ਅਮਨਦੀਪ ਦਰਦੀ, ਗੁਰੂਸਰ ਸੁਧਾਰ/ਹਿੰਦੋਸਤਾਨ ਦੇ ਮਾਨਚੈਸਟਰ ਵਜੋਂ ਜਾਣੇ ਜਾਂਦੇ ਸ਼ਹਿਰ ਲੁਧਿਆਣੇ ਵਿਚ ਜ¦ਧਰ ਬਾਈਪਾਸ ਨਜ਼ਦੀਕ ਜੰਗਲਾਤ ਮਹਿਕਮੇ ਵੱਲੋਂ ਤਿਆਰ ਕੀਤੇ ਸ਼ੇਰ ਸਫ਼ਾਰੀ ਚਿੜੀਆ ਘਰ ਦੇ ਕੋਲ, ਸੜ•ਕ ਕਿਨਾਰੇ ਜੰਗਲਾਂ ਵਰਗੇ ਸਾਂਤ ਬੀਆਬਾਨ ਇਲਾਕੇ ਵਿਚ ਆਪਣੇ ਹੱਥ ਵਿਚ ਕੋਕਾ ਕੋਲਾ ਦੀ ਬੋਤਲ ਫੜ•ੀ ਬੈਠੀ ਲੜਕੀ ਰੋਜਾਨਾ ਸੈਕੜੇ ਰਾਹਗੀਰਾਂ ਦਾ ਧਿਆਨ ਖਿੱਚਦੀ ਹੈ ਤੇ ਉਸਦੇ ਆਕਰਸ਼ਿਕ ਲਿਬਾਸ ਕਾਰਨ ਲੋਕ ਆਪਣੀਆਂ ਮੋਟਰ ਗੱਡੀਆਂ ਇਕ ਪਾਸੇ ਲਾ ਕੇ ਇਸ ਰੁੱਸੀ ਨਜ਼ਰ ਆ ਰਹੀ ਵਲੈਤਣਾਂ ਵਰਗੀ ਮੁਟਿਆਰ ਨੂੰ ਵੇਖਣ ਲਈ ਰੁਕ ਜਾਂਦੇ ਹਨ ਤੇ ਕਈ ਵਾਰ ਤਾਂ ਇਹ ਲੋਕ ਇਸ ਲੜਕੀ ਦੇ ਦੇਸ਼ੀ ਜਾਂ ਵਿਦੇਸ਼ੀ ਹੋਣ ਦੀਆਂ ਸ਼ਰਤਾਂ ਵੀ ਲਾਉਂਦੇ ਹਨ, ਤਾਂ ਫਿਰ ਉਨ•ਾਂ ਦੀ ਬਹਿਸਬਾਜ਼ੀ ਨੂੰ ਰੋਕਣ ਲਈ ਇਸ ਲੜਕੀ ਬਾਰੇ ਦੱਸਦਾ ਹੈ, ਕਿ ਬਾਈ ਜੀ ਇਹ ਤਾਂ ਮੋਮ ਦੀ ਬਣੀ ਹੋਈ ਮੂਰਤੀ ਹੈ ਤੇ ਉਹ ਸਾਹਮਣੇ ਥੋੜੀ ਦੂਰ ਮੂਰਤੀਕਾਰ ਚੰਦਰ ਸ਼ੇਖਰ ਪ੍ਰਭਾਕਰ ਨੇ ਇੰਗਲੈਡ ਮੁਲਕ ਦੇ ਸ਼ਹਿਰ ¦ਡਨ ਵਿਖੇ ਬਣਾਏ ਮੈਡਮ ਤੂਸਾਦ ਵੈਕਸ ਮਿਊਜੀਅਮ ਵਰਗਾ ਉੱਤਰੀ ਭਾਰਤ ਦਾ ਪਹਿਲਾ ਵੈਕਸ ਮਿਊਜੀਅਮ ਬਣਾਇਆ ਹੋਇਆ ਹੈ, ਜਿਸ ਵਿਚ ਕਲਾਕਾਰ ਨੇ ਮਦਰ ਟਰੇਸਾ, ਇਸ਼ਮੀਤ ਸਿੰਘ, ਗੁਰਦਾਸ ਮਾਨ, ਮੇਹਰ ਮਿੱਤਲ, ਅੰਨਾ ਹਜ਼ਾਰੇ, ਸ਼ਕਤੀਮਾਨ, ਅਤਰੋ ਚਤਰੋ, ਮੁਹੰਮਦ ਰਫੀ, ਲਤਾ ਮੰਗੇਸ਼ਕਰ, ਸ਼ਾਹਿਰ ਲੁਧਿਆਣਵੀ, ਜਸਪਾਲ ਭੱਟੀ ਅਤੇ ਮਾਈਕਲ ਜੈਕਸਨ ਵਰਗੇ ਪੋਪ ਗਾਇਕਾ ਵਰਗੀਆਂ ਅਸਲ ਹੋਣ ਦਾ ਭੁਲੇਖਾ ਲੱਗਦੀਆਂ ਮੋਮ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਹਨ, ਉਥੇ ਹੀ ਇਸ ਕਲਾਕਾਰ ਨੇ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਇੰਦਰਾਂ ਗਾਂਧੀ, ਸੋਨੀਆਂ ਗਾਂਧੀ, ਡਾ: ਮਨਮੋਹਨ ਸਿੰਘ, ਕੈਪਟਨ ਅਮਰਿੰਦਰ ਸਿੰਘ, ਅਟਲ ਬਿਹਾਰੀ ਵਾਜਪਾਈ, ਇੰਦਰ ਕੁਮਾਰ ਗੁਜਰਾਲ, ਪ੍ਰਤਿਭਾ ਪਾਟਲ, ਪ੍ਰਕਾਸ ਸਿੰਘ ਬਾਦਲ ਦੀਆਂ ਵੀ ਦਿਲਕਸ਼ ਮੂਰਤੀਆਂ ਸਥਾਪਤ ਕੀਤੀਆਂ ਹੋਈਆਂ ਹਨ। ਇਨ•ਾਂ ਮੂਰਤੀਆਂ ਦੇ ਸਿਰਜਣਹਾਰ ਚੰਦਰ ਸ਼ੇਖਰ ਪ੍ਰਭਾਕਰ ਨੇ ਦੱਸਿਆ ਕਿ ਉਸਨੂੰ ਛੋਟੇ ਹੁੰਦਿਆਂ ਤੋ ਹੀ ਮਿੱਟੀ ਦੇ ਖਿਡਾਉਣੇ ਬਣਾਉਣ ਦਾ ਸ਼ੌਕ ਸੀ ਤੇ ਪੜ•ਾਈ ਦੇ ਖੇਤਰ ਵਿਚ ਉਸਨੇ ਮਕੈਨੀਕਲ ਇੰਜੀਨੀਅਰ ਦਾ ਤਿੰਨ ਸਾਲਾਂ ਡਿਪਲੋਮਾ ਕਰਕੇ ਕੈਮੀਕਲ ਇੰਡਸਟਰੀ ਵੀ ਸਥਾਪਿਤ ਕੀਤੀ ਹੋਈ ਹੈ ਤੇ ਹੁਣ ਉੁਹ ਲੋਕਾਂ ਦੇ ਮਨੋਰੰਜਨ ਤੇ ਉਨ•ਾਂ ਦੇ ਦਿਲ ਵਿਚ ਪੰਜਾਬੀ ਸੱਭਿਆਚਾਰ ਅਤੇ ਛੁਪੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਆਪਣਾ ਸਨਅਤੀ ਕਾਰੋਬਾਰ ਆਪਣੇ ਬੱਚਿਆਂ ਨੂੰ ਸੰਭਾਲ ਕੇ ਸਮਾਜ ਸੇਵੀ ਸਖ਼ਸੀਅਤਾਂ, ਲੋਕ ਕਲਾਕਾਰਾਂ ਅਤੇ ਸਿਆਸੀ ਵਿਅਕਤੀਆਂ ਦੇ ਬੁੱਤ ਮੋਮ ਨਾਲ ਤਿਆਰ ਕਰਨ ਵਿਚ ਮਸਰੂਫ ਰਹਿੰਦਾ ਹੈ।
ਸੜ•ਕ ਕਿਨਾਰੇ ਬੈਠੀ ਨਜ਼ਰ ਆ ਰਹੀ ਲੜਕੀ ਦੀ ਤਸਵੀਰ।


Post a Comment