ਚੰਡੀਗੜ੍ਹ,
15 ਜਨਵਰੀ : ਈ. ਟੀ. ਓ.
ਰਣਜੀਤ ਸਿੰਘ ਦੇ ਖੁਦਕੁਸ਼ੀ
ਮਾਮਲੇ ਚ ਦੋਸ਼ੀ ਵਿਜੀਲੈਂਸ
ਦੀ ਐਸ. ਪੀ. ਅਮਨਦੀਪ
ਕੌਰ ਨੇ ਸਵੇਰੇ
ਮੋਹਾਲੀ ਦੀ ਅਦਾਲਤ ਚ
ਆਤਮ ਸਮਰਪਣ ਕਰ ਦਿਤਾ
ਹੈ ਅਮਨਦੀਪ
ਕੌਰ ਦੀ ਭਾਲ ਚ
ਪੁਲਿਸ ਵਲੋਂ ਛਾਪੇਮਾਰੀ ਜਾਰੀ
ਸੀ ਪਰ ਉਹ ਪੁਲਿਸ
ਤੋਂ ਬਚਕੇ ਮੋਹਾਲੀ ਦੀ
ਅਦਾਲਤ ਚ ਆਤਮਸਮਰਪਣ ਕਰਨ
ਚ ਸਫਲ ਹੋ
ਗਏ. ਅਮਨਦੀਪ
ਕੌਰ ਸਵਰਗੀ ਈ. ਟੀ.
ਓ. ਮਾਮਲੇ ਚ ਨਾਮਜਦ
5 ਦੋਸ਼ੀਆਂ ਚ ਸ਼ਾਮਲ ਹੈ
ਤੇ ਪੁਲਿਸ ਵਲੋਂ ਮਾਮਲਾ
ਦਰਜ ਕੀਤੇ ਜਾਣ ਤੋਂ
ਬਾਦ ਉਹ ਫਰਾਰ ਸਨ†
ਪੁਲਿਸ ਵਲੋਂ ਪਹਿਲਾਂ ਹੀ
ਮਾਮਲੇ ਦੇ ਮੁੱਖ ਦੋਸ਼ੀ
ਝੂਠੇ ਗਵਾਹ ਤੇ ਇਕ
ਹੋਰ ਪੁਲਿਸ ਮੁਲਾਜਮ ਨੂੰ
ਕਾਬੂ ਕੀਤਾ ਜਾ ਚੁੱਕਾ
ਹੈ ਜਦਕਿ 2 ਦੋਸ਼ੀ ਅਜੇ
ਵੀ ਪੁਲਿਸ ਦੀ ਗਿਰਫਤ
ਤੋਂ ਬਾਹਰ ਹਨ ਚੇਤੇ ਰਹੇ
ਕਿ ਈ. ਟੀ. ਓ.
ਰਣਜੀਤ ਸਿੰਘ ਖਿਲਾਫ ਮਾਰਚ
ਇਨ੍ਹਾਂ ਵਲੋਂ ਝੂਠਾ ਰਿਸ਼ਵਤ
ਦਾ ਮਾਮਲਾ ਦਰਜ ਕੀਤਾ
ਗਿਆ ਸੀ ਜਿਸ ਦੀ
ਨਮੋਸ਼ੀ ਦੇ ਚਲਦਿਆਂ ਉਨ੍ਹਾਂ
ਨੇ ਖੁਦਕੁਸ਼ੀ ਕਰ ਲਈ ਸੀ†


Post a Comment