ਲੁਧਿਆਣਾ (ਸਤਪਾਲ ਸੋਨੀ ) ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚ੍ਰਰਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਨ ਕਰਨ ਬਾਰੇ ਅਤੇ ਡੀਜਲ ਦੀਆਂ ਵੱਧੀਆਂ ਕੀਮਤਾਂ ਦੇ ਸਬੰਧ ਵਿੱਚ ਇਕ ਮੀਟਿੰਗ ਕੀਤੀ ਗਈ ।ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਦਸਿਆ ਕਿ ਐਸੋਸੀਏਸ਼ਨ ਦੇ 2250 ਦੇ ਕਰੀਬ ਮੈਂਬਰ ਹਨ ਜਿਨ੍ਹਾਂ ਵਿੱਚ ਐਕਸਪੋਰਟਰ ਵੀ ਹਨ ਜੋ ਦੇਸ਼ ਲਈ ਵਿਦੇਸ਼ੀ ਪੁੰਜੀ ਕਮਾਉਂਦੇ ਹਨ ,ਡੀਜਲ ਦੀਆਂ ਕੀਮਤਾਂ ਵੱਧਣ ਕਾਰਨ ਢੋਆ-ਢੋਆਈ, ਡੀਜਲ ਦੀਆਂ ਕੀਮਤਾਂ ਵੱਧਣ ਕਾਰਨ ਮਾਲ ਤਿਆਰ ਕਰਨ ਲਈ ਲਾਗਤ ਬਿਜਲੀ ਦੀ ਅਪੂਰਤੀ ਨ ਹੋਣ ਤੇ ਜਨਰੇਟਰ ਦੀ ਲਾਗਤ ਤਿੰਨ ਗੁਣਾ ਹੋ ਜਾਵੇਗੀ ਜਿਸ ਕਾਰਨ ਇੰਡਸਟਰੀ ਨੂੰ ਮੁਸ਼ਕਿਲ ਹੋ ਪੇਸ਼ ਆ ਰਹੀਆਂ ਹਨ ।ਇੰਡਸਟਰੀ ਲੇਬਰ ਨੂੰ ਰੋਜਗਾਰ ਪ੍ਰਦਾਨ ਕਰ ਰਹੀ ਹੈ ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚ੍ਰਰਸ ਐਸੋਸੀਏਸ਼ਨ ਸਰਕਾਰ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਅਤੇ ਡੀਜਲ ਦੀਆਂ ਵੱਧੀਆਂ ਕੀਮਤਾਂ ਨੂੰ ਲਾਗੂ ਨ ਕੀਤਾ ਜਾਵੇ ।ਇਸ ਮੌਕੇ ਚੇਅਰਮੈਨ ਮਨਜੀਤ ਸਿੰਘ ਖਾਲਸਾ, ਉਪ ਪ੍ਰਧਾਨ ਇੰਦਰਜੀਤ ਸਿੰਘ ਨਵਯੁਗ,ਅਛਰੂ ਰਾਮ ਗੁੱਪਤਾ,ਪਰਦੀਪ ਵਧਾਵਨ ,ਬਲਜੀਤ ਸਿੰਘ ਲੋਟੇ,ਹਰਜੀਤ ਸਿੰਘ ਸੌਂਧ ਅਤੇ ਅਜੀਤ ਕੁਮਾਰ ਆਦਿ ਮੀਟਿੰਗ ਵਿੱਚ ਹਾਜਿਰ ਸਨ।

Post a Comment