ਬੈਲ ਗੱਡੀਆਂ ਦੀਆਂ ਦੌੜਾਂ ਹੋਣਗੀਆਂ ਖਿੱਚ ਦਾ ਕੇਂਦਰ
ਮਾਨਸਾ, 15 ਜਨਵਰੀ (ਆਹਲੂਵਾਲੀਅ ) ਪਿੰਡ ਅਕਲੀਆਂ ਦਾ ਪ੍ਰਸਿੱਧ ਪੇਂਡੂ ਖੇਡ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਖੇਡ ਮੇਲਾ 17, 18, 19, 20, 21 ਜਨਵਰੀ ਨੂੰ ਪੰਜ ਰੋਜ਼ਾਂ ਮੇਲੇ ਸਬੰਧੀ ਜਾਣਕਾਰੀ ਦਿੰਦਿਆ ਮਾਲਵਾ ਯੂਥ ਕਲੱਬ ਦੇ ਪ੍ਰਧਾਨ ਜਗਰਾਜ ਸਿੰਘ ਰਾਜਾ, ਮੀਡੀਆ ਸਕੱਤਰ ਸੁਖਵੰਤ ਸਿੰਘ ਸਿੱਧੂ, ਗੁਰਜੰਟ ਸਿੰਘ ਸਿੱਧੂ, ਲੱਖਾ ਸਿੰਘ ਖਜਾਨਚੀ, ਜ਼ਸਵੀਰ ਸਿੰਘ ਨੇ ਦੱਸਿਆ ਕਿ 17 ਜਨਵਰੀ ਨੂੰ ਬੈਲ ਗੱਡੀਆਂ ਦੀਆਂ ਦੌੜਾਂ ਹੋਣਗੀਆਂ ਤੇ ਖੇਡਾਂ ਦਾ ਉਦਘਾਟਨ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਤੇ ਪ੍ਰਧਾਨਗੀ ਜ਼ਸਵੀਰ ਸਿੰਘ ਐਸ ਐਚ ਓ ਥਾਣਾ ਜ਼ੋਗਾ ਕਰਨਗੇ, 18 ਜਨਵਰੀ ਨੂੰ ਕਬੱਡੀ ਦੇ 45, 62 ਕਿਲੋ ਵਰਗ ਦੇ ਮੈਚ ਕਰਵਾਏ ਜਾਣਗੇ, ਉਦਘਾਟਨ ਡਾਕਟਰ ਨਰਿੰਦਰ ਭਾਰਗਵ ਐਸ ਐਸ ਪੀ ਮਾਨਸਾ ਪ੍ਰਧਾਨਗੀ ਰਾਮਪਾਲ ਢੈਪਈ ਤੇ ਵਿਸ਼ੇਸ ਮਹਿਮਾਨ ਮਨਜੀਤ ਸਿੰਘ ਝਲਬੂਟੀ, ਗੁਰਪ੍ਰੀਤ ਵਿੱਕੀ ਆਗੂ ਯੂਥ ਕਾਂਗਰਸ, ਗੁਰਪ੍ਰੀਤ ਸਿੰਘ ਝੱਬਰ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਹੋਣਗੇ। 19 ਜਨਵਰੀ ਨੂੰ ਕੁੰਡੀਆ ਦੇ ਸਿੰਗ ਫਸਵੇਂ ਕਬੱਡੀ 75 ਤੇ ਓਪਨ ਵਰਗ ਦੇ ਮੁਕਾਬਲੇ ਹੋਣਗੇ।ਇਨਾਮ ਵੰਡ ਸਮਾਰੋਹ ਬਲਵਿੰਦਰ ਸਿੰਘ ਭੂੰਦੜ੍ਹ ਮੈਂਬਰ ਰਾਜ ਸਭਾ ਤੇ ਪ੍ਰਧਾਨਗੀ ਮੰਗਤ ਰਾਏ ਬਾਂਸਲ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਮਾਨਸਾ ਕਰਨਗੇ। ਵਿਸੇਸ਼ ਮਹਿਮਾਨ ਸ੍ਰੀ ਅਮਿਤ ਢਾਕਾ ਡਿਪਟੀ ਕਮਿਸ਼ਨਰ ਮਾਨਸਾ, ਗੁਰਪ੍ਰੀਤ ਸਿੰਘ ਬਣਾਂਵਲੀ, ਡਾਕਟਰ ਜਨਕ ਰਾਜ ਸਿੰਗਲਾ, ਬਲਜਿੰਦਰਪਾਲ ਸਿੰਘ ਜੈਲਦਾਰ ਡੀ ਐਸ ਪੀ ਫਤਿਹਗੜ੍ਹ ਹੋਣਗੇ। 20 ਜਨਵਰੀ ਨੂੰ ਸੋਹਣੀ ਪੱਗ ਬੰਨਣ ਤੇ ਬੱਚਿਆਂ ਦੇ ਲੰਬੇ ਕੇਸ਼ਾ ਦੇ ਮੁਕਾਬਲੇ ਕਰਵਾਏ ਜਾਣਗੇ, 21 ਜਨਵਰੀ ਨੂੰ ਪੰਜਾਬ ਮਸ਼ਹੂਰ ਪੰਜਾਬੀ ਲੋਕ ਗਾਇਕ ਗਿੱਲ ਹਰਦੀਪ ਦਾ ਖੁੱਲ੍ਹਾ ਅਖਾੜਾ ਅਕਲੀਏ ਦੇ ਖੇਡ ਮੈਦਾਨ ਵਿੱਚ ਲਗਾਇਆ ਜਾਵੇਗਾ ਅਤੇ ਮੱਖਣ ਬਰਾੜ ਤੇ ਜਗਦੀਪ ਸਿੰਘ ਜ਼ੋਗਾ ਵੀ ਸ਼ੇਅਰੋ ਸ਼ਾਇਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

Post a Comment