ਲੁਧਿਆਣਾ (ਸਤਪਾਲ ਸੋਨੀ ) ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚ੍ਰਰਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਪੰਜਾਬ ਸਰਕਾਰ ਦੇ ਇੰਡਸਟਰੀ,ਕਮਰਸ ਅਤੇ ਲੇਬਰ ਪ੍ਰੀਸਿੰਪਲ ਸੱਕਤਰ ਸ਼੍ਰੀ ਕਰਨ ਅਵਤਾਰ ਸਿੰਘ ਆਈ.ਏ.ਐਸ.ਨਾਲ ਮਿਲਕੇ ਇੰਡਸਟਰੀ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ।ਇੰਡਸਟਰੀ ਨੂੰ ਪੇਸ਼ ਆ ਰਹੀਆਂ ਐਸ.ਏ.ਸੀ ਅਪਰੂਵਲ,ਜ਼ੋਨਲ ਵਾਇਲੈਂਸ ਅਤੇ ਲੇਬਰ ਦੀ ਤਨਖਾਹ ਬਾਰੇ ਵਿਚਾਰ ਕਰਦੇ ਸਮੇਂ ਲੇਬਰ ਨੂੰ ਦਿੱਤੇ ਜਾ ਰਹੇ ਭਤਿੱਆਂ ਨੂੰ ਵੀ ਧਿਆਨ ਵਿੱਚ ਰਖਿਆ ਜਾਏ ਦਸਿਆ ਗਿਆ ਜਿਸ ਤੇ ਪ੍ਰੀਸਿੰਪਲ ਸੱਕਤਰ ਕਰਨ ਅਵਤਾਰ ਸਿੰਘ ਆਈ.ਏ.ਐਸ.ਨੇ ਗੰਭੀਰਤਾ ਪੂਰਨ ਵਿਚਾਰ ਕਰਨ ਦਾ ਭਰੋਸਾ ਦਿਵਾਇਆ । ਇਸ ਮੁਲਾਕਾਤ ਸਮੇਂ ਸੀ.ਆਈ.ਆਈ. ਦੇ ਸ਼੍ਰੀ ਡੀ.ਐਲ.ਸ਼ਰਮਾ , ਸ਼੍ਰੀ ਪੰਕਜ ਮੁੰਜਾਲ ਪ੍ਰਧਾਨ ਆਲ ਇੰਡੀਆ ਸਾਈਕਲ ਪਾਰਟਸ ਮੈਨੋਫੈਕਚ੍ਰਰਸ ਸ਼੍ਰੀ ਵੀ.ਕੇ.ਗੋਇਲ ਡਾਇਰੈਕਟਰ ਐਸ.ਈ.ਐਲ ਮੈਨੋਫੇਕਚਰਿੰਗ,ਸ਼੍ਰੀ ਰਿਸ਼ੀ ਪਾਹਵਾ ਡਾਇਰੈਕਟਰ ਏਵਨ ਸਾਈਕਲ ਲਿਮਟਿਡ ਵੀ ਸ਼੍ਰੀ ਗੁਰਮੀਤ ਕੁਲਾਰ ਜੀ ਦੇ ਨਾਲ ਸਨ ।
Post a Comment