ਸ਼ਾਹਕੋਟ, 27 ਜਨਵਰੀ (ਸਚਦੇਵਾ) ਇਲਾਕੇ ਦੀ ਪ੍ਰਮੁੱਖ ਸੰਸਥਾ ਹੈਲਪ ਲਾਈਨ ਗਰੁੱਪ ਸ਼ਾਹਕੋਟ ਵੱਲੋਂ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਗਣਤੰਤਰ ਦਿਵਸ (26 ਜਨਵਰੀ) ਮੌਕੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਕਰਵਾਏ ਗਏ ਸਮਾਗਮ ਮੌਕੇ ਚਾਹ-ਬਿਸਕੁਟਾ ਦਾ ਲੰਗਰ ਲਗਾਇਆ ਗਿਆ ।ਇਸ ਮੌਕੇ ਸਿਵਲ ਪ੍ਰਸ਼ਾਸ਼ਣ ਦੇ ਅਧਿਕਾਰੀਆਂ ਵੱਲੋਂ ਹੈਲਪ ਲਾਈਨ ਗਰੁੱਪ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਭੂਰ ਸ਼ਲਾਘਾ ਕੀਤੀ ਗਈ ਅਤੇ ਸਮਾਗਮ ਮੌਕੇ ਸੰਸਥਾਂ ਦੇ ਅਹੁਦੇਦਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ । ਇਸ ਮੌਕੇ ਹੈਲਪਲਾਈਨ ਗਰੁੱਪ ਸ਼ਾਹਕੋਟ ਦੇ ਪ੍ਰਧਾਨ ਸੀਤਾ ਰਾਮ ਠਾਕੁਰ, ਜਨਰਲ ਸਕੱਤਰ ਅਸ਼ਵਨੀ ਜਿੰਦਲ, ਹਰਪਾਲ ਮੈਸਨ, ਅਵਤਾਰ ਸਿੰਘ ਤਾਰੀ, ਅਰੁਣ ਚੋਪੜਾ, ਗੌਤਮ ਪੁਰੀ, ਸਿਮਰਨਜੀਤ ਸਿੰਘ ਲਵਲੀ, ਕੁਲਦੀਪ ਗੋਇਲ ਆਦਿ ਨੇ ਸੇਵਾ ਨਿਭਾਈ ।

Post a Comment