ਮਾਨਸਾ-25 ਜਨਵਰੀ ( ) ਅੱਜ ਵਿਧਾਇਕ ਸ੍ਰੀ ਪ੍ਰੇਮ ਮਿੱਤਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕਿਆਂ) ਨੂੰ ਸਕੂਲ ਦੇ ਵਿਕਾਸ ਲਈ 21ਲੱਖ 46ਹਜਾਰ ਰੁਪਏ ਦੀ ਗਰਾਂਟ ਭੇਂਟ ਕਰਨ ਤੋਂ ਇਲਾਵਾਂ ਵਿਦਿਆਰਥੀਆਂ ਨੂੰ ਵਿਵੇਕਾਂਨੰਦ ਜੀ ਦੇ ਜੀਵਨ ਨਾਲ ਸਬੰਧਿਤ ਪੁਸਤਕਾਂ ਵੀ ਵੰਡੀਆਂ। ਇਸ ਮੌਕੇ ਸਕੂਲ ਵਿਦਿਆਰਥੀਆਂ ਅਤੇ ਆਏ ਹੋਏ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ਨੂੰ ਕਿਸੇ ਵੀ ਕਿਸਮ ਦੀ ਕਮੀ ਨਹੀ ਮਹਿਸੂਸ ਹੋਣ ਦੇਵੇਗੀ ਅਤੇ ਸਕੂਲ ਦੇ ਵਿਕਾਸ ਲਈ ਹਰ ਤਰ•ਾ ਨਾਲ ਮਦਦ ਕੀਤੀ ਜਾਵੇਗੀ। ਸ੍ਰੀ ਮਿੱਤਲ ਨੇ ਸਕੂਲੀ ਬੱਚਿਆਂ ਨਾਲ ਗੱਲਬਾਤ ਦੌਰਾਨ ਸਕੂਲ ਵਿੱਚ ਪੜ•ਾਈ ਸਬੰਧੀ ਪੁੱਛਗਿਛ ਕਰਨ ਤੋਂ ਬਾਅਦ ਬੱਚਿਆਂ ਦੇ ਹਰ ਸਵਾਲ ਦਾ ਜਵਾਬ ਦਿੱਤਾ ਅਤੇ ਉਹਨਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਉਹ ਮਨ ਲਗਾ ਕੇ ਪੜ•ਾਈ ਕਰਨ, ਉਹਨਾਂ ਨੂੰ ਕਿਸੇ ਵੀ ਤਰ•ਾ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਵਿਧਾਇਕ ਨੇ ਸਕੂਲ ਸਟਾਫ ਨਾਲ ਮੀਟਿੰਗ ਕਰਨ ਤੇ ਸਕੂਲ ਵਿਵਸਥਾ ਦਾ ਜਾਇਜਾ ਲਿਆ । ਇਸ ਮੌਕੇ ਸਕੂਲ ਪ੍ਰਿਸੀਪਾਲ ਸ੍ਰ:ਜਗਜੀਤ ਸਿੰਘ ਤੋਂ ਇਲਾਵਾ ਸਮੂਹ ਸਕੂਲ ਸਟਾਫ ਨੇ ਸ੍ਰੀ ਮਿੱਤਲ ਦਾ ਧੰਨਵਾਦ ਕੀਤਾ । ਇਸ ਮੌਕੇ ਨਰਪਿੰਦਰ ਸਿੰਘ ਬਿੱਟੂ ਖਿਆਲਾ, ਅੰਗਰੇਜ ਮਿੱਤਲ, ਵਿਨੋਦ ਕੋਟਲੀ, ਨਗਰ ਕੌਸਲ ਪ੍ਰਧਾਨ ਆਤਮਜੀਤ ਕਾਲਾ, ਦਵਿਦਰ ਟੈਕਸਲਾ,ਸ੍ਰੀ ਸ਼ਤੀਸ਼ ਕੁਮਾਰ ਜੀ ਤੋਂ ਇਲਾਵਾ ਹੋਰ ਵੀ ਕਈ ਪਤਵੰਤੇ ਸੱਜਣ ਹਾਜਿਰ ਸਨ।
Post a Comment