ਨਾਭਾ, 18 ਜਨਵਰੀ (ਜਸਬੀਰ ਸਿੰਘ ਸੇਠੀ)-ਸ੍ਰੀ ਬ੍ਰਾਹਮ ਸਭਾ ਪੰਜਾਬ ਰਜਿ: ਦੇ ਪ੍ਰਧਾਨ ਦੇਵੀ ਦਿਆਲ ਪ੍ਰਰਾਸਰ ਦਾ ਸਨਮਾਨ ਭਲਕੇ 20 ਜਨਵਰੀ ਦਿਨ ਐਤਵਾਰ ਨੂੰ ਨੇੜਲੇ ਪਿੰਡ ਅਗੌਲ ਵਿਖੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕੈਲੰਡਰ ਜਾਰੀ ਕਰਦਿਆਂ ਐਸ.ਓ.ਆਈ. ਦੇ ਜਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਚਰਨਜੀਤ ਸ਼ਰਮਾ ਅਤੇ ਸੋਹਣ ਆਗੋਲਿਆਂ ਨੇ ਦੱਸਿਆ ਕਿ ਦੇਵੀ ਦਿਆਲ ਪ੍ਰਰਾਸਰ ਜੋ ਕਿ ਸਾਬਕਾ ਵਾਇਸ ਚੇਅਰਮੈਨ ਪੰਜਾਬ ਗਊ ਰਕਸਾ ਬੋਰਡ ਅਤੇ ਸਰਪ੍ਰਸਤ ਸੰਤ ਸਮਾਜ,ਵੱਧੀਆ ਸੇਵਾ ਕਰ ਰਹੇ ਹਨ ਜਿਸ ਕਰਕੇ ਭਲਕੇ ਸ੍ਰੀ ਪ੍ਰਰਾਸਰ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਯਾਦਵਿੰਦਰ ਸਿੰਘ ਯਾਦੂ, ਉ¤ਘੇ ਗੀਤਕਾਰ ਜੱਗੀ ਟੋਹੜਾ, ਸੁਖਜੀਤ ਸੋਨੀ, ਜੋਗਿੰਦਰ ਸਿੰਘ ਪੰਜਾਬ ਕੰਬਾਇਨ, ਪਰਮਜੀਤ ਸਿੰਘ ਮਠਾੜੂ ਆਦਿ ਤੋਂ ਇਲਾਵਾ ਹੋਰ ਵੀ ਐਸ.ਓ. ਆਈ. ਦੇ ਵਰਕਰ ਮੌਜੂਦ ਸਨ।
Post a Comment