ਚੰਡੀਗੜ੍ਹ, 8 ਮਾਰਚ/ਸਫਲਸੋਚ/ ਪੰਜਾਬ ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਐਮ. ਪੀ. ਪ੍ਰਤਾਪ ਸਿੰਘ ਬਾਜਵਾ ਵਲੋਂ 20 ਮਾਰਚ ਨੂੰ ਚੰਡੀਗੜ੍ਹ ਵਿਖੇ ਅਹੁਦਾ ਸੰਭਾਲਣ ਦੀ ਯੋਜਨਾ ਹੈਜਾਵੇਗਾ., ਇਸ ਤੋਂ ਪਹਿਲਾਂ ਬਾਜਵਾ 16 ਮਾਰਚ ਨੂੰ ਅੰਮ੍ਰਿਤਸਰ ਪੁੱਜਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਣਗੇ। ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਦ ਉਨ੍ਹਾਂ ਵਲੋਂ 20 ਨੂੰ ਅਹੁਦਾ ਸੰਭਾਲਣ ਦੀ ਯੋਜਨਾ ਹੈ. . ਬਾਜਵਾ ਦੇ ਸਮਰਥਕਾਂ ਵਲੋਂ ਅਹੁਦਾ ਸੰਭਾਲਣ ਮੌਕੇ ਚੰਡੀਗੜ੍ਹ ਚ ਹੋਣ ਵਾਲੇ ਪ੍ਰੋਗ੍ਰਾਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਅੱਡੀ-ਚੋਟੀ ਦਾ ਜੋਰ ਲਾਉਣ ਚ ਕੋਈ ਕਸਰ ਬਾਕੀ ਨਾ ਛੱਡਣ ਦੀ ਤਿਆਰੀ ਕਰ ਲਈ ਗਈ ਹੈ. ਉਨ੍ਹਾਂ ਤੇ ਤਾਜਪੋਸ਼ੀ ਦੀਆਂ ਤਿਆਰੀਆਂ ਵੀ ਕਾਂਗਰਸ ਭਵਨ ਚ ਸ਼ੁਰੂ ਹੋ ਚੁੱਕੀਆਂ ਹਨ.
Post a Comment