ਫਿਰੋਜ਼ਪੁਰ 1 ਮਾਰਚ 2013(ਸਫਲਸੋਚ ) ਫਿਰੋਜ਼ਪੁਰ ਦੇ ਜ਼ਿਲ•ਾ ਮੈਜਿਸਟਰੇਟ ਸ:ਮਨਜੀਤ ਸਿੰਘ ਨਾਰੰਗ ਆਈ.ਏ.ਐਸ ਨੇ ਦਫ਼ਾ 144 ਸੀ.ਆਰ.ਪੀ.ਸੀ. 1973 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ•ੇ ਅੰਦਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਦੌਰਾਨ ਨਕਲ ਨੂੰ ਰੋਕਣ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ•ਾ ਮੈਜਿਸਟਰੇਟ ਨੇ ਫਿਰੋਜ਼ਪੁਰ ਜ਼ਿਲ•ੇ ਦੇ ਸਾਰੇ ਵਿਦਿਅਕ ਅਦਾਰਿਆਂ ਦੇ ਪ੍ਰੀਖਿਆ ਕੇਂਦਰਾਂ ਦੇ ਇਰਦ-ਗਿਰਦ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਪ੍ਰੀਖਿਆ ਸਮੇਂ ਦੌਰਾਨ ਪ੍ਰੀਖਿਆ ਕੇਂਦਰ ਤੋਂ 200 ਮੀਟਰ ਦੇ ਅੰਦਰ ਜਾਣ ਜਾਂ ਇਕੱਠੇ ਹੋਣ ਪਾਬੰਦੀ ਲਗਾਈ ਹੈ । ਸ:ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਜ਼ਿਲ•ਾ ਸਿੱਖਿਆ ਅਫਸਰ (ਸੈ.ਸਿੱ.) ਫਿਰੋਜ਼ਪੁਰ ਵੱਲੋਂ ਉਨ•ਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ 12 ਵੀ ਕਲਾਸ ਦੀ ਪ੍ਰੀਖਿਆ ਮਿਤੀ 1-03-2013 ਅਤੇ 10 ਵੀ ਕਲਾਸ ਦੀ ਪ੍ਰੀਖਿਆ ਮਿਤੀ 12-03-2013 ਤੋਂ ਪਰੀਖਿਆਵਾਂ ਬੋਰਡ ਵੱਲੋਂ ਸਥਾਪਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਤੇ ਸੰਚਾਲਨ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਪ੍ਰੀਖਿਆ ਕੇਂਦਰਾਂ ਦੇ ਇਰਦ-ਗਿਰਦ ਪਰੀਖਿਆਰਥੀਆਂ ਦੇ ਮਾਂ-ਬਾਪ/ਰਿਸ਼ਤੇਦਾਰ ਜਾਂ ਹੋਰ ਸਹਿਯੋਗੀ ਆਦਿ ਇਕੱਠੇ ਨਾ ਹੋ ਸਕਣ ਅਤੇ ਕੋਈ ਅਜਿਹੀ ਅਣਸੁਖਾਂਵੀ ਘਟਨਾ ਨਾਂ ਵਾਪਰਨ ਤੋ ਰੋਕਣ ਅਤੇ ਪਰੀਖਿਆਵਾਂ ਦੀ ਪਵਿਤਰਤਾ ਭੰਗ ਹੋਣ ਤੋ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਮਿਤੀ 1-03-2013 ਤੋਂ 31-03-2013 ਤੱਕ ਲਾਗੂ ਰਹੇਗਾ।

Post a Comment