ਲੁਧਿਆਣਾ, 8 ਮਾਰਚ ( ਸਤਪਾਲ ਸੋਨੀ ) ਮਹਾਸ਼ਿਵਰਾਤਰੀ ਮਹੋਤਸਵ ਕਮੇਟੀ ਵਲੋਂ ਸ਼ਿਵਰਾਤਰੀ ਮੌਕੇ ਸਿਵਲ ਹਸਪਤਾਲ ਦੇ ਨੇੜੇ ਸਥਿਤ ਹਰ-ਹਰ ਮਹਾਦੇਵ ਮੰਦਿਰ ਤੋਂ ਆਯੋਜਿਤ ਕੀਤੀ ਗਈ ਵਿਸ਼ਾਲ ਰਥਯਾਤਰਾ (ਭੋਲੇਨਾਥ ਦੀ ਬਾਰਾਤ) ਵਿੱਚ ਲੱਖਾਂ ਸ਼ਰਧਾਲੁਆਂ ਨੇ ਭਗਵਾਨ ਭੋਲੇਨਾਥ ਦਾ ਦੀਦਾਰ ਕਰਕੇ ਪ੍ਰਸਾਦ ਗ੍ਰਹਿਣ ਕੀਤਾ। ਰਥਯਾਤਰਾ ਹਰ-ਹਰ ਮਹਾਂਦੇਵ ਮੰਦਿਰ ਤੋਂ ਆਰੰਭ ਹੋ ਕੇ ਫੀਲਡ ਗੰਜ, ਸ਼ਾਹਪੁਰ ਰੋਡ, ਸੁਭਾਨੀ ਬਿਲਡਿੰਗ, ਬ੍ਰਾਉਨ ਰੋਡ, ਲੱਕੜ ਬਾਜਾਰ, ਕੇਸਰ ਗੰਜ ਚੌਂਕ, ਰੇਖੀ ਰੋਡ, ਜੀ.ਟੀ. ਰੋਡ, ਘੰਟਾ ਘਰ, ਚੌੜਾ ਬਾਜਾਰ, ਸਾਬਨ ਬਾਜਾਰ, ਗੁੜ ਮੰਡੀ, ਘਾਹ ਮੰਡੀ, ਚੌੜੀ ਸੜਕ, ਡਿਵੀਜਨ ਨੰ. 3, ਖਵਾਜਾ ਕੋਠੀ ਚੌਂਕ ਦੇ ਰਸਤੇ ਦੇਰ ਸ਼ਾਮ ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਵਿੱਖੇ ਮਹੰਤ ਨਾਰਾਇਣ ਦਾਸ ਪੁਰੀ, ਗੁਰੂ ਆਨੰਦ ਅੱਤਰੀ ਅਤੇ ਮਹੰਤ ਦਿਨੇਸ਼ ਪੁਰੀ ਨੇ ਹਜਾਰਾਂ ਸ਼ਿਵ ਭਗਤਾਂ ਦੀ ਹਾਜਰੀ ਵਿੱਚ ਮਹਾਆਰਤੀ ਕਰਕੇ ਰਥਯਾਤਰਾ ਨੂੰ ਵਿਸ਼ਰਾਮ ਦਿੱਤਾ। ਇਸ ਤੋਂ ਪਹਿਲਾਂ ਮਹਾਮੰਡਲੇਸ਼ਵਰ ਸਵਾਮੀ ਵੇਦ ਭਾਰਤੀ ਜੀ ਮਹਾਰਾਜ ਨੇ ਮਹੰਤ ਨਾਰਾਇਣ ਦਾਸ ਪੁਰੀ, ਗੁਰੂ ਅਨੰਦ ਅੱਤਰੀ ਜੀ, ਮਹੰਤ ਦਿਨੇਸ਼ ਪੁਰੀ, ਪੰਡਿਤ ਸ਼ਿਵਸ਼ੰਕਰ ਮਿਸ਼ਰਾ, ਸਵਾਮੀ ਚੰਦੇਸ਼ਵਰ ਗਿਰੀ, ਸੰਤ ਜਗਤ ਰਾਮ, ਸਵਾਮੀ ਸ਼ਿਵਾਨੰਦ ਜੀ, ਮੰਹਤ ਕ੍ਰਿਸ਼ਨ ਬਾਵਾ ,ਮਹੰਤ ਗੌਰਵ ਬਾਵਾ, ਸਮਾਜ ਸੇਵਕ ਜਗਦੀਸ਼ ਬਜਾਜ ਅਤੇ ਸਨਾਤਨ ਧਰਮ ਦੇ ਸਾਧੁ ਸੰਤਾਂ ਦੀ ਹਾਜਰੀ ਵਿੱਚ ਨਾਰੀਅਲ ਤੋੜ ਕੇ ਰਥਯਾਤਰਾ ਦਾ ਸ਼ੁਭਆਰੰਭ ਕਰਵਾਇਆ। ਪੰਜਾਬ ਭਾਜਪਾ ਫ੍ਰਦਾਨ ਕਮਲ ਸ਼ਰਮਾ ਅਤੇ ਮਹੋਤਸਵ ਕਮੇਟੀ ਦੇ ਸੇਵਾਦਾਰਾਂ ਨੀਰਜ ਵਰਮਾ, ਅਸ਼ਵਨੀ ਬਹਿਲ, ਮਾਸਟਰ ਮੋਹਨ ਲਾਲ, ਅਜੈ ਗੁਪਤਾ, ਅਨਿਲ ਬਾਂਸਲ, ਫਕੀਰ ਚੰਦ, ਸੰਜੀਵ ਬਾਂਸਲ, ਦਵਿੰਦਰ ਗੋਗਾ, ਰਾਕੇਸ਼ ਚੌਧਰੀ, ਪਵਨ ਟੰਡਨ,ਸਾਹਿਲ ਖੁਰਾਣਾ, ਆਸ਼ੀਸ਼ ਵਰਮਾ, ਆਤਿਸ਼ ਵਰਮਾ, ਪੰਕਜ ਬਾਂਸਲ, ਸੌਰਵ ਵਰਮਾ, ਰਜਿੰਦਰ ਸੈਨੀ ਸਮੇਤ 501 ਮਹਿਲਾਵਾਂ ਤੇ ਪੁਰਸ਼ ਸ਼ਿਵ ਭਗਤਾਂ ਸਮੇਤ ਰਥ ਨੂੰ ਖਿੰਚੀਆ ਅਤੇ ਰਥਯਾਤਰਾ ਮਾਰਗ ਨੂੰ 360 ਤੀਰਥਾਂ ਦੇ ਜਲ ਤੋਂ ਪਵਿੱਤਰ ਕਰਕੇ ਰੰਗੋਲੀ ਬਿਛਾਈ। ਸਨਾਤਨ ਧਰਮ ਦੇ ਕੇਸਰੀਆ ਝੰਡੇ ਚੁੱਕੇ ਹਾਥੀ ਤੇ ਘੁੜਸਵਾਰਾਂ ਦੇ ਅਗੁਵਾਈ ਹੇਠ ਮਹਾਨਗਰ ਅਤੇ ਨਾਸਿਕ ਤੋਂ ਆਏ ਵਿਸ਼ੇਸ਼ ਬੈਂਡ ਬਾਜਾਂ, ਸਕੂਲਲੀ ਬੱਚਿਆਂ, ਸੁੰਦਰ ਝਾਂਕੀਆਂ, ਸਕੂਲੀ ਬੱਚਿਆਂ ਵਲੋਂ ਪੇਸ਼ ਰਾਸਲੀਲਾ, ਕਲਸ਼ ਚੁੱਕੇ ਮਹਿਲਾਵਾਂ, ਰਾਜਸਥਾਨੀ ਨਾਚ, ਮਹਿਲਾ ਭਜਨ ਮੰਡਲੀ ਅਤੇ ਭੋਲੇਨਾਥ ਦੇ ਰਥ ਦੇ ਅੱਗੇ ਅਸ਼ੋਕ ਪਟਾਕਾ ਐਂਡ ਪਾਰਟੀ ਵਲੋਂ ਪ੍ਰਸੁਤਤ ਮਧੁਰ ਸੰਗੀਤਮਈ ਧੁਨਾਂ ਤੇ ਭੇਂਟਾਂ ਬਮ ਬਮ ਭੋਲੇ ਅਤੇ ਰਥ ਤੇ ਸਵਾਰਹੋ ਨਿਕਲੇ ਸ਼ਿਵ ਭੋਲੇਨਾਥ ਦੇ ਦੀਦਾਰ ਕਰ ਲੋ ਤੇ ਸ਼ਰਧਾਲੁਆਂ ਨੇ ਭੋਲੇ ਨਾਥ ਦੇ ਨਾਮ ਦੀ ਮਸਤੀ ਵਿੱਚ ਮਸਤ ਹੋ ਕੇ ਇੱਕ-ਦੂਜੇ ਨੂੰ ਗਲੇ ਮਿਲ ਕੇ ਬਧਾਈਆਂ ਦਿੱਤੀਆਂ। ਇਸ ਤੋਂ ਪਹਿਲਾਂ ਸਿਵਿਲ ਹਸਪਤਾਲ ਦੇ ਨੇੜੇ ਰਥਯਾਤਰਾ ਦੇ ਉਦਘਾਟਨ ਸਮਾਗਮ ਵਿੱਚ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ, ਪ੍ਰੋ. ਰਜਿੰਦਰ ਭੰਡਾਰੀ, ਡਿਪਟੀ ਮੇਅਰ ਆਰ.ਡੀ. ਸ਼ਰਮਾ, ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਸਿਮਰਜੀਤ ਸਿੰਘ ਬੈਂਸ,ਸਾਬਕਾ ਮੰਤਰੀ ਸਤਪਾਲ ਗੋਸਾਈ, ਜਿਲਾ ਭਾਜਪਾ ਪ੍ਰਧਾਨ ਪ੍ਰਵੀਨ ਬਾਂਸਲ,ਐਸ.ਐਸ.ਬੋਰਡ ਦੇ ਮੈਂਬਰ ਅਨਿਲ ਸ਼ਰਮਾ, ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰੀਆ, ਜਿਲਾ ਭਾਜਪਾ ਕੇ ਸਾਬਕਾ ਪ੍ਰਧਾਨ ਰਾਜੀਵ ਕਤਨਾ ਅਤੇ ਸੁਭਾਸ਼ ਵਰਮਾ, ਜਿਲਾ ਭਾਜਪਾ ਦੇ ਉਪਪ੍ਰਧਾਨ ਰਮੇਸ਼ ਸ਼ਰਮਾ,ਸੁਨੀਲ ਮੋਦਗਿਲ,ਰਾਜੇਸ਼ਵਰੀ ਗੌਂਸਾਈ,ਕੌਂਸਲਰ ਸੁਮਿਤ ਮਲਹੌਤਰਾ, ਦਵਿੰਦਰ ਜੱਗੀ,ਰਾਕੇਸ਼ ਪਰਾਸ਼ਰ ਪੱਪੀ, ਸੰਜੈ ਤਲਵਾੜ, ਗੁਰਦੀਪ ਸਿੰਘ ਨੀਟੂ, ਇੰਦਰ ਅਗਰਵਾਲ, ਦਲਜੀਤ ਸਿੰਘ ਭੋਲਾ, ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ, ਸਾਬਕਾ ਕੌਂਸਲਰ ਸ਼ਾਮ ਸੁੰਦਰ ਮਲਹੌਤਰਾ, ਅਜੈ ਨਇਅਰ ਟੈਂਕੀ, ਦੁਰਗਾ ਸੇਵਕ ਸੰਘ ਤੋਂ ਬਲਬੀਰ ਗੁਪਤਾ, ਬਾਬਾ ਅਮਰਨਾਥ ਲੰਗਰ ਕਮੇਟੀ ਤੋਂ ਹਰਵਿੰਦਰ ਹੈਪੀ, ਸੁਨੀਲ ਮੌਦਗਿਲ, ਰਾਜੇਸ਼ਵਰੀ ਗੋਸਾਈਂ, ਗਊ ਰ¤ਖਿਆ ਦੇ ਸਭਾ ਤੋਂ ਸ਼ਾਮ ਲਾਲ ਸਪਰਾ, ਭਾਵਾਧਸ ਦੇ ਸੰਚਾਲਕ ਲਛਮਣ ਦ੍ਰਵਿੜ, ਰਮੇਸ਼ ਬੰਗੜ, ਰਾਕੇਸ਼ ਗੌਤਮ, ਮੁਕੇਸ਼ ਖੱਤਰੀ, ਸੁਭਾਸ਼ ਨਾਗਪਾਲ, ਰਾਜੂ ਢੀਂਗਰਾ,ਰੇਖਾ ਸ਼ੇਖਾਵਤ, ਪਿੰਕੀ ਸ਼ਰਮਾ, ਸਪਨਾ ਰੁਦਰਾ,ਸੁਸ਼ਮਾ, ਨੇ ਭਗਵਾਨ ਭੋਲੇਨਾਥ ਦੇ ਰਥ ਅੱਗੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ।
250 ਤੋਂ ਵੱਧ ਸੰਸਥਾਵਾਂ ਨੇ ਰਥਯਾਤਰਾ ਮਾਰਗ ਤੇ ਲਗਾਏ ਲੰਗਰ
ਰਥਯਾਤਰਾ ਮਾਰਗ ਤੇ ਮਹਾਨਗਰ ਦੀ 250 ਤੋਂ ਵੱਧ ਸਾਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਪ੍ਰਤਿਨਿਧਿਆਂ ਨੇ ਫੀਲਡ ਗੰਜ, ਸ਼ਾਹਪੁਰ ਰੋਡ, ਸੁਭਾਨੀ ਬਿਲਡਿੰਗ, ਮੌਜਪੁਰਾ ਬਾਜਾਰ ਐਸੋਸੀਏਸ਼ਨ, ਬ੍ਰਾਊਨ ਰੋਡ, ਲੱਕੜ ਬਾਜਾਰ, ਕੇਸਰ ਗੰਜ ਚੌਕ, ਰੇਖੀ ਰੋਡ ਤੇ ਢਾਬਾ ਐਸੋਸੀਏਸ਼ਨ, ਘੰਟਾ ਘਰ ਚੌਂਕ ਤੇ ਸੋਮਨਾਥ ਗ੍ਰੋਵਰਦੀ ਪ੍ਰਧਾਨਗੀ ਹੇਠ ਚੌੜਾ ਬਾਜਾਰ ਐਸੋਸੀਏਸ਼ਨ ਵਲੋਂ ਮਹਾਆਰਤੀ, ਪਿੰਡੀ ਗਲੀ, ਨਿਊ ਸਰਾਫਾ ਬਾਜਾਰ ਐਸੋਸੀਏਸ਼ਨ, ਸਾਬੁਨ ਬਾਜਾਰ ਚੌਕ, ਗੁੜ ਮੰਡੀ, ਖੁਸ਼ੀ ਰਾਮ ਚੌਂਕ ਵਿੱਚ ਸ਼ਾਮ ਲਾਲ ਚੋਪੜਾ ਵਲੋਂ ਲੰਗਰ, ਕਾਲੀਚਰਨ ਚੌਂਕ, ਘਾਹ ਮੰਡੀ ਚੌਂਕ ਵਿੱਖੇ ਸਨਾਤਨ ਧਰਮ ਮਹੋਤਸਵ ਕਮੇਟੀ ਵਲੋਂ ਮਦਨ ਲਾਲ ਚੋਪੜਾ ਦੀ ਅਗੁਵਾਈ ਹੇਠ ਸ਼ਾਨਦਾਰ ਸਵਾਗਤ ਅਤੇ ਦਾਲ ਬਾਜਾਰ ਅਤੇ ਸਮੂਹ ਹੌਜਰੀ ਐਸੋਸੀਏਸ਼ਨ, ਸੁਨਹਿਰੀ ਗੁਰੂਦਵਾਰਾ ਦੇ ਨੇੜੇ ਕਾਲਾ ਅਤੇ ਵਿੱਕੀ ਪਿੱਠੀਵਾਲਾ ਦੀ ਅਗੁਵਾਈ ਹੇਠ ਰਥਯਾਤਰਾ ਦਾ ਸਵਾਗਤ ਕੀਤਾ ਗਿਆ।
ਵੱਖ-ਵੱਖ ਥਾਵਾਂ ਤੇ ਲਘੁਯਾਤਰਾਵਾਂ ਸ਼ਾਮਲ ਹੋਈ ਰਥਯਾਤਰਾ ਵਿੱਚ
ਨੂਰਵਾਲਾ ਰੋਡ ਸਥਿਤ ਨਰਵਦੇਸ਼ਵਰ ਮੰਦਿਰ ਤੋਂ ਸਵਾਮੀ ਸ਼ਿਵਾਨੰਦ ਜੀ ਮਹਾਰਾਜ ਦੀ ਪ੍ਰਧਾਨਗੀ ਹੇਠ ਕਲਸ਼ ਚੁੱਕੇ ਮਹਿਲਾਵਾਂ, ਬੈਂਡ ਵਾਜੇ ਅਤੇ ਸੁੰਦਰ-ਸੁੰਦਰ ਝਾੰਕੀਆਂ ਅਤੇ ਸਕੂਲੀ ਬੱਚੇ ਅਤੇ ਭਜਨ ਮੰਡਲੀਆਂ ਰਥਯਾਤਰਾ ਵਿੱਚ ਸ਼ਾਮਲ ਹੋਈਆਂ। ਇਸੇ ਤਰ•ਾਂ ਠਾਕੁਰ ਦੁਆਰਾ ਨੌਹਰੀਆ ਤੋਂ ਬਾਲਾ ਜੀ ਦਾ ਰਥ ਅਤੇ ਮਾਂ ਕਾਲਕਾ ਸੇਵਕ ਸੰਘ ਵਲੋਂ ਮਾਂ ਕਾਲਕਾ ਦਾ ਰਥ, ਹੈਵੋਬਾਲ ਅਤੇ ਫੋਕਲ ਪੁਆਇੰਟ ਖੇਤਰ ਤੋਂ ਝਾਂਕੀਆਂ, ਸਲੇਮ ਟਾਬਰੀ ਤੋਂ ਮਾਂ ਕਾਲੀ ਦੇ ਦਰਬਾਰ ਤੋਂ ਲਘੁ ਯਾਤਰਾਵਾਂ ਸ਼ਾਮਲ ਹੋਈ।
ਪੰਜ ਲੱਖ ਪੈਕਟ ਪ੍ਰਸਾਦ ਵੰਡੇ
ਮਹਾਸ਼ਿਵਰਾਤਰੀ ਮਹੋਤਸਵ ਕਮੇਟੀ ਵਲੋਂ ਰਥਯਾਤਰਾ ਦੌਰਾਨ ਭੋਲੇਨਾਥ ਦੇ ਰਥ ਤੇ ਨਤਮਸਤਕ ਹੋਣ ਵਾਲੇ ਸ਼ਿਵ ਭਗਤਾਂ ਨੂੰ ਪੰਜ ਲੱਖ ਪੈਕਟ ਪ੍ਰਸਾਦ ਦੇ ਰੂਪ ਵਿੱਚ ਵੰਡੇ ਗਏ। ਮਾਂ ਕਾਲਕਾ ਦੇ ਰਥ ਤੋਂ ਮਾਂ ਵੈਸ਼ਣੋ ਦੇ ਦਰਬਾਰ ਤੋਂ ਲਿੰਆਦਾ ਗਿਆ ਪ੍ਰਸਾਦ ਵੰਡਿਆ ਗਿਆ। ਕਮੇਟੀ ਦੇ ਪ੍ਰਮੁੱਖ ਸੇਵਾਦਾਰ ਨੀਰਜ ਵਰਮਾ ਨੇ ਦੱਸਿਆ ਕੀ ਇਸ ਵਾਰ 108 ਇੱਕ ਮੁੱਖੀ ਰੁਦਰਾਕਸ਼ ਅਤੇ ਚਾਂਦੀ ਦੇ ਸਿੱਕੇ ਪ੍ਰਸਾਦ ਦੇ ਪੈਕਟਾਂ ਵਿੱਚ ਪਾਏ ਗਏ ਸਨ ਜੋ ਕਿ ਭਾਗਸ਼ਾਲੀ ਭਗਤਾਂ ਨੂੰ ਪ੍ਰਸਾਦ ਦੈ ਪੈਕਟਾਂ ਵਿੱਚੋ ਪ੍ਰਾਪਤ ਹੋਣਗੇ। ।
Post a Comment