ਹੁਸ਼ਿਆਰਪੁਰ, 5 ਮਾਰਚ:/ਨਛਤਰ ਸਿੰਘ/ਜ਼ਿਲ•ਾ ਹੁਸ਼ਿਆਰਪੁਰ ਵਿੱਚ ਅਧਾਰ ਕਾਰਡ (ਯੂ.ਆਈ.ਡੀ.) ਪ੍ਰੋਜੈਕਟ ਦੇ ਦੂਜੇ ਪੜਾਅ ਅਧੀਨ ਵੱਖ-ਵੱਖ ਥਾਵਾਂ ਤੇ ਆਧਾਰ ਕਾਰਡ ਬਣਾਉਣ ਲਈ 80 ਮਸ਼ੀਨਾਂ ਲਗਾਈਆਂ ਗਈਆਂ ਹਨ ਜਿਨ•ਾਂ ਰਾਹੀਂ ਹੁਣ ਤੱਕ 1,68,146 ਆਧਾਰ ਕਾਰਡਾਂ ਸਬੰਧੀ ਇਨਰੋਲਮੈਂਟ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਮਨੱਸਵੀ ਕੁਮਾਰ ਨੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਯ.ਆਈ.ਡੀ. ਪ੍ਰੋਜੈਕਟ ਅਧੀਨ ਬਣਾਏ ਜਾ ਰਹੇ ਆਧਾਰ ਕਾਰਡਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਜ਼ਿਲ•ਾ ਵਿਕਾਸ ਤੇ ਪਚੰਾਇਤ ਅਫਸ਼ਰ ਅਵਤਾਰ ਸਿੰਘ ਭੁੱਲਰ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਸ ਡੀ ਐਮ ਗੜ•ਸ਼ੰਕਰ ਮੈਡਮ ਰਣਜੀਤ ਕੌਰ, ਐਸ ਡੀ ਐਮ ਦਸੂਹਾ, ਬਰਜਿੰਦਰ ਸਿੰਘ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਸੋਨਾ ਥਿੰਦ, ਜ਼ਿਲ•ਾ ਲੀਡ ਬੈਂਕ ਮੈਨੇਜਰ ਆਰ ਪੀ ਸਿਨਹਾ ਅਤੇ ਹੋਰ ਸਬੰਧਤ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ। ਮੀਟਿੰਗ ਨੁੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਭਾਰਤ ਅਤੇ ਪੰਜਾਬ ਸਰਕਾਰ ਦੀਆਂ ਵਿੱਤੀ ਸਕੀਮਾਂ ਅਧੀਨ ਸਕੂਲੀ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਸਕਾਲਰਸ਼ਿਪ / ਵਜੀਫ਼ੇ, ਸਮਾਜ ਭਲਾਈ ਵਿਭਾਗ ਵੱਲੋਂ ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਅਤੇ ਹੋਰ ਵੱਖ-ਵੱਖ ਵਿਭਾਗਾਂ ਵੱਲੋਂ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਅਧੀਨ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਦੇ ਪੂਰੇ ਵੇਰਵੇ ਸਹਿਤ ਡਾਟਾ ਤਿਆਰ ਕਰਕੇ ਦਿੱਤਾ ਜਾਵੇ ਤਾਂ ਜੋ ਉਨ•ਾਂ ਦੇ ਆਧਾਰ ਕਾਰਡ ਬਣਾ ਕੇ ਬੈਂਕ ਖਾਤੇ ਸਬੰਧਤ ਬੈਂਕਾਂ ਵੱਲੋਂ ਖੁਲਵਾਏ ਜਾ ਸਕਣ। ਉਨ•ਾਂ ਦੱਸਿਆ ਕਿ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ 1 ਅਪ੍ਰੈਲ ਤੋਂ ਉਨ•ਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ਤੇ ਜਮ•ਾਂ ਕਰਵਾਈ ਜਾਣੀ ਹੈ। ਉਨ•ਾਂ ਕੰਟਰੋਲਰ ਖੁਰਾਕ ਤੇ ਸਪਲਾਈ ਵਿਭਾਗ ਨੂੰ ਕਿਹਾ ਕਿ ਯੂ.ਆਈ.ਡੀ. ਪ੍ਰੋੁਜੈਕਟ ਅਧੀਨ ਵੱਧ ਤੋਂ ਵੱਧ ਆਧਾਰ ਕਾਰਡ ਬਣਾਏ ਜਾਣ। ਉਨ•ਾਂ ਆਧਾਰ ਕਾਰਡ ਬਣਾਉਣ ਵਾਲੀਆਂ ਸਬੰਧਤ ਕੰਪਨੀਆਂ ਨੂੰ ਹਦਾਇਤ ਕੀਤੀ ਕਿ ਮਿੱਥੇ ਟੀਚੇ ਅਨੂੁਸਾਰ ਆਧਾਰ ਕਾਰਡ ਬਣਾਉਣੇ ਯਕੀਨੀ ਬਣਾਏ ਜਾਣ ਅਤੇ ਰੋਜ਼ਾਨਾ ਇਨਰੋਲਮੈਂਟ ਹੋਣ ਸਬੰਧੀ ਵੇਰਵੇ ਦੀ ਸੂਚਨਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਭੇਜੀ ਜਾਵੇ। ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਸੋਨਾ ਥਿੰਦ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ•ੇ ਵਿੱਚ ਆਧਾਰ ਕਾਰਡ ਬਣਾਉਣ ਲਈ ਜਿਨ•ਾ ਕੰਪਨੀਆਂ ਨੂੰ ਕੰਟਰੈਕਟ ਦਿੱਤਾ ਗਿਆ ਹੈ, ਉਨ•ਾਂ ਵੱਲੋਂ ਵੱਖ-ਵੱਖ ਥਾਵਾਂ ਤੇ 80 ਮਸੀਨਾਂ ਲਗਾ ਕੇ ਆਧਾਰ ਕਾਰਡਾਂ ਦੀ ਇਨਰੋਲਮੈਂਟ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਜਿਲ•ਾ ਹੁਸ਼ਿਆਰਪੁਰ ਦੇ ਬਲਾਕ- 1 ਵਿੱਚ 10 ਮਸ਼ੀਨਾਂ ਲਗਾਈਆਂ ਗਈਆਂ ਹਨ । ਇਸੇ ਤਰ•ਾਂ ਹੁਸ਼ਿਆਰਪੁਰ ਬਲਾਕ 2 ਵਿੱਚ 18, ਤਲਵਾੜਾ ਵਿੱਚ 4, ਦਸੂਹਾ, ਮੁਕੇਰੀਆਂ ਤੇ ਹਾਜਪੁਰ ਵਿੱਚ 8-8, ਗੜ•ਸੰਕਰ ਵਿਖੇ 4, ਟਾਂਡਾ ਵਿਖੇ 6, ਗੜ•ਦੀਵਾਲਾ ਵਿੱਚ 3 ਅਤੇ ਭੂੰਗਾ ਵਿੱਚ 9 ਮਸ਼ੀਨਾਂ ਲਗਾਈਆਂ ਗਈਆਂ ਹਨ। ਇਨ•ਾਂ ਬਲਾਕਾਂ ਵਿੱਚ ਹੁਸ਼ਿਆਰਪੁਰ-1 ਵਿੱਚ ਜੀ.ਐਨ.ਆਈ.ਟੀ. ਕੰਪਿਊਟਰ ਸੈਂਟਰ ਵਿਖੇ 3 ਮਸ਼ੀਨਾਂ ਲਗਾਈਆਂ ਗਈਆਂ ਹਨ। ਪੰਜਾਬ ਨੈਸ਼ਨਲ ਬੈਂਕ ਸਾਹਮਣੇ ਅਰੋੜਾ ਕੰਪਲੈਕਸ ਵਿਖੇ 1, ਡੀ ਏ ਵੀ ਕਾਲਜ ਹੁਸ਼ਿਆਰਪੁਰ, ਐਸ ਡੀ ਕਾਲਜ ਹੁਸ਼ਿਆਰਪੁਰ, ਸੈਂਟਰ ਬੈਂਕ ਹੀਰਾ ਮਾਰਕੀਟ, ਬੈਂਕ ਆਫ਼ ਇੰਡੀਆ ਹੁਸ਼ਿਆਰਪੁਰ, ਪਿੰਡ ਚੱਕ ਗੁਜ਼ਰਾਂ, ਪਿੰਡ ਤਾਜੋਵਾਲ, ਪ੍ਰਭਾਤ ਚੌਕ ਪੰਜਾਬ ਨੈਸ਼ਨਲ ਬੈਂਕ, ਪਿੰਡ ਖਾਨਪੁਰ, ਪਿੰਡ ਮੁਫਤਾਪੁਰ, ਪਿੰਡ ਸਰਾਏ ਵਿਖੇ ਮਸ਼ੀਨਾਂ ਲਗਾਈਆਂ ਗਈਆਂ। ਇਸੇ ਤਰ•ਾਂ ਹੁਸ਼ਿਆਰਪੁਰ ਬਲਾਕ-2 ਦੇ ਪਿੰਡ ਢੋਲਣਵਾਲ, ਨਾਰੂ ਨੰਗਲ ਖਾਸ, ਪਿੰਡ ਬਜਰਾਵਰ, ਖੜਕਾਂ, ਰਾਜਪੁਰ ਭਾਈਆਂ, ਪਿੰਡ ਅਹਰਿਆਣਾ ਖੁਰਦ, ਬਾਗਪੁਰ, ਬਲਾਕ ਮੁਕੇਰੀਆਂ ਵਿਖੇ ਮੁਰਾਦਪੁਰਜੱਟਾਂ, ਹਰਦੋਖਾਨਪੁਰ, ਗੁਜਰ ਕਤਰਾਲਾ, ਐਮਾਮਾਂਗਟ, ਬਲਾਕ ਹਾਜੀਪੁਰ ਵਿਖੇ ਪਿੰਡ ਭਾਗੜਾ, ਪਿੰਡ ਜਾਹਿਦਪੁਰ ਆਮਨਾ, ਜਿਓ ਚੱਕ, ਭਟੌਲੀਆਂ, ਬਲਾਕ ਤਲਵਾੜਾ ਦੇ ਪਿੰਡ ਨਮੋਲੇ, ਬਲਾਕ ਦਸੂਹਾ ਦੇ ਸੁਵਿਧਾ ਸੈਂਟਰ ਵਿਖੇ 2 ਮਸ਼ੀਨਾਂ ਲਗਾਈਆਂ ਗਈਆਂ ਹਨ ਅਤੇ ਪਿੰਡ ਘੋਗਰਾ, ਪਿੰਡ ਛੋਟਾ ਟੇਰਕਿਆਣਾ, ਪਿੰਡ ਭਟੋਲੀ, ਪਿੰਡ ਬੇਰਸ਼ਾ, ਝਿੰਗੜਾਂ, ਉਚੀ ਬਸੀ, ਬਲਾਕ ਟਾਂਡਾ ਵਿਖੇ ਸਲੇਮਪੁਰ, ਰੰਧਾਵਾ ਅਤੇ ਬਲਾਕ ਗੜ•ਸ਼ੰਕਰ ਵਿਖੇ ਤਹਿਸੀਲ ਗੜ•ਸ਼ੰਕਰ, ਰਾਜਨ ਕੰਪਿਊਟਰ ਸੈਂਟਰ ਗੜ•ਸ਼ੰਕਰ, ਬਲਾਕ ਮਾਹਿਲਪੁਰ ਦੇ ਪਿੰਡ ਮੁਖੋ ਮਜਾਰਾ, ਬਲਾਕ ਭੂੰਗਾ ਵਿੱਚ ਪਿੰਡ ਚੋਟਾਲਾ, ਪਿੰਡ ਸਰਹਾਲਾ, ਡੱਫਰ ਵਿਖੇ ਆਧਾਰ ਕਾਰਡ ਬਣਾਉਣ ਸਬੰਧੀ ਮਸ਼ੀਨਾਂ ਲਗਾ ਕੇ ਲੋਕਾਂ ਦੇ ਆਧਾਰ ਕਾਰਡ ਬਣਾਏ ਜਾ ਰਹੇ ਹਨ।

Post a Comment