ਨਾਭਾ, 13 ਜਨਵਰੀ (ਜਸਬੀਰ ਸਿੰਘ ਸੇਠੀ)ਪੰਜਾਬ ਅਤੇ ਸਮੁੱਚੇ ਭਾਰਤ ਅੰਦਰ ਮੌਜੂਦਾ ਸਮੇਂ ਔਰਤਾਂ ਦੀ ਸਮਾਜਿਕ ਸੁਰੱਖਿਆ ਵਿੱਚ ਲਗਾਤਾਰ ਨਿਘਾਰ ਹੋ ਰਿਹਾ ਹੈ। ਮੌਜੂਦਾ ਸਥਿਤੀ ਵਿੱਚ ਗੁੰਡਾਗਰਦੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਸਾਰੀਆਂ ਸੱਤਾ ਦੀਆਂ ਭੂੱਤਰੀਆਂ ਹੋਈਆਂ ਰਾਜਨੀਤਿਕ ਪਾਰਟੀਆਂ ਸਾਮਰਾਜੀ ਸਭਿਆਚਾਰ ਨੂੰ ਫਲਾ ਰਹੀਆਂ ਹਨ। ਉਹ ਪੂਰੀ ਤਰ•ਾਂ ਇਸ ਤਰ•ਾਂ ਦੀਆਂ ਸਾਮਰਾਜੀ ਨੀਤੀਆਂ ਲਾਗੂ ਕਰਨ ਵਿੱਚ ਜੋਰ ਲਾ ਰਹੇ ਹਨ, ਜਿਸ ਵਿੱਚ ਔਰਤ ਨੂੰ ਮੰਡੀ ਦੀ ਵਸਤੂ ਵਜੋਂ ਵਿਖਾਇਆ ਜਾ ਰਿਹਾ ਹੈ। ਅੱਜ ਪੰਜਾਬੀ ਗੀਤਾਂ ਅਤੇ ਫਿਲਮਾਂ ਅੰਦਰ ਅਸ਼ਲੀਲਤਾ ਸ਼ਰੇਆਮ ਪਰੋਸੀ ਜਾ ਰਹੀ ਹੈ। ਇਨ•ਾਂ ਗੀਤਾਂ ਵਿੱਚ ਔਰਤਾਂ ਪ੍ਰਤੀ ਦ੍ਰਿਸ਼ਟੀਕੋਣ ਬਹੁਤ ਲੱਚਰ ਅਤੇ ਸਿਰਫ ਭੋਗੀ ਜਾਣ ਵਾਲੀ ਵਸਤੂ ਵਜੋਂ ਦਿਖਾਈ ਕਿਉਂਕਿ ਔਰਤਾਂ ਨੂੰ ਵੇਚਣ ਖਰੀਦਣ ਵਾਲੀਆਂ ਵਸਤੂਆਂ ਨਾਲ ਜੋੜ ਕੇ ਮੀਡੀਆ ਅੰਦਰ ਵਿਖਾਇਆ ਜਾ ਰਿਹਾ ਹੈ। ਜਿਸ ਕਾਰਨ ਬਲਾਤਕਾਰ ਵਰਗੀਆਂ ਘਿਨਾਉਣੀਆਂ ਵਾਰਦਾਤਾਂ ਸ਼ਹਿਰ, ਗਲੀ ਅਤੇ ਮੁਹੱਲੇ ਵਿੱਚ ਵੱਧ ਰਹੀਆਂ ਹਨ। ਅੱਜ ਅਕਾਲੀ ਕਾਂਗਰਸੀ ਵਰਕਰ ਅਤੇ ਪੁਲਿਸ ਸ਼ਹਿ ਨਾਲ ਦੀ ਗੁੰਡਾਗਰਦੀ ਸਾਹਮਣੇ ਆ ਰਹੀ ਹੈ ਜਿਸ ਕਾਰਨ ਕਿਧਰੇ ਸਰੂਤੀ ਅਗਵਾ ਕਾਂਡ, ਅੰਮ੍ਰਿਤਸਰ ਦਾ ਕਾਂਡ, ਦਿੱਲੀ ਕਾਂਡ, ਬਠਿੰਡਾ ਅਤੇ ਬਾਦਸ਼ਾਹਪੁਰ ਦੀ ਲੜਕੀ ਦਾ ਰੇਪ ਹੋਣ ਤੋਂ ਬਾਅਦ ਰਿਪੋਰਟ ਦਰਜ ਨਾ ਕਰਨ ਵਰਗੀਆਂ ਅਨੇਕਾਂ ਹੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਇਹ ਕਾਰਨ ਭਾਰਤ ਦਾ ਅਰਧ ਜਗੀਰੂ ਖਾਸਾ ਅਤੇ ਸਾਮਰਾਜਵਾਦੀ ਖਪਤਕਾਰੀ ਸਭਿਆਚਾਰ ਹੈ। ਕਿਉਂਕਿ ਮੌਜੂਦਾ ਪ੍ਰਬੰਧ ਮੁਨਾਫਾ ਅਧਾਰਤ ਪ੍ਰਬੰਧ ਹੈ ਜਿਸ ਅੰਦਰ ਵਿਆਕਤੀ ਦੀਆਂ ਕਦਰਾਂ ਕੀਮਤਾਂ ਨੂੰ ਠੋਕਰ ਮਾਰ ਕੇ ਉਸਨੂੰ ਮੁਨਾਫਾ ਕਮਾਉਣ ਲਈ ਲੁੱਟਿਆ ਜਾ ਰਿਹਾ। ਜਦੋਂ ਅੱਜ ਇੱਕ ਪਾਸੇ ਅੱਜ ਨੌਜਵਾਨਾ ਨੂੰ ਰੌਜਗਾਰ ਨਹੀਂ ਮਿਲ ਰਿਹਾ ਤਾਂ ਅਜਿਹੇ ਨੌਜਵਾਨ ਨਸ਼ਿਆਂ ਵਿੱਚ ਗਰਕ ਹੋ ਰਹੇ ਹਨ। ਕਿਉਂਕਿ ਪੰਜਾਬ ਅੰਦਰ ਹੋਰ ਕੋਈ ਵਿਕਾਸ ਹੋਵੇ ਜਾਂ ਨਾ ਹੋਵੇ ਪਰ ਨਸ਼ਿਆਂ ਦਾ ਵਿਕਾਸ ਬਹੁਤ ਹੋ ਰਿਹਾ ਹੈ। ਨੌਜਵਾਨ ਆਪਣੀ ਨਿਰਾਸ਼ਾ ਮੋੜਾ ਤੇ ਖੜ• ਕੇ ਕੁੜੀਆਂ ਦੀਆਂ ਚੁੰਨੀਆਂ ਖਿਚ ਕੇ ਕੱਢਦੇ ਹਨ ਅਤੇ ਕੁੜੀਆਂ ਉ¤ਤੇ ਹੋਰ ਜਿਆਦਾ ਪਾਬੰਦੀਆਂ ਲਗਾਉਣ ਦਾ ਪ੍ਰਚਾਰ ਕੀਤਾ ਜਾਂਦਾ ਹੈ। ਆਖਰ ਕਦੋ ਤੱਕ ਲੜਕੀ ਹੀ ਆਪਣੇ ਆਪ ਨੂੰ ਘਰਾਂ ’ਚ ਕੈਦ ਕਰੇ ਜੋ ਇਨ•ਾਂ ਦੁਰਘਨਾਵਾਂ ਨੂੰ ਅੰਜਾਮ ਦਿੰਦੇ ਹਨ ਉਹ ਸ਼ਰੇਆਮ ਘੁੰਮ ਰਹੇ ਹਨ। ਉਨ•ਾਂ ਗੁੰਡਿਆਂ ਉਪਰ ਪੁਲਿਸ ਪਰਚਾ ਤੱਕ ਦਰਜ ਨਹੀਂ ਕਰਦੀ। ਇਹ ਸਭ ਕੁੱਝ ਅੱਜ ਦੀ ਲੱਚਰ ਗਾਇਕੀ ਦੀ ਹੀ ਦੇਣ ਹੈ। ਜਿਸ ਵਿੱਚ ਨੌਜਵਾਨਾਂ ਦਾ ਹਥਿਆਰ ਚੁੱਕਣਾ, ਘਰਾਂ ’ਚ ਵੜ ਕੇ ਕੁੜੀਆਂ ਛੇੜਨਾ ਅਤੇ ਲੰਡੀਆਂ ਜੀਪਾਂ ਤੇ ਘੁੰਮਣਾ ਬਹਾਦਰੀ ਵਾਲਾ ਅਤੇ ਜਾਇਜ਼ ਕੰਮ ਵਿਖਾਇਆ ਜਾ ਰਿਹਾ, ਜਦੋਂ ਕਿ ਇਹ ਇੱਕ ਗੁੰਡਾਗਰਦੀ ਵਾਲਾ ਵਰਤਾਰਾ ਹੈ। ਇਸ ਸਭ ਨੂੰ ਲੋਕਾਂ ਦੇ ਵਿਰੋਧ ਨਾਲ ਹੀ ਦਬਾਇਆ ਜਾ ਸਕਦਾ ਹੈ, ਇਸ ਸੰਘਰਸ਼ ਵਿੱਚ ਨੌਜਵਾਨ ਵਿਦਿਆਰਥੀਆਂ ਨੂੰ ਸਭ ਤੋਂ ਅੱਗੇ ਆਉਣ ਦੀ ਲੋੜ ਹੈ। ਜੇਕਰ ਲੋਕ ਲਾਮਬੰਦ ਹੋ ਕੇ ਇਸ ਵਧ ਰਹੀ ਗੁੰਡਾਗਰਦੀ ਖਿਲਾਫ ਬੋਲਣ ਦਾ ਤਹੱਈਆ ਕਰਦੇ ਹਨ ਤਾਂ ਇਨ•ਾਂ ਗੁੰਡਿਆਂ ਦੀਆਂ ਅਰਾਮ ਪ੍ਰਸਤ ਦਲਾਲ ਸਰਕਾਰ ਦਾ ਭੋਗ ਪਾਇਆ ਜਾ ਸਕਦਾ ਹੈ।

Post a Comment