ਕੋਟਕਪੂਰਾ/25ਜਨਵਰੀ/ ਜੇ.ਆਰ.ਅਸੋਕ/ ਜਿਲ•ਾਂ ਮੁਖੀ ਦੇ ਦਿਸ਼ਾ ਨਿਰਦੇਸ਼ਾ ਤੇ ਡੀ.ਐਸ.ਪੀ ਕਸਮੀਰ ਕੌਰ ਅਤੇ ਸਿਟੀ ਥਾਣਾ ਮੁੱਖ ਅਫਸਰ ਗੁਰਸ਼ੇਰ ਸਿੰਘ ਬਰਾੜ ਦੀ ਅਗਵਾਈ ਵਿੱਚ 26 ਜਨਵਰੀ ਗਣੰਤਤਰ ਦਿਵਸ ਨੂੰ ਮੱਦੇਨਜ਼ਰ ਸਹਿਰ ਵਿੱਚ ਫਲੈਗ ਮਾਰਚ ਸਿਟੀ ਥਾਣਾ ਤੋ ਲਾਲ ਬੱਤੀਆ ਜੈਤੋ ਰੋਡ ,ਰੇਲਵੇ ਰੋਡ, ਮੇਨ ਬਜਾਰ, ਫੇਰੂਮਾਨ ਚੌਕਂ ਜੌੜੀਆ ਚੱਕੀਆ ,ਡੇਰਾ ਸੱਚਾ ਸੌਦਾ ਡੇਰਾ ਰੋਡ ਅਤੇ ਬਸ ਸਟੇਂਡ ਅਤੇ ਰੇਲਵੇ ਸਟਸ਼ਨ ਤੇ ਚੇਕਿੰਗ ਕੀਤੀ ਗਈ। ਤਾ ਜੋ ਗੈਰ ਅਨਸਰ ਅਣਸੁਘਾਵੀ ਘਟਨਾ ਵਾਪਰ ਤੋ ਪਹਿਲਾ ਕਾਬੂ ਪਾਇਆ ਜਾਵੇ। ਅਖੀਰ ਸਿਟੀ ਥਾਣਾ ਵਿਖੇ ਸਮਾਪਤ ਹੋਇਆ। ਇਸ ਮਾਰਚ ’ਚ ਡੀ ਐਸ ਪੀ ( ਡੀ) ਕਸ਼ਮੀਰ ਕੌਰ, ਐਸ ਐਚ ਓ ਗੁਰਸ਼ੇਰ ਸਿੰਘ, ਆਵਾਜਾਈ ਪੁਲਿਸ ਦੇ ਇੰਚਾਰਜ ਸੁਖਵਿੰਦਰ ਸਿੰਘ ਬੇਦੀ ਅਤੇ ਹੋਰ ਪੁਲਿਸ ਕਰਮਚਾਰੀ ਸ਼ਾਮਿਲ ਸਨ। ਇਸ ਸਮੇਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ’ਚ ਕਿਸੇ ਵੀ ਅਣ-ਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਕਰਮਚਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।
ਕਾਲਜ ’ਚ ਮਨਾਇਆ ਜਾਵੇਗਾ ਗਣਤੰਤਰ ਦਿਵਸ
ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਦੇ ਸਟੇਡੀਅਮ ਵਿਖੇ 26 ਜਨਵਰੀ ਨੂੰ ਸਵੇਰੇ 10 ਵਜੇ ਰਾਸ਼ਟਰੀ ਝੰਡਾ ਲਹਿਰਾਇਆ ਜਾ ਰਿਹਾ ਹੈ, ਝੰਡਾ ਲਹਿਰਾਉਣ ਦੀ ਰਸਮ ਦਰਸ਼ਨ ਸਿੰਘ ਗਰੇਵਾਲ ਐਸ ਡੀ ਐਮ ਕੋਟਕਪੂਰਾ ਅਦਾ ਕਰਨਗੇ। ਇਸ ਸਬੰਧੀ ਤਹਿਸੀਲਦਾਰ ਦਰਸਨ ਸਿੰਘ ਸੰਧੂ ਨੇ ਦੱਸਿਆ ਕਿ ਸਾਰੇ ਪੁਖਤਾ ਪ੍ਰਬੰਧ ਕਰ ਲਏ ਹਨ। ਇਸ ਮੌਕੇ ਨਾਇਬ ਤਹਿਸੀਲਦਾਰ ਰਾਜ ਰਵਿੰਦਰ ਸਿੰਘ , ਨਗਰ ਕੌਸਲ ਵੱਲੋ ਜਗਜੀਤ ਸਿੰਘ , ਬੀ.ਡੀ.ੳ , ਕੁਲਬੀਰ ਸਿੰਘ ਮੱਤਾ ਮਾਰਕੀਟ ਕਮੇਟੀ ਸਕੱਤਰ ਕੋਟਕਪੂਰਾ ਦਵਿੰਦਰ ਸਿੰਘ ਨੀਟੂ ਹਾਜਰ ਸਨ।
ਜਿਕਰਯੋਗ ਅੱਜ ਸ਼ਹੀਦ ਭਗਤ ਸਿੰਘ ਕਾਲਜ ਵਿੱਚ ਸਟੇਡੀਅਮ ਵਿੱਚ ਤਹਿਸੀਲਦਾਰ ਅਤੇ ਨਾਇਬ ਤਹਿਸੀਲ ਨੇ ਆਪਣੀ ਦੇਖ ਰੇਖ ਪੁਖਤਾ ਪ੍ਰਬੰਧ ਕੀਤੇ ਗਏ ਹਨ ਨਗਰ ਕੌਸਲਰ ਨੇ ਵੀ ਆਪਣੀ ਭੂਮਿਕਾ ਨਿਭਾਉਦਿਆ ਸਾਫ ਸਫਾੲਂੀ ਕਰਵਾਈ ਗਈ। ਅਤੇ ਡੈਕਰੇਸਨ ਦਾ ਕੰਮ ਅਤੇ ਹੋਰ ਜੰਗੀ ਪੱਧਰ ਤੇ ਚਲ ਰਹੇ ਹਨ।


Post a Comment