1.260 ਕਿਲੋਗ੍ਰਾਮ (ਇੱਕ ਕਿਲੋ ਦੋ ਸੌ ਸੱਠ ਗ੍ਰਾਮ) ਅਫੀਮ ਬਰਾਮਦ ਕੀਤੀ

Friday, March 01, 20130 comments


ਮਾਨਸਾ 1ਮਾਰਚ ( ਆਹਲੂਵਾਲੀਆ)ਜਿਲਾ ਪੁਲੀਸ ਮਾਨਸਾ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਅਤੇ ਗੈਰ ਕਾਨੂੰਨੀ ਤੇ ਮਾੜੇ ਅਨਸਰਾ ਦੇ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਸਫਲਤਾਂ ਮਿਲੀ ਜਦੋਂ ਜਦੋਂ ਸਪੈਸ਼ਲ ਸਟਾਫ ਮਾਨਸਾ ਦੇ ਏ.ਐਸ.ਆਈ. ਹਰਭਜਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਦੌਰਾਨੇ ਗਸ਼ਤ ਬਾ: ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪੁੱਲ ਸੂਆ ਬਾਹੱਦ ਪਿੰਡ ਤਲਵੰਡੀ ਅਕਲੀਆ ਪਾਸ ਮੋਟਰਸਾਈਕਲ ਡਿਸਕਵਰ ਨੰਬਰੀ  ਐਚ.ਆਰ.24ਐਚ-9073 ਪਰ ਸਵਾਰ ਰਾਜਵੀਰ ਸਿੰਘ ਪੁੱਤਰ ਨੈਬ ਸਿੰਘ ਵਾਸੀ ਮੱਟਦਾਦ ਥਾਣਾ ਸਦਰ ਡੱਬਵਾਲੀ ਜਿਲਾ ਸਿਰਸਾ (ਹਰਿਆਣਾ) ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਉਸ ਪਾਸੋ 1.260 ਕਿਲੋਗ੍ਰਾਮ (ਇੱਕ ਕਿਲੋ ਦੋ ਸੌ ਸੱਠ ਗ੍ਰਾਮ) ਅਫੀਮ ਬਰਾਮਦ ਕੀਤੀ। ਜਿਸਦੇ ਵਿਰੁੱਧ ਮੁਕੱਦਮਾ ਨੰ: 5 ਮਿਤੀ 28-02-2013 ਅ/ਧ 18/61/85 ਐਨ.ਡੀ.ਪੀ.ਐਸ. ਐਕਟ ਥਾਣਾ ਜੌੜਕੀਆਂ ਦਰਜ਼ ਰਜਿਸਟਰ ਕਰਵਾ ਕੇ ਕਥਿੱਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮੋਟਰਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ। ਕਥਿੱਤ ਦੋਸ਼ੀ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਅਫੀਮ ਹਰਿਆਣਾ ਪ੍ਰਾਂਤ ਤੋ 50,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਲੈ ਕੇ ਆਇਆ ਸੀ, ਜਿਸਨੇ ਅੱਗੇ ਕਰੀਬ 65,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਪ੍ਰਚੂਨ ਵਿੱਚ ਵੇਚਣੀ ਸੀ। ਜਿਸਦਾ ਮਾਨਯੋਗ ਅਦਾਲਤ ਪਾਸੋ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮਾ ਦੀ ਤਫਤੀਸ ਜਾਰੀ ਹੈ।
ਜਿਲਾ ਪੁਲੀਸ ਮਾਨਸਾ ਵੱਲੋਂ ਗੈਰ ਕਾਨੂੰਨੀ ਤੇ ਮਾੜੇ ਅਨਸਰਾ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਏਰੀਆ ਥਾਣਾ ਸਿਟੀ-1 ਮਾਨਸਾ ਵਿਖੇ ਡਾਕਾ ਮਾਰਨ ਦੀ ਤਿਆਰੀ ਕਰਦੇ ਕਥਿੱਤ ਦੋਸ਼ੀਆਂ ਨੂੰ ਮਾਰੂ ਹਥਿਆਰਾ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਮਿਤੀ 28-02-2013 ਨੂੰ ਸ:ਥ: ਹਰਬੰਸ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ: ਚੈਕਿੰਗ ਸ਼ੱਕੀ ਪੁਰਸਾ ਦੇ ਸਬੰਧ ਵਿੱਚ ਭਗਤ ਸਿੰਘ ਚੌਕ ਮਾਨਸਾ ਵਿਖੇ ਮੌਜੂਦ ਸੀ। ਜਿਸ ਪਾਸ ਇਤਲਾਹ ਸੀ ਕਿ ਸੰਨੀ ਕੁਮਾਰ ਪੁੱਤਰ ਸੱਤਪਾਲ ਵਾਸੀ ਜੁਵਾਹਰਕੇ, ਜਗਤਾਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਜੁਵਾਹਰਕੇ, ਹਰਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਵਾਰਡ ਨੰਬਰ 2 ਮਾਨਸਾ, ਜਸਪਾਲ ਸਿੰਘ ਉਰਫ ਗੋਲੀ ਪੁੱਤਰ ਸੁਖਦੇਵ ਸਿੰਘ ਵਾਸੀ ਨੰਗਲ ਖੁਰਦ ਅਤੇ ਨਿਰਮਲ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਨੰਗਲ ਖੁਰਦ ਜੋ ਕਿਸੇ ਬੈੇਂਕ, ਆੜ•ਤੀਏ, ਰਾਹਗੀਰ, ਪਟਰੋਲ ਪੰਪ ਨੂੰ ਲੁੱਟਣ ਜਾਂ ਕੋਈ ਹੋਰ ਵੱਡੀ ਵਾਰਦਾਤ ਕਰਨ ਦੀ ਨੀਯਤ ਨਾਲ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਗੰਗਾ ਆਇਲ ਮਿੱਲ ਮਾਨਸਾ ਦੇ ਨਜਦੀਕ ਇੱਕ ਬਾਗਲ ਵਿੱਚ ਬੈਠੇ ਹਨ। ਜਿਹਨਾ ਵਿਰੁੱਧ ਮੁਕੱਦਮਾ ਨੰਬਰ 17 ਮਿਤੀ 28-02-2013 ਅ/ਧ 399/402 ਹਿੰ:ਦੰ: ਅਤੇ 25/54/59 ਅਸਲਾ ਐਕਟ ਥਾਣਾ ਸਿਟੀ-1 ਮਾਨਸਾ  ਦਰਜ਼ ਰਜਿਸਟਰ ਕੀਤਾ ਗਿਆ। ਪੁਲਿਸ ਵੱਲੋਂ ਮੌਕਾ ਪਰ ਤੁਰੰਤ ਕਾਰਵਾਈ ਕਰਦੇ ਹੋਏ ਰੇਡ ਕਰਕੇ ਸੰਨੀ ਕੁਮਾਰ ਨੂੰ ਮੁਸੱਲਾ ਕਿਰਚ ਤੇ ਮੋਬਾਇਲ ਫੋਨ, ਜਗਤਾਰ ਸਿੰਘ ਨੂੰ ਸਮੇਤ ਮੋਬਾਇਲ ਫੋਨ, ਹਰਦੀਪ ਸਿੰਘ ਨੂੰ ਮੁਸੱਲਾ ਕਿਰਪਾਨ ਅਤੇ ਜਸਪਾਲ ਸਿੰਘ ਨੂੰ ਮੁਸੱਲਾ ਕਿਰਪਾਨ ਤੇ ਮੋਬਾਇਲ ਫੋਨ ਕਾਬੂ ਕਰਕੇ ਇਹਨਾ ਚਾਰੇ ਕਥਿੱਤ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹਨਾਂ ਨੇ ਮੌਕਾ ਮੁਤਾਬਿਕ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਗ੍ਰਿਫਤਾਰ ਕੀਤੇ ਕਥਿੱਤ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger