੇ ਆਪਣੀ ਵੋਟ ਅਤੇ ਉਸਦੀ ਸਹੀ ਵਰਤੋਂ ਬਾਰੇ ਜਾਗਰੂਕ ਹੋਇਆ ਜਾਵੇ। ਉੁਨ•ਾਂ ਕਿਹਾ ਕਿ ਸਾਡੇ ਦੇਸ਼ ਵਿੱਚ ਇਸ ਵੇਲੇ 76 ਕਰੋੜ ਦੇ ਕਰੀਬ ਵੋਟਰ ਹਨ, ਜੇਕਰ ਬਾਲਗ ਵਰਗ ਦੀ ਗੱਲ ਕੀਤੀ ਜਾਵੇ ਤਾਂ ਸਿਰਫ਼ 25 ਫੀਸਦੀ ਨੌਜਵਾਨ ਹੀ 18 ਸਾਲ ਪੂਰੀ ਕਰਨ ’ਤੇ ਆਪਣੀ ਵੋਟ ਬਣਾਉਣ ਨੂੰ ਅਹਿਮੀਅਤ ਦਿੰਦੇ ਹਨ। ਉਨ•ਾਂ ਨੌਜਵਾਨਾਂ ਨੂੰ ਵਧ ਚੜ• ਕੇ ਵੋਟਾਂ ਬਣਵਾਉਣ ਦੀ ਅਪੀਲ ਕੀਤੀ। ਸ੍ਰੀ ਰਾਹੁਲ ਨੇ ਵੋਟਰਾਂ ਨੂੰ ਕਿਹਾ ਕਿ ਉਹ ਕਿਸੇ ਵੀ ਚੋਣ ਦੌਰਾਨ ਨਿਰਸਵਾਰਥ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਤਾਂ ਜੋ ਪੜੇ ਲਿਖੇ ਅਤੇ ਸੂਝਵਾਨ ਵਿਅਕਤੀ ਚੁਣ ਕੇ ਅੱਗੇ ਆਉਣ। ਇਸੇ ਵਿੱਚ ਦੇਸ਼ ਅਤੇ ਦੇਸ਼ ਦੇ ਬਸ਼ਿੰਦਿਆਂ ਦੀ ਭਲਾਈ ਹੈ। ਉਨ•ਾਂ ਇਸ ਮੌਕੇ ਨਵੇਂ ਬਣਾਏ ਵੋਟਰ ਕਾਰਡਾਂ ਦੀ ਵਿਦਿਆਰਥੀਆਂ ਨੂੰ ਵੰਡ ਕੀਤੀ। ਇਸ ਮੌਕੇ ਸਮੂਹ ਵੋਟਰਾਂ ਵੱਲੋਂ ਹਰ ਕਿਸਮ ਦੇ ਲਾਲਚ ਤੋਂ ਬਿਨਾ ਵੋਟ ਪਾਉਣ ਦਾ ਪ੍ਰਣ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਬੱਚਿਆਂ ਵੱਲੋਂ ਨਿਰਪੱਖ ਵੋਟਾਂ ਸੰਬੰਧੀ ਉਲੀਕੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਤਹਿਸੀਲਦਾਰ ਸ: ਜਗਰੂਪ ਸਿੰਘ ਭੁੱਲਰ ਨੇ ਕਾਲਜ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਅਤੇ ਜ਼ਿਲ•ਾ ਸੰਗਰੂਰ ਅੰਦਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕੰਮਾਂ ’ਤੇ ਚਾਨਣਾ ਪਾਇਆ। ਸਮਾਗਮ ਦੌਰਾਨ ਵਿਦਿਆਰਥਣ ਸਿਮਰਨਜੋਤ ਕੌਰ, ਲਵਪ੍ਰੀਤ ਸਿੰਘ, ਹਰਮਨਜੀਤ ਕੌਰ, ਕੁਲਦੀਪ ਕੌਰ, ਸੁਖਪ੍ਰੀਤ ਕੌਰ, ਅਮਨਦੀਪ ਸਿੰਘ ਨੇ ਜਿੱਥੇ ਗੀਤਾਂ ਅਤੇ ਵਿਚਾਰਾਂ ਨਾਲ ਹਾਜ਼ਰੀ ਲਗਵਾਈ, ਉਥੇ ਕਾਲਜ ਦੀ ਭੰਗੜਾ ਟੀਮ ਨੇ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸ੍ਰੀ ਰਾਹੁਲ ਨੇ ਕਾਲਜ ਅਤੇ ਸਕੂਲੀ ਵਿਦਿਆਰਥੀਆਂ ਨੂੰ ਵੋਟਰ ਦਿਵਸ ਮੌਕੇ ਕਰਵਾਏ ਲੇਖ, ਨਾਟਕ ਅਤੇ ਭਾਸ਼ਣ ਮੁਕਾਬਲਿਆਂ ’ਚ ਜੇਤੂ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਿੰਦਰ ਪਾਲ ਸਿੰਘ ਸਹੋਤਾ, ਸਹਾਇਕ ਕਮਿਸ਼ਨਰ (ਜਨਰਲ) ਈਸ਼ਾ ਸਿੰਗਲ, ਪਿੰ੍ਰਸੀਪਲ ਸਰਕਾਰੀ ਰਣਬੀਰ ਕਾਲਜ ਸ੍ਰੀ ਐਸ. ਕੇ. ਕੌਸ਼ਿਕ, ਪ੍ਰੋ: ਰੁਪਿੰਦਰ ਸ਼ਰਮਾ, ਜ਼ਿਲ•ਾ ਸਿੱਖਿਅ ਅਫ਼ਸਰ ਨਿਰਮਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਰਣਬੀਰ ਕਾਲਜ ਵਿਖੇ ਮਨਾਏ ਗਏ ਜ਼ਿਲ•ਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਸਮਾਗਮ ਦੀਆਂ ਝਲਕੀਆਂ।
Post a Comment