ਫ਼ਿਰੋਜ਼ਪੁਰ, 5 ਮਾਰਚ/ਸਫਲਸੋਚ/ਮਹਾਂ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦਿਆਂ ਸ਼ਿਵ ਸ਼ਮਸ਼ਾਨੀ ਸੇਵਾ ਸੰਘ ਅਤੇ ਜੈ ਸ਼ੰਕਰ ਸੇਵਾ ਸੰਘ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਹਰਿਦੁਆਰ ਤੋਂ ਕਾਵੜ ਲੈ ਕੇ ਆਉਣ ਵਾਲੇ ਸ਼ਿਵ ਭਗਤਾਂ ਲਈ ਚਾਹ, ਪਾਣੀ ਦੀ ਸੇਵਾ ਲਈ ਅੱਜ 20 ਮੈਂਬਰਾਂ ਦਾ ਗਰੁੱਪ ਰਵਾਨਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਭਗਤਾਂ ਪਿੰਕਾ ਭਗਤ ਤੇ ਪਵਨ ਕੁਮਾਰ ਭੰਡਾਰੀ ਨੇ ਦੱਸਿਆ ਕਿ ਹਰਿਦੁਆਰ ਤੋਂ ਕਾਵੜ ਲੈ ਕੇ ਆਉਣ ਵਾਲੇ ਸ਼ਿਵ ਭਗਤਾਂ ਨੂੰ ਉਨ•ਾਂ ਦਾ ਇਹ ਜਥਾ ਰਸਤੇ ਦੇ ਕਈ ਪੜ•ਾਵਾਂ ’ਤੇ ਰੁਕ ਕੇ ਚਾਹ, ਪਾਣੀ ਤੇ ਪਕੌੜੇ ਆਦਿ ਦਾ ¦ਗਰ ਛਕਾਏਗਾ। ਉਨ•ਾਂ ਦੱਸਿਆ ਕਿ ਸ਼ਿਵ ਭੋਲੇ ਦੀ ਕ੍ਰਿਪਾ ਨਾਲ ਉਹ ਪਿਛਲੇ ਤਿੰਨ ਸਾਲਾਂ ਤੋਂ ਇਹ ਸੇਵਾ ਕਰ ਰਹੇ ਹਨ ਅਤੇ ਸ਼ਿਵਜੀ ਮਹਾਰਾਜ ਦੀ ਕ੍ਰਿਪਾ ਸਦਕਾ ਵੀ ਇਸ ਵਾਰ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰਿਦੁਆਰ ਤੋਂ ਫ਼ਿਰੋਜ਼ਪੁਰ ਤੋਂ ਆਉਂਦੇ ਰਸਤੇ ਦੇ ਵੱਖ-ਵੱਖ ਜਗ•ਾ ’ਤੇ ਰੁਕ ਕੇ ਭਗਤਾਂ ਦੀ ਸੇਵਾ ਕਰਨਗੇ।

Post a Comment