ਮਹਾਨ ਦੇਸ਼ ਭਗਤ ਮੇਲੇ ‘ਚ’ ਗੂੰਜਿਆ ਗਦਰ ਦੀ ਵਿਰਾਸਤ ਦਾ ਹੋਕਾ

Friday, March 08, 20130 comments


ਜੋਧਾਂ, 8 ਮਾਰਚ (ਦਲਜ਼ੀਤ ਸਿੰਘ ਰੰਧਾਵਾ/ਸੁਖਵਿੰਦਰ ਅੱਬੂਵਾਲ)-  ਮਹਾਨ ਦੇਸ਼ ਭਗਤ ਤੇ ਗਦਰੀ ਸੂਰਮੇਂ ਬਾਬਾ ਗੁਰਮੁੱਖ਼ ਸਿੰਘ ਲਲ਼ਤੋਂ ਦੀ 36ਵੀਂ ਬਰਸੀ ਅਤੇ ਗਦਰ ਪਾਰਟੀ ਦੇ 100 ਸਾਲ ਪੂਰੇ ਹੋਣ ਤੇ ਪਿੰਡ ਲਲਤੋਂ ਖੁਰਦ ਵਿਖੇ ਅੱਜ ਯਾਦਗਾਰ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਦੇਸ ਭਗਤ ਮੇਲਾ ਕਰਵਾਇਆ ਗਿਆ। ਮੇਲੇ ਦੀ ਸੁਰੂਆਤ ਗਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ ਦੇ ਬੁੱਤ ਤੇ ਹਾਰ ਪਾ ਕੇ ਦਿੱਤੀ ਸਰਧਾਜਲੀ ਨਾਲ ਕੀਤੀ ਗਈ । ਇਸ ਮੌਕੇ ਸ: ਸ: ਸ: ਲਲਤੋਂ ਕਲਾਂ ,ਮਿਡਲ ਅਤੇ ਪ੍ਰਇਮਰੀ ਸਕੂਲ ਲਲਤੋਂ ਖੁਰਦ ਦੇ ਸਕੂਲੀ ਬੱਚਿਆਂ ਨੇ ਇਕਲਾਬੀ ਗੀਤ ਵੀ ਪੇਸ ਕੀਤੇ। ਇਸ ਮੌਕੇ ਦੇਸ ਭਗਤ ਯਾਦਗਾਰ ਕਮੇਟੀ ਜ¦ਧਰ ਤੋਂ ਆਏ ਸ: ਗੁਰਮੀਤ ਸਿੰਘ ਅਤੇ ਸਹੀਦ ਕਰਤਾਰ ਸਿੰਘ ਸਰਾਭਾ ਮੇਮੋਰੀਅਲ ਵਲੋਂ ਸ: ਗੁਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਲੱਚਰ ਸੱਭਿਆਚਾਰ ਰੋਕਣਾਂ ਅਤੇ ਰਾਜਨੀਤਕ ਸਥਿਰਤਾ ਕਾਇਮ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਅਸਲੀਲ ਟੀ ਵੀ : ਚੈਨਲਾਂ ਅਤੇ ਮੋਬਾਇਲ ਫੋਨ ਕੰਪਨੀਆਂ ਨੂੰ ਨੱਥ ਪਾਉਣੀ ਪਵੇਗੀ ਇਸ ਮੌਕੇ ਸਿਟੀਜਨ ਫੋਰਮ ਤੋਂ ਆਏ ਕੁਲਜੀਤ ਭੰਮਰਾ,ਦੇਵ ਸਰਾਭਾ ਅਤੇ ਮਨਜੀਤ ਸਿੰਘ ਵੀ ਹਾਜਰ ਹੋਏ। ਉਘੇ ਲੇਖਕ ਮਾਸਟਰ ਅਮਰੀਕ ਸਿੰਘ ਤਲਵੰਡੀ ਨੇ ਅਗਾਂਹਵਧੂ ਗੀਤ ਪੇਸ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਜਸਦੇਵ ਸਿੰਘ ਲਲਤੋਂ ਨੇ ਬਾਖੂਬੀ ਨਿਭਾਈ, ਪ੍ਰਸਿੱਧ ਲੋਕ ਗਾਇਕ ਸ੍ਰੀ ਅਜਮੇਰ ਅਕਲੀਆ ਨੇ ਦੇਸ ਭਗਤੀ ਦੇ ਗੀਤਾ ਨਾਲ ਕਮਾਲ ਦਾ ਰੰਗ ਬੰਨਿਆ, ਇਸ ਮੌਕੇ ਸਤਵਿੰਦਰ ਸੋਨੂੰ ਦੀ ਨਿਰਦੇਸਨਾਂ ਹੇਠ ਚੇਤਨਾਂ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਨੇ ਨਾਟਕ ’ ਜਖਮੀ ਖੰਭਾ ਦੀ ਪਰਵਾਜ’ ,ਮੈਂ ਫੇਰ ਆਵਾਂਗਾਂ ਦੀਆਂ ਕੋਰੀਓਗ੍ਰਾਫੀਆਂ ‘ ਸਹੀਦ’ ਤੇ ‘ਧੀ’ ਦੀ ਵੰਗਾਰ ਪੇਸ ਕਰਕੇ ਸਹੀਦਾਂ ਦੀ ਸੋਚ ਨੂੰ ਹੋਰ ਉੱਚਾ ਸੁੱਚਾ ਕਰਕਿਆਂ ਸਮਾਜ ਨੂੰ ਸੰਘਰਸਮਈ ਸੰਦੇਸ ਦਿੱਤਾ,ਸਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਪੰਜਾਬ ਪ੍ਰਧਾਨ ਦੇਵ ਸਰਾਭਾ , ਗਦਰੀ ਬਾਬਾ ਭਾਨ ਸਿੰਘ ਸੁਨੇਤ ਯਾਦਗਾਰ ਕਮੇਟੀ ਵਲੋਂ ਆਏ ਜਸਵੰਤ ਜੀਰਖ ਨੇ ਗਦਰੀ ਸਹੀਦਾਂ ਦੇ ਮਿਸਨ,ਅਜੋਕੀਆਂ ਹਾਲਤਾ ਦੇ ਬਣਦੇ ਕਾਰਜਾਂ ਤੇ ਚਾਨਣਾਂ ਪਾਇਆ, ਗਦਰੀ ਬਾਬਾ ਗੁਰਮੱਖ ਸਿੰਘ ਲਲਤੋਂ ਯਾਦਗਾਰ ਕਮੇਟੀ ਦੇ ਪ੍ਰਧਾਨ ਕਾਮਰੇਡ ਰਣਜੋਧ ਸਿੰਘ,ਮੀਤ ਪ੍ਰਧਾਨ ਮਨਪ੍ਰੀਤ ਸਿੰਘ,ਪ੍ਰਮਿੰਦਰ ਸਿੰਘ ਪਿੰਦੀ,ਜਸਮਿੰਦਰ ਸਿੰਘ,ਮਾਸਟਰ ਜਸਪਾਲ ਸਿੰਘ,ਜਗਜੀਤ ਸਿੰਘ, ਨੰਬਰਦਾਰ ਸੁਰਜੀਤ ਸਿੰਘ,ਅੰਮ੍ਰਿਤਪਾਲ ਸਿੰਘ,ਗੁਰਮੁਖ ਸਿੰਘ ,ਬਲਦੇਵ ਸਿੰਘ,ਸਰਬਜੀਤ ਸਿੰਘ,ਸੰਤੋਖ ਸਿੰਘ ਸਰਾਭਾ,ਅਰੁਣ ਕੁਮਾਰ ਪੀ:ਐਸ ਯੂ,ਮੇਲੇ ਦੌਰਾਨ ਹਾਜਰੀਨ ਸਰਬਸੰਮਤੀ ਨਾਲ ਪੰਜਾਬ ਸਰਕਾਰ ਪਾਸੋ ਜੋਰਦਾਰ ਮੰਗ ਕਰਦੇ ਹੋਏ ਕਈ ਮਤੇ ਪਾਸ ਕੀਤੇ ਗਏ। ਪਹਿਲਾ ਮਤਾ ਪੰਜਾਬ ਸਰਕਾਰ ਦੇਸ ਭਗਤਾਂ ਦੀ  ਕਰਤਾਰਪੁਰ ਵਿਖੇ ਵੱਖਰੀ ਯਾਦਗਾਰ ਬਨਾਉਣ ਦੀ ਬਜਾਏ ਇਸਤੇ ਲਗਾਏ ਜਾਣ ਵਾਲੇ 100 ਕਰੋੜ ਰੁਪਏ ਪੰਜਾਬ ਸਾਲ ਤੋਂ ਕੰਮ ਕਰ ਰਹੇ ਅਸਲੀ ਵਾਰਿਸ  ਹਰਮਨ ਪਿਆਰੀ ਸੰਸਥਾ ਦੇਸ ਭਗਤ ਯਾਦਗਾਰ ਕਮੇਟੀ ਜ¦ਧਰ ਦੇ ਹਵਾਲੇ ਕਰੇ। ਦੂਜਾ ਮਤਾ  ਲਲਤੋਂ ਖੁਰਦ ਦੇ ਮਿਡਲ ਸਕੂਲ ਦੀ ਤਰ•ਾਂ ਹੀ ਪ੍ਰਾਇਮਰੀ ਸਕੂਲ ਦਾ ਨਾਮ ਬਾਬਾ ਗੁਰਮੁੱਖ ਸਿੰਘ ਲਲਤੋਂ ਸਰਕਾਰੀ ਸਕੂਲ ਲਲਤੋਂ ਖੁਰਦ ਕੀਤਾ ਜਾਵੇ। ਤੀਜਾ ਮਤਾ ਸਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਦੀ ਯਾਦਗਾਰ ਅਧੂਰੀ  ਫੌਰੀ ਤੇ ਪੂਰੀ ਕੀਤੀ ਜਾਵੇ ਲੁਧਿਆਣਾਂ ਤੋਂ ਰਾਏਕੋਟ ਵਾਇਆ ਸਰਾਭਾ ਸੜਕ ਦਾ ਨਾਮ ਸਹੀਦ ਕਰਤਾਰ ਸਿੰਘ ਸਰਾਭਾ ਰੱਖਿਆ ਜਾਵੇ । ਚੌਥਾ ਮਤਾ ਦੇਸ ਦੀ ਅਜਾਦੀ ਦੀਆਂ ਸਮੂਹ ਇਕਲਾਬੀ ਲਹਿਰਾਂ ਦੇ ਸਹੀਦਾਂ ਨੂੰ ਪੰਜਾਬ ਤੇ ਕੇਂਦਰ ਸਰਕਾਰ ਕੌਮੀ ਸਹੀਦ ਐਲਾਨਣ।                                                                                                                             

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger