ਸ਼ਾਹਕੋਟ, 27 ਨਵੰਬਰ (ਸਚਦੇਵਾ) ਪ੍ਰੈੱਸ ਕਲੱਬ ਸ਼ਾਹਕੋਟ ਦੇ ਸਮੂਹ ਪੱਤਰਕਾਰਾਂ ਦੀ ਇੱਕ ਅਹਿਮ ਮੀਟਿੰਗ ਸ਼ਨੀਵਾਰ ਨੂੰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਪੱਤਰਕਾਰ ਗਿਆਨ ਸੈਦਪੁਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ । ਉਪਰੰਤ ਸਰਵ ਸੰਮਤੀ ਨਾਲ ਪ੍ਰੈੱਸ ਕਲੱਬ ਸ਼ਾਹਕੋਟ ਦੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਪੱਤਰਕਾਰ ਪ੍ਰਿਤਪਾਲ ਸਿੰਘ ਪ੍ਰਧਾਨ, ਦਲਜੀਤ ਸਿੰਘ ਸਚਦੇਵਾ ਵਾਇਸ ਪ੍ਰਧਾਨ, ਅਜ਼ਾਦ ਸਿੰਘ ਸਕੱਤਰ, ਸੋਨੂੰ ਮਿੱਤਲ ਜਨਰਲ ਸਕੱਤਰ ਅਤੇ ਕਮਲਜੀਤ ਭੱਟੀ ਨੂੰ ਖ਼ਜ਼ਾਨਚੀ ਚੁਣਿਆ ਗਿਆ । ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਨਵੀਂ ਚੁਣੀ ਗਈ ਕਮੇਟੀ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ । ਇਸ ਮੌਕੇ ਪ੍ਰੈ¤ਸ ਕਲੱਬ ਦੀ ਕਮੇਟੀ ਦੀ ਚੋਣ ਉਪਰੰਤ ਸ਼ਾਹਕੋਟ ’ਚ ਪ੍ਰੈ¤ਸ ਕਲੱਬ ਸ਼ਾਹਕੋਟ ਦਾ ਦਫ਼ਤਰ ਖੋਲਣ ਬਾਰੇ ’ਚ ਵੀ ਵਿਚਾਰ ਵਟਾਦਰਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੱਤਰਕਾਰ ਲਖਬੀਰ ਸਿੰਘ ਝੀਤਾ, ਨਗਿੰਦਰ ਸਿੰਘ ਬਾਂਸਲ, ਦਵਿੰਦਰ ਸਿੰਘ ਕੋਟਲਾ, ਮੋਟੀ ਅਰੋੜਾ, ਸਿਮਰਜੀਤ ਸਿੰਘ ਲਵਲੀ, ਸੁਖਦੀਪ ਸਿੰਘ, ਗੌਤਮ ਪੁਰੀ, ਅਰੁਣ ਚੋਪੜਾ ਆਦਿ ਹਾਜ਼ਰ ਸਨ।

Post a Comment