ਇੰਦਰਜੀਤ ਢਿੱਲੋਂ, ਨੰਗਲ : ਸ਼ਹਿਰ ਵਾਸੀਆਂ ਤੇ ਲਗਾਇਆ ਜਾ ਰਿਹਾ ਪ੍ਰਾਪਰਟੀ ਟੈਕਸ ਅਤੇ ਪਾਣੀ ਦੇ ਮੀਟਰ ਲਾਉਣੇ ਨਗਰ ਕੌਂਸਲ ਨੇ ਜੇਕਰ ਬੰਦ ਨਾਂ ਕੀਤੇ ਤਾਂ ਕਾਂਗਰਸ ਪਾਰਟੀ ਨਗਰ ਕੌਂਸਲ ਨੰਗਲ ਦੇ ਦਫਤਰ ਮੂਹਰੇ ਜ਼ੋਰਦਾਰ ਸੰਘਰਸ਼ ਸ਼ੁਰੂ ਕਰੇਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾਂ ਨੇ ਕੀਤਾ। ਉਨਾਂ ਕਿਹਾ ਕਿ ਨੰਗਲ ਸ਼ਹਿਰ ਵਿੱਚ ਜ਼ਿਆਦਾਤਰ ਲੋਕ ਸੇਵਾ ਮੁਕਤ ਕਰਮਚਾਰੀ ਹੀ ਰਹਿੰਦੇ ਹਨ ਅਤੇ ਪੈਨਸ਼ਨਾਂ ਦੇ ਸਿਰ ਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ ਜੋ ਕਿ ਇਹ ਟੈਕਸ ਦੇਣ ਤੋਂ ਅਸਮਰਥ ਹਨ। ਉਨਾਂ ਕਿਹਾ ਕਿ ਨੰਗਲ ਡੈਮ ਤੋਂ ਨਿਕਲਦੀਆਂ ਨਹਿਰਾਂ ਕਾਰਨ ਅਨੇਕਾਂ ਹੀ ਸੂਬਿਆਂ ਨੂੰ ਪੀਣ ਵਾਲਾ ਤੇ ਸਿੰਜਾਈ ਲਈ ਪਾਣੀ ਮੁਹੱਈਆ ਹੁੰਦਾ ਹੈ ਪਰ ਹੁਣ ਆਪਣੇ ਚਹੇਤੇ ਠੇਕੇਦਾਰਾਂ ਨੂੰ ਲਾਭ ਪਹੁੰਚਾਉਣ ਲਈ ਪਾਣੀ ਦੇ ਮੀਟਰ ਨਗਰ ਕੌਂਸਲ ਲਗਾਉਣ ਜਾ ਰਹੀ ਹੈ ਜੋ ਕਿ ਸ਼ਹਿਰ ਵਾਸੀਆਂ ਨਾਲ ਸਰਾਸਰ ਧੱਕਾ ਹੈ। ਉਨਾਂ ਕਿਹਾ ਕਿ ਨਗਰ ਕੌਂਸਲ ਵਿੱਚ ਨਵੇਂ ਸ਼ਾਮਲ ਕੀਤੇ ਗਏ ਪਿੰਡਾਂ ਦੇ ਲੋਕਾਂ ਨੂੰ ਪ੍ਰਾਪਰਟੀ ਟੈਕਸ ਲਗਾ ਕੇ ਨਵੇਂ ਸਾਲ ਦਾ ਤੋਹਫਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਨਗਰ ਕੌਂਸਲ ਨੰਗਲ ਦੇ ਪ੍ਰਧਾਂਨ ਨੂੰ ਅਪੀਲ ਕੀਤੀ ਕਿ ਸ਼ਹਿਰ ਦੀ ਭਲਾਈ ਲਈ ਇਹ ਟੈਕਸ ਨਾ ਲਾਗਏ ਜਾਣ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਬਕਾ ਮੀਤ ਪ੍ਰਧਾਂਨ ਸੁਰਿੰਦਰ ਪੰਮਾਂ, ਮੀਤ ਪ੍ਰਧਾਂਨ ਸ਼ਸ਼ੀ ਸੰਦਲ ਅਤੇ ਕਰਨੈਲ ਸੈਣੀ ਆਦਿ ਹਾਜ਼ਰ ਸਨ।
: ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾਂ ਅਤੇ ਹੋਰ ਕਾਂਗਰਸੀ ਨੇਤਾ


Post a Comment