ਪਟਿਆਲਾ 23 ਜਨਵਰੀ / ਮੋਗਾ ਜਿਮਨੀ ਚੋਣ ਹਰ ਹਾਲਤ ਵਿੱਚ ਜਿੱਤਣ ਲਈ ਕਾਂਗਰਸ ਪਾਰਟੀ ਆਪਣਾ ਪੂਰਾ ਜੋਰ ਲਗਾ ਦੇਵੇਗੀ। ਕਾਂਗਰਸ ਪਾਰਟੀ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗਾ। ਅੱਜ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮਹਾਰਾਣੀ ਪ੍ਰਨੀਤ ਕੌਰ ਨੇ ਸਮਾਜ ਭਲਾਈ ਦੇ ਕੰਮਾਂ ਨੂੰ ਸਮਰਪਿਤ ਰਹਿਣ ਵਾਲੇ ਸਮਾਜ ਸੇਵਕ ਬ੍ਰਿਜ ਲਾਲ ਸਦੀਪ ਪ੍ਰਾਪਰਟੀ ਡੀਲਰ ਪਟਿਆਲਾ ਦੇ ਸਰਧਾਂਜਲੀ ਸਮਾਗਮ ਹੀਰਾ ਨਗਰ ਵਿਖੇ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਬ੍ਰਿਜ ਲਾਲ ਹਮੇਸ਼ਾ ਹੀ ਗਰੀਬ ਜਰੂਰਤਮੰਦ ਬੇ ਸਹਾਰਿਆਂ ਦੀ ਅਤੇ ਲੋਕ ਭਲਾਈ ਕੰਮ ਵਿੱਚ ਆਪਣਾ ਸਮਾਂ ਲਗਾਉਂਦੇ ਸਨ। ਮਹਾਰਾਣੀ ਨੇ ਕਿਹਾ ਕਿ ਧਾਰਮਿਕ ਖਿਆਲਾ ਦਾ ਵਿਅਕਤੀ ਹਮੇਸ਼ਾ ਹੀ ਸਭ ਦਾ ਭਲਾ ਮੰਗਦਾ ਹੈ, ਬ੍ਰਿਜ ਲਾਲ ਦੀ ਹੋਈ ਅਚਾਨਕ ਮੌਤ ਨਾਲ ਪਟਿਆਲਾ ਸ਼ਹਿਰ ਨੂੰ ਬਹੁਤ ਘਾਟਾ ਪਿਆ ਹੈ, ਦੁੱਖ ਦੀ ਘੜੀ ਵਿੱਚ ਮੈਂ ਪਰਿਵਾਰ ਨਾਲ ਹਾਂ। ਚੁਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਜਮੀਨੀ ਚੋਣਾਂ ਵਿੱਚ ਸੱਤਾ ਧਿਰ ਪਾਰਟੀ ਹੀ ਜਿੱਤਦੀ ਆਈ ਹੈ ਅਤੇ ਵਿਰੋਧੀ ਧਿਰ ਵੱਲੋਂ ਜਿੱਤਣਾ ਸੋਖਾ ਨਹੀਂ। ਮੋਗਾ ਹਲਕੇ ਵਿੱਚ ਆਪਣੀ ਜਿੱਤ ਪੱਕੀ ਕਰਨ ਲਈ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਮਿਹਨਤੀ ਕਾਂਗਰਸੀ ਵਰਕਰ ਇਸ ਮੋਗਾ ਜਿਮਨੀ ਸੀਟ ਨੂੰ ਜਿੱਤਣ ਲਈ ਦਿਨ ਰਾਤ ਇੱਕ ਕਰਕੇ ਮੋਗਾ ਵਿਖੇ ਡੇਰਾ ਲਗਾ ਕੇ ਰੱਖੇਗੀ। ਮੋਗਾ ਵਿਖੇ ਅਕਾਲੀ ਦਲ ਦੀ ਧੱਕੇਸ਼ਾਹੀ ਨਹੀਂ ਹੋਣ ਦੇਣਗੇ ਅਤੇ ਕਾਂਗਰਸ ਪਾਰਟੀ ਮੋਗਾ ਜਿਮਨੀ ਚੋਣ ਜਿੱਤਣ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਇੰਟਰਨੈਸ਼ਨਲ ਹਿਊਮਨ ਰਾਇਟਸ ਫਾਊਂਡੇਸ਼ਨ ਫਾਰ ਪੁਲਿਸ ਪਬਲਿਕ ਐਂਡ ਮੀਡੀਆ ਯੂਥ ਸਟੇਟ ਪ੍ਰਧਾਨ ਹਰਨੇਕ ਸਿੰਘ ਮਹਿਲ, ਸੰਦੀਪ ਕਥੂਰੀਆ, ਏਕਤਾ ਕਥੂਰੀਆ, ਸਹੂਜਾ, ਐਮ.ਆਰ.ਐਸ. ਸ਼ਰਮਾ, ਸੰਜੀਵ ਗੋਇਲ, ਰਣਜੀਤ ਸਿੰਘ, ਧਰਮਿੰਦਰ ਸਿੰਘ ਟਿੰਕੂ, ਮੰਜੀਵ ਸਿੰਘ, ਕੁਲਦੀਪ ਸਿੰਘ ਵਾਲੀਆ, ਗੁਰਪਾਲ ਜੁਨੇਜਾ, ਅਮਨ ਇਨਸਾਨ, ਜੋਗਿੰਦਰ ਕੁਮਾਰ, ਅਤੇ ਹੀਰਾ ਨਗਰ ਨਿਵਾਸੀ, ਬਲਵਿੰਦਰ ਸਿੰਘ ਮਹਿਲ ਪਟਿਆਲਾ ਆਦਿ ਸ਼ਾਮਲ ਸਨ।

Post a Comment