ਪਾਵਰਕਾਮ ਕਾਰਪੋਸੇਸ਼ਨ ਦੇ ਕੰਨ•ਾਂ ਤੇ ਜੂ ਨਾ ਸਰਕਣ ਤੇ ਤਿੱਖਾ ਸੰਘਰਸ਼ 10 ਨੂੰ ਤੇ 20 ਮਾਰਚ ਨੂੰ ਪਟਿਆਲਾ ਵਿਖੇ

Friday, March 08, 20130 comments



ਕੋਟਕਪੂਰਾ/8 ਮਾਰਚ/ ਜੇ.ਆਰ.ਅਸੋਕ/ਬੇਰੁਜ਼ਗਾਰ ਲਾਈਨ ਯੂਨੀਅਨ ਪੰਜਾਬ ਦੀ ਇਕਾਈ ਜਿਲ•ਾਂ ਫਰੀਦਕੋਟ ਪਾਵਰਕਾਮ ਕਾਰਪੋਰੇਸਨ ਲਿਮ. ਫਰੀਦਕੋਟ ਵੱਲੋ ਆਪਣੀ ਹੱਕੀ ਮੰਗਾਂ ਲਈ ਕਾਫੀ ਸਮੇ ਤੋ ਸੰਘਰਸ ਕਰਦੀ ਆ ਰਹੀ ਹੈ। ਇਸ ਦੌਰਾਨ ਇਕ ਮਹੀਲਾ ਪ੍ਰੀਵਾਰ ਸਮੇਤ ਜੇਲ ਵੀ ਕੱਟਣ ਤੇ ਵੀ ਪਾਵਰਕਾਮ ਕਾਰਪੋਸੇਸ਼ਨ ਦੇ ਕੰਨ•ਾਂ ਤੇ ਜੂ ਨਹੀ ਸਰਕੀ। ਇਸ ਸੰਘਰਸ਼ ਨੂੰ ਤਿੱਖਾ ਕਰਨ ਲਈ 10 ਮਾਰਚ ਲਾਲਾ ਲਾਜਪਤ ਰਾਏ ਪਾਰਕ ਕੋਟਕਪੁਰਾ ਤੇ 20 ਮਾਰਚ ਨੂੰ ਪਾਵਰਕਾਮ ਦੇ ਹੈੱਡ ਆਫਿਸ ਪਟਿਆਲਾ ਦੇ ਸਾਹਮਣੇ ਪੰਜਾਬ ਪੱਧਰ ਤੇ ਅਗਲੇ ਸੰਘਰਸ ਦੀ ਰੂਪ ਰੇਖਾ ਤਿਆਰ ਕੀਤੀ  ਜਾਵੇਗੀ। ਉਕਤ ਸਬੰਧੀ ਜਿਲ•ਾ ਜਨਰਲ ਸਕੱਤਰ ਹਰਪ੍ਰੀਤ ਸਿੰਘ   ਨੇ ਕਿਹਾ ਕਿ ਮਾਨਯੋਗ ਹਾਈ ਕੋਰਟ ਨੇ ਬੇਰੁਜ਼ੁਗਾਰ ਲਾਈਨਾ ਦੀ ਭਰਤੀ ਤੇ ਲੱਗੀ ਸਟੇਅ ਨੂੰ ਖਤਮ ਕਰ ਦਿੱਤੀ। ਪਰ ਪਾਵਰ ਕਾਮ ਦੀ ਮਨੇਜ਼ਮੈਂਟ ਨੇ ਅਜੇ ਤਕ ਲੱਗੀ  ਭਰਤੀ ਨਹੀ ਕੀਤੀ। ਸ੍ਰ. ਮੜਾਕ ਨੇ ਕਿਹਾ ਕਿ ਪਾਵਰਕਾਮ ਨਾਲ ਮੀਟਿੰਗ ਵੀ ਕੀਤੀ ਗਈ, ਪਰ ਮਨੇਜ਼ਮੈਂਟ ਨੇ 10 ਦਿਨਾ ਵਿੱਚ ਭਰਤੀ ਕਰਨ ਦਾ ਭਰੋਸਾ ਦੁਵਾਇਆ ਸੀ। 

ਉਨ•ਾਂ ਨੇ ਕਿਹਾ ਕਿ ਜਿੰਨ•ਾਂ ਚਿਰ 4000 ਲਾਈਮੈਨਾ ਨੂੰ ਰੁਜ਼ਗਾਰ ਨਹੀ ਮਿਲਦਾ, ਉਦੋ ਤਕ ਸੰਘਰਸ਼ ਜਾਰੀ ਰਹੇਗਾ।  ਉਨ•ਾਂ ਲੇਕਿਹਾ ਕਿ 10 ਮਾਰਚ ਨੂੰ ਮਿਉਸਪਲ ਪਾਰਕ ਕੋਟਕਪੂਰਾ ਵਿਖੇ  ਜਿਲ•ਾਂ ਪੱਧਰ ਦੀ ਮੀਟਿੰਗ ਵਿੱਚ ਲਾਂਈਨਮੈਨ ਪ੍ਰੀਵਾਰ ਸਮੇਤ ਸਮੂਲੀਅਤ ਕਰਨਗੇ। ਅਗਰ ਫਿਰ ਵੀ ਲਾਈਮੈਨਾਂ ਦੀ ਹੱਕੀ ਮੰਗਾ ਨਹੀ ਮੰਨੀਆ ਗਈਆ ਤਾ 20 ਮਾਰਚ ਨੂੰ ਪਾਵਰਕਾਮ ਦੇ ਹੈੱਡ ਦਫਤਰ ਪਟਿਆਲਾ ਦੇ ਸਾਹਮਣੇ ਪੂਰੇ ਪੰਜਾਬ ਦੀ ਮੀਟਿੰਗ ਕਰਕੇ ਅਗਲੇ ਪ੍ਰੋਗ੍ਰਾਮ ਲਈ ਤਿੱਖਾ ਸੰਘਰਸ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।  

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger