ਮਾਨਸਾ 15ਜਨਵਰੀ ( ) ਅੱਜ ਬਾਬਾ ਬੰਦਾ ਸਿੰਘ ਬਹਾਦਰ ਨਗਰ ਕਮੇਟੀ ਵਲੋਂ ਮਾਨਸਾ ਖੁਰਦ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੰਚ ਕਰਵਾਏ ਗਏ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਵਿੱਚ ਸ੍ਰੀ ਨਰੇਸ਼ ਮਿੱਤਲ ਜੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਸਮੇਂ ਸ੍ਰੀ ਨਰੇਸ਼ ਮਿੱਤਲ ਨੇ ਵਹਿਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੋਏ ਅਤੇ ਬਾਣੀ ਦਾ ਸ੍ਰਵਣ ਕੀਤਾ। ਇਸ ਮੌਕੇ ਨਰੇਸ਼ ਮਿੱਤਲ ਨੇ ਆਈਆਂ ਹੋਈਆਂ ਸੰਗਤਾਂ ਨੂੰ ਸਬੋਧਿਤ ਕਰਦੇ ਹੋਏ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਸਾਡਾ ਪੰਜਾਬੀ ਵਿਰਸਾ ਕਦੇ ਭੁਲਾ ਨਹੀਂ ਸਕਦਾ, ਸਾਨੂੰ ਵੀ ਉਹਨਾਂ ਦੇ ਦਿਖਾਏ ਰਸਤਿਆਂ ਤੇ ਤੁਰਦੇ ਹੋਏ ਹਮੇਸ਼ਾ ਲੋਕ ਸੇਵਾ ਲਈ ਤੱਤਪਰ ਰਹਿਣਾ ਚਾਹੀਦਾ ਹੈ ਅਤੇ ਸਮਾਜ ਦੀ ਭਲਾਈ ਲਈ ਇੱਕ ਦੂਸਰੇ ਦੇ ਮੋਡੇ ਨਾਲ ਮੋਡਾ ਜੋੜ ਕੇ ਚੱਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਗੁਰੂਆਂ ਨੂੰ ਯਾਦ ਰੱਖਦੇ ਹੋਏ ਉਹਨਾਂ ਦਾ ਮਾਣ ਕਰਦੀਆਂ ਹਨ ਉਹ ਹਮੇਸ਼ਾ ਚੜ•ਦੀ ਕਲ•ਾ ਵਿੱਚ ਰਹਿਦੀਆਂ ਹਨ। ਇਸ ਮੌਕੇ ਤੇ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ, ਖਜਾਂਨਚੀ ਬਲਕਾਰ ਸਿੰਘ, ਸੈਕਟਰੀ ਬਿਕਰਮ ਸਿੰਘ, ਮੈਂਬਰ ਮਨਪ੍ਰੀਤ ਸਿੰਘ, ਗੁਰਪ੍ਰੀਤ, ਅਮ੍ਰਿਤਪਾਲ ਸਿੰਘ, ਸੋਨੀ ਸਿੰਘ, ਤੋਂ ਇਲਾਵਾ ਨਰਪਿੰਦਰ ਸਿੰਘ ਬਿਟੂ ਖਿਆਲਾ, ਗੁਰਪ੍ਰੀਤ ਭੈਣੀਬਾਘਾ ਸਮੇਤ ਹੋਰ ਵੀ ਕਈ ਪਤਵੰਤੇ ਸੱਜਣ ਹਾਜਿਰ ਸਨ।
ਨਰੇਸ਼ ਮਿੱਤਲ ਅਖੰਡ ਪਾਠ ਦੇ ਭੋਗ ਤੇ ਕਮੇਟੀ ਮੈਂਬਰਾਂ ਅਤੇ ਹੋਰ ਪਤਵੰਤੇ ਸੱਜਣਾਂ ਨਾਲ

Post a Comment