ਸਨੋਰ 1 ਜਨਵਰੀ () ਪਟਿਆਲਾ ਦੇਵੀਗੜ• ਰੋਡ ਤੇ ਪਿੰਡ ਜਗਤਪੁਰਾ ਦੇ ਸਰਕਾਰੀ ਐਲਮੈਂਟਰੀ ਸਕੂਲ ਨੂੰ ਸਟੇਟ ਬੈਂਕ ਆਫ ਪਟਿਆਲਾ ਦੀ ਸਨੌਰ ਬ•ਾਂਚ ਵਲੋ ਗੇਟ ਲਗਵਾ ਕੇ ਦਿੱਤਾ ਗਿਆ। ਪਿਛਲੇ ਦਿਨੀ ਐਸ ਬੀ ਓ ਪੀ ਬ•ਾਂਚ ਸਨੌਰ ਵਲੋ ਸਰਕਾਰੀ ਐਲਮੈਟਰੀ ਸਕੂਲ ਜਗਤਪੁਰਾ ਨੂੰ ਆਰ ਓ ਸਿਸਟਮ ਭੇਟ ਕੀਤਾ ਗਿਆ ਸੀ ਉਸੇ ਸਮੇ ਸਕੂਲ ਪ•ਸਾਸਨ ਸਰਪੰਚ ਅਤੇ ਹੋਰ ਪੰਤਵੰਤੇ ਸੱਜਣਾਂ ਨੇ ਬ•ਾਂਚ ਮੈਨੇਜਰ ਨੂੰ ਸਕੂਲ ਲਈ ਗੇਟ ਬਣਵਾਉਣ ਲਈ ਬੇਨਤੀ ਕੀਤੀ ਗਈ ਸੀ। ਅੱਜ ਵਿਸ਼ੇਸ ਤੋਰ ਤੇ ਐਸ ਬੀ ਓ ਪੀ ਸਨੋਰ ਸਾਖਾ ਦੇ ਮੈਨੇਜਰ ਅਜੈ ਸਿੰਘ ਕਾਮਦੀ, ਫੀਲਡ ਅਫਸਰ ਜੀ ਕੇ ਗੁਪਤਾ , ਸੁਖਵਿੰਦਰ ਸਿੰਘ ਬਾਜਵਾ ਸਕੂਲ ਵਿਖੇ ਪੁੱਜੇ ਅਤੇ ਨਵੇ ਸਾਲ ਵਾਲੇ ਦਿਨ ਸਕੂਲ ਨੂੰ ਗੇਟ ਲਗਵਾ ਕੇ ਦਿੱਤਾ । ਇਸ ਮੋਕੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਵਿਰਕ ਅਤੇ ਗੁਰਪਿੰਦਰ ਸਿੰਘ ਛੀਨਾ ਪ੍ਰਧਾਨ ਬਾਬਾ ਫਤਿਹ ਸਿੰਘ ਯੂਥ ਕਲੱਬ ਨੇ ਸਟੇਟ ਬੈਕ ਆਫ ਪਟਿਆਲਾ ਦੇ ਮੈਨੇਜਰ ਦਾ ਧੰਨਵਾਦ ਕੀਤਾ। ਇਸ ਮੋਕੇ ਬਾਬਾ ਫਤਿਹ ਸਿੰਘ ਯੂਥ ਕਲੱਬ ਜਗਤਪੁਰਾ , ਸਰਪੰਚ ਵਲੋ ਆਏ ਮਹਿਮਾਨਾ ਨੂੰ ਸਿਰੀ ਸਾਹਿਬ ਅਤੇ ਸਿਰੋਪਾਓ ਸਾਹਿਬ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੋਕੇ ਸੁਖਵਿੰਦਰ ਸਿੰਘ ਵਿਰਕ ਸਰਪੰਚ ਜਗਤਪੁਰਾ, ਸਕੂਲ ਇੰਚਾਰਜ ਜੱਸੀ ਸਿੰਘ, ਮਾਸਟਰ ਹਰਪ੍ਰੀਤ ਸਿੰਘ, ਕਰਮ ਸਿੰਘ ਚੇਅਰਮੈਨ ਸਕੂਲ ਕਮੇਟੀ, ਰੇਸ਼ਮ ਸਿੰਘ, ਅਜੀਤ ਸਿੰਘ, ਮੋਹਣ ਸਿੰਘ ਪੁੂਰੇਵਾਲ, ਗੁਰਮੇਜ ਸਿੰਘ, ਗੁਰਪਿੰਦਰ ਸਿੰਘ ਛੀਨਾ ਪ੍ਰਧਾਨ ਬਾਬਾ ਫਤਿਹ ਸਿੰਘ ਯੂਥ ਕਲੱਬ ਪਿੰਡ ਜਗਤਪੁਰਾ , ਜੱਸੀ ਪੂਰੇਵਾਲ ਮੈਬਰ, ਤਮਨਪ੍ਰੀਤ , ਤਨਵੀਰ, ਸੰਨੀ, ਬੋਨੀ,ਪਾਲਾ, ਬੀਬੀ ਕਰਤਾਰ ਕੋਰ ਮੈਂਬਰ ਪੰਚਾਇਤ, ਸਮਸੇਰ ਸਿੰਘ ਵਿਰਕ ਮੋਜੂਦ ਸਨ।
Post a Comment