ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ)ਰਾਜ ਨਹੀ ਸੇਵਾ ਦਾ ਨਾਅਰਾ ਲਾਉਣ ਵਾਲ਼ੀ ਸੂਬਾ ਸਰਕਾਰ ਤੇ ਲੋਕਾਂ ਦੀ ਸੇਵਾ ਵਿੱਚ ਮਦਦਗਾਰ ਅਖਵਾਉਣ ਵਾਲੀ ਪੰਜਾਬ ਪੁਲਿਸ ਹਰਸਿਮਰਤ ਕੌਰ ਬਾਦਲ ਦੀ ਨੰਨੀ ਛਾਂ ਨੂੰ ਦਿਨ ਦਿਹਾੜੇ ਹੀ ਬੇਇੱਜਤ ਕਰ ਰਹੀ ਹੈ ਜੋ ਕਿ ਸੂਬੇ ਵਿੱਚ ਵਸਣ ਵਾਲੀਆ ਧੀਆ ਭੈਣਾ ਲਈ ਚਿਤਾਵਨੀ ਹੈ ਜਿਸ ਦੀ ਤਾਜਾ ਮਿਸਾਲ ਤਰਨਤਾਰਨ ਦੇ ਗੋਇੰਦਵਾਲ ਜੀ ਟੀ ਰੋਡ ਤੇ ਸਥਿਤ ਪੰਜਾਬ ਪੈਲਸ ਵਿੱਚ ਵੇਖਣ ਨੂੰ ਮਿਲੀ ਜਿੱਥੇ ਇੱਕ ਵਿਆਹ ਸਮਾਗਮ ਵਿੱਚ ਸ਼ਾਮ ਵੇਲੇ ਕੁੱਝ ਲੜਕਿਆ ਵੱਲੋਂ ਮੁਰਾਦਪੁਰ ਦੀ ਨਿਵਾਸੀ ਲੜਕੀ ਹਰਵਿੰਦਰ ਕੌਰ ਨਾਲ ਛੇੜਛਾੜ ਕੀਤੀ ਗਈ ਤਾਂ ਜਿਸ ਦਾ ਵਿਰੋਧ ਕਰਦੇ ਹੋਏ ਲੜਕੀ ਦੇ ਪਰਿਵਾਰਕ ਮੈਂਬਰਾ ਦੀ ਆਸ਼ਕੀ ਕਰਦੇ ਮੁੰਡਿਆ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ ਜਿਸ ਵਾਰੇ ਜਦ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ਼ ਪਾਰਟੀ ਮੌਕੇ ਤੇ ਪਹੁੰਚ ਗਈ ਤੇ ਬਿੰਨਾ ਕਿਸੇ ਦੀ ਗੱਲਬਾਤ ਸੁਣਿਆ ਮੁਲਾਜਮਾ ਨੇ ਸਭ ਲੋਕਾਂ ਤੇ ਲਾਠੀ ਚਲਾ ਦਿੱਤੀ ਜਿੰਨਾ ਵਿੱਚ ਪੀੜਤ ਕੁੜੀ ਦੇ ਪਰਿਵਾਰਕ ਮੈਂਬਰ ਜਖਮੀ ਹੋ ਗਏ ਜਦ ਇਸ ਦਾ ਵਿਰੋਧ ਪੀੜਤ ਪਰਿਵਾਰ ਨੇ ਕੀਤਾ ਤਾ ਮੁਲਾਜਮ ਆਪਣੀ ਵਰਦੀ ਦਾ ਰੋਹਬ ਦੇਣ ਲੱਗੇ ਤੇ ਮੀਡੀਆ ਦੇ ਜਾਣਕਾਰੀ ਪ੍ਰਾਪਤ ਕਰਨ ਤੇ ਸਾਫ ਮੁਕਰ ਗਏ ਪਰ ਕੈਮਰੇ ਚ ਬੰਦ ਤਸਵੀਰਾ ਨੇ ਮੁਲਾਜਮਾ ਦਾ ਪਰਦਾ ਸਾਫ ਕਰ ਦਿੱਤਾ ਮੁਲਾਜਮ ਦੇ ਇਸ ਹਰਕਤ ਤੇ ਫੇਸ ਬੁੱਕ ਦੇ ਹਿਸੇਦਾਰਾ ਨੇ ਵੀ ਕਰਾਰੀ ਚੋਟ ਦਿੰਦੇ ਹੋਏ ਕੂਮੈਂਟ ਕਸੇ ਹਨ ਜੋ ਕਿ ਸਰਕਾਰ ਤੇ ਸਾਡੀ ਸੇਵਾ ਲਈ ਹਾਜਰ ਰਹਿਣ ਵਾਲੀ ਪੁਲਿਸ ਦੇ ਮੂੰਹ ਤੇ ਕਰਾਰਾ ਤਮਾਚਾ ਹਨ ।


Post a Comment