ਮਾਨਸਾ 01 ਮਾਰਚ ( ਆਹਲੂਵਾਲੀਆ ) ਡਾ. ਗੁਰਮੇਲ ਕੌਰ ਟੈਕਨੀਕਲ ਕਾਲਜ ਵਿਖੇ ਵਿਦਿਆਰਥੀਆਂ ਦੇ ਫਿੰਗਰ ਪ੍ਰਿੰਟ ਦਾ ਵਿਗਿਆਨਕ ਵਿਸਲੇਸ਼ਣ ਕਰਵਾਉਣ ਲਈ ਨਿਵੇਕਲੀ ਕਿਸਮ ਦੇ ਉਪਰਾਲੇ ਦੀ ਸ਼ੁਰੂਆਤ ਕੀਤੀ ਗਈ ।ਇਸ ਮੌਕੇ ਤੇ ਇਲੈਕਟਰਾ ਗਰੁੱਪ ਦੇ ਐ¤ਮ.ਡੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਹਰ ਉਮਰ ਦਾ ਵਿਅਕਤੀ ਆਪਣੇ ਫਿੰਗਰ ਪ੍ਰਿੰਟ ਦਾ ਵਿਸਲੇਸ਼ਣ ਕਰਵਾਕੇ ਆਪਣੀ ਡੀ.ਐਮ.ਆਈ.ਟੀ ਰਿਪੋਰਟ ਤਿਆਰ ਕਰਵਾ ਸਕਦਾ ਹੈ ਅਤੇ ਜੋ ਉਸਦੇ ਭਵਿੱਖ ਨੂੰ ਢੁਕਵੀਂ ਸੇਧ ਦੇਣ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ । ਇਸ ਮੌਕੇ ਵਿਦਿਆਰਥੀਆਂ ਦੇ ਫਿੰਗਰ ਪ੍ਰਿੰਟ ਲੈ ਕੂੇੰ ਵਿਗਿਆਨਕ ਵਿਸਲੇਸ਼ਣ ਲਈ ਵਿੱਚ ਭੇਜਿਆ ਗਿਆ । ਹਰ ਵਿਅਕਤੀ ਦੇ ਫਿੰਗਰ ਪ੍ਰਿੰਟ ਦੀ ਰਿਪੋਰਟ 45 ਸਫਿਆਂ ਦੀ ਹੋਵੇਗੀ ਜੋ ਇੱਕ ਹਫਤੇ ਬਾਅਦ ਆਵੇਗੀ। ਜਿਸ ਤੋਂ ਸਾਨੂੰ ਪ੍ਰਮਾਤਮਾਂ ਵੱਲੋਂ ਤੋਹਫੇ ਦੇ ਰੂਪ ਵਿੱਚ ਮਿਲੇ ਸੁਭਾਵਿਕ ਗੁਣ, ਜਨਮ-ਜਾਤ ਗੁਣ, ਛੁਪੇ ਹੋਏ ਗੁਣ, ਰੁਚੀਆਂ ਬਾਰੇ ਅਹਿਮ ਜਾਣਕਾਰੀ ਹਾਸਿਲ ਹੋਵੇਗੀ ਅਤੇ ਕੈਰੀਅਰ ਨੂੰ ਢੁਕਵੀਂ ਸੇਧ ਦੇਣ ਬਾਰੇ ਵੀ ਪੂਰੀ ਜਾਣਕਾਰੀ ਹਾਸਲ ਹੋਵੇਗੀ ।ਇਸ ਵਿਸਲੇਸ਼ਣ ਤੋਂ ਬਾਅਦ ਅਸੀਂ ਬੱਚਿਆਂ ਦੀ ਪੜਾਈ ਲਈ ਉਹਨਾ ਦੀ ਯੋਗਤਾ ਅਨੁਸਾਰ ਵਿਸ਼ਿਆਂ ਦੀ ਸਹੀ ਚੋਣ ਕਰਕੇ ਉਹਨਾ ਲਈ ਤਣਾਅ-ਮੁਕਤ ਪੜਾਈ ਅਤੇ ਕੈਰੀਅਰ ਲਈ ਦੀ ਸਹੀ ਲਾਈਨ ਚੁਣ ਸਕਦੇ ਹਾਂ । ਇਸ ਤਰ•ਾਂ ਅਸੀਂ ਛੁਪੀੰ ਹੋਏ ਗੁਣਾ ਨੂੰ ਅਸਾਨੀ ਨਾਲ ਲੱਭਣ ਤੋਂ ਬਾਅਦ ਜਿੰਦਗੀ ਨੂੰ ਸੰਵਾਰਨ ਬਾੁਰੇ ਉਸਾਰੂ ਕਦਮ ਚੁੱਕ ਸਕਦੇ ਹਾਂ ਅਤੇ ਆਪਣੇ ਭਵਿੱਖ ਨੂੰ ਢੁਕਵੀਂ ਸੇਧ ਦੇ ਸਕਦੇ ਹਾਂ।
Post a Comment