ਲਈ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ
ਬਾਦਸ਼ਾਹਪੁਰ (ਪਟਿਆਲਾ), 1 ਜਨਵਰੀ : (ਗਂਟਕੋਹ)
ਪਟਿਆਲਾ ਜ਼ਿਲ•ੇ ਦੇ ਪਿੰਡ ਬਾਦਸ਼ਾਹਪੁਰ ਦੀ ਮ੍ਰਿਤਕ ਲੜਕੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਅੱਜ ਪੀੜਤ ਪਰਿਵਾਰ ਦੇ ਪਿੰਡ ਬਾਦਸ਼ਾਹਪੁਰ ਸਥਿਤ ਗ੍ਰਹਿ ਵਿਖੇ ਪਏ, ਇਸ ਉਪਰੰਤ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ। ਇਸ ਮੌਕੇ ਵੱਡੀ ਗਿਣਤੀ ’ਚ ਪਿੰਡ, ਇਲਾਕੇ ਦੇ ਲੋਕਾਂ, ਵੱਖ-ਵੱਖ ਧਾਰਮਿਕ, ਰਾਜਸੀ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੇਜਲ ਅੱਖਾਂ ਨਾਲ ਮ੍ਰਿਤਕ ਲੜਕੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ।ਇਸ ਮੌਕੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਤਰਫੋਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਇਸ ਦੁੱਖ ਦੀ ਘੜੀ ’ਚ ਪੂਰੀ ਤਰ•ਾਂ ਪਰਿਵਾਰ ਦੇ ਨਾਲ ਹੈ, ਉ¤ਥੇ ਹੀ ਮੁੱਖ ਮੰਤਰੀ ਨੇ ਇਸ ਦੁਖਦਾਈ ਘਟਨਾ ਲਈ ਜਿੰਮੇਵਾਰ ਵਿਅਕਤੀਆਂ ਵਿਰੁਧ ਤੁਰੰਤ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਉਨ•ਾਂ ਕਿਹਾ ਕਿ ਇਸ ਮਾੜੀ ਘਟਨਾ ਦੇ ਲਈ ਜਿੰਮੇਵਾਰ ਕਿਸੇ ਵੀ ਦੋਸ਼ੀ ਤੇ ਕਸੂਰਵਾਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਹਲਕਾ ਸ਼ੁਤਰਾਣਾ ਦੀ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਨੇ ਪਰਿਵਾਰ ਦੀ ਤਰਫੋਂ ਭੋਗ ਮੌਕੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਮਾਜ ਦੇ ਮੱਥੇ ’ਤੇ ਕ¦ਕ ਹਨ, ਜਿਨ•ਾਂ ਨੂੰ ਭਵਿਖ ’ਚ ਵਾਪਰਨ ਤੋਂ ਰੋਕਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ। ਉਨ•ਾਂ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਅਜਿਹੀਆਂ ਘਟਨਾਵਾਂ ਰੋਕਣ ਲਈ ਆਪਣੀ ਜਿੰਮੇਵਾਰੀ ਨਿਭਾਉਣ।
ਇਸ ਤੋਂ ਪਹਿਲਾਂ ਲੜਕੀ ਦੇ ਗ੍ਰਹਿ ਵਿਖੇ ਸ਼੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਅਤੇ ਹਲਕਾ ਵਿਧਾਇਕ ਸ਼੍ਰੀਮਤੀ ਵਨਿੰਦਰ ਕੌਰ ਲੂੰਬਾ ਵੱਲੋਂ ਪੰਜਾਬ ਸਰਕਾਰ ਦੀ ਤਰਫੋਂ ਮ੍ਰਿਤਕ ਲੜਕੀ ਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਸਬੰਧੀ ਨਿਯੁਕਤੀ ਪੱਤਰ ਸੌਂਪਿਆ ਗਿਆ। ਇਸ ਮੌਕੇ ਡਵੀਜਨਲ ਕਮਿਸ਼ਨਰ ਪਟਿਆਲਾ ਸ. ਅਜੀਤ ਸਿੰਘ ਪੰਨੂੰ, ਆਈ.ਜੀ. ਪਟਿਆਲਾ ਸ. ਪਰਮਜੀਤ ਸਿੰਘ ਗਿੱਲ, ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ, ਐਸ.ਡੀ.ਐਮ. ਪਾਤੜਾਂ ਸ਼੍ਰੀਮਤੀ ਪਰਨੀਤ ਕੌਰ ਸ਼ੇਰਗਿੱਲ ਵੀ ਮੌਜੂਦ ਸਨ।ਮ੍ਰਿਤਕ ਲੜਕੀ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸਾਹਿਬ ਵਿਖੇ ਹੋਏ ਸ਼ਰਧਾਂਜਲੀ ਸਮਾਰੋਹ ਮੌਕੇ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਮੁੱਖ ਮੰਤਰੀ ਪੰਜਾਬ ਵੱਲੋਂ ਬਲਾਤਕਾਰ ਤੇ ਖੁਦਕੁਸ਼ੀ ਮਾਮਲੇ ਦੀ ਜਾਂਚ ਲਈ ਗਠਿਤ ਤਿੰਨ ਮੈਂਬਰੀ ਕਮੇਟੀ ਦੇ ਮੁਖੀ ਏ.ਡੀ.ਜੀ.ਪੀ (ਕਰਾਈਮ) ਸ. ਜਸਮਿੰਦਰ ਸਿੰਘ, ਜ਼ਿਲ•ਾ ਪ੍ਰੀਸ਼ਦ ਦੇ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ, ਸ਼੍ਰੋਮਣੀ ਕਮੇਟੀ ਮੈਂਬਰ ਸ. ਨਿਰਮਲ ਸਿੰਘ ਹਰਿਆਊ, ਬੀ.ਜੇ.ਪੀ. ਵਪਾਰ ਸੈਲ ਦੇ ਪ੍ਰਧਾਨ ਸ਼੍ਰੀ ਰਮੇਸ਼ ਕੁਮਾਰ ਕੁੱਕੂ, ਸਰਕਲ ਜਥੇਦਾਰ ਸ. ਪਰਮਜੀਤ ਸਿੰਘ ਪੜਤਾ, ਸ. ਗੁਰਦੀਪ ਸਿੰਘ ਖਾਂਗ, ਸ. ਮੁਖਤਿਆਰ ਸਿੰਘ ਮੋਖਾ, ਸ. ਜੋਗਾ ਸਿੰਘ ਸਿੱਧੂ, ਸ. ਬਿੱਟੂ ਧਨੇਠਾ, ਸ. ਰਣਧੀਰ ਸਿੰਘ ਮਵੀ, ਇੰਪਰੂਵਮੈਂਟ ਟਰਸਟ ਸਮਾਣਾ ਦੇ ਸਾਬਕਾ ਚੇਅਰਮੈਨ ਸ਼੍ਰੀ ਅਸ਼ੋਕ ਮੋਦਗਿੱਲ, ਨਗਰ ਕੌਂਸਲ ਪ੍ਰਧਾਨ ਸ਼੍ਰੀ ਕਪੂਰ ਚੰਦ ਬਾਂਸਲ, ਭਾਜਪਾ ਆਗੂ ਡਾ. ਸ਼ੈਲੀ, ਸ. ਸੁਖਵਿੰਦਰ ਸਿੰਘ ਬਰਾਸ, ਸ. ਮੇਜਰ ਸਿੰਘ ਸੇਖੋਂ, ਸ. ਗੁਰਸੇਵਕ ਸਿੰਘ ਮੁਣਸ਼ੀ, ਸ. ਸਰਬਜੀਤ ਸਿੰਘ ਵੈਦ, ਸ. ਗੁਰਿੰਦਰ ਸਿੰਘ, ਸ. ਸਤਨਾਮ ਸਿੰਘ ਭੰਗੂ, ਸ. ਪ੍ਰੇਮ ਸਿੰਘ ਭੰਗੂ, ਸ. ਜੈ ਸਿੰਘ ਉਪਲ, ਸ. ਰਣਧੀਰ ਸਿੰਘ ਬਿੱਲੂ, ਸ. ਗੁਰਧਿਆਨ ਸਿੰਘ ਭਾਨਰੀ, ਸ਼੍ਰੀ ਐਲ.ਆਰ. ਬਾਂਸਲ, ਦੁਗਾਲ, ਬਹੁਜਨ ਸਮਾਜ ਪਾਰਟੀ ਵੱਲੋਂ ਸ਼੍ਰੀ ਮੋਤੀ ਲਾਲ ਛਾਛੀਆ, ਮਾਸਟਰ ਜਰਨੈਲ ਸਿੰਘ ਕੰਬੋਜ ਤੇ ਸਤਵੀਰ ਸਿੰਘ ਨਾਈਵਾਲ, ਜਮਹੂਰੀ ਅਧਿਕਾਰ ਸਭਾ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ’ਚ ਪਿੰਡ ਤੇ ਇਲਾਕੇ ਦੀ ਸੰਗਤ, ਵੱਖ-ਵੱਖ ਰਾਜਸੀ, ਧਾਰਮਿਕ, ਸਮਾਜਿਕ ਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਪਤਵੰਤੇ ਵੀ ਮੌਜੂਦ ਸਨ।
Post a Comment