ਸ਼ਾਹਕੋਟ, 25 ਮਾਰਚ (ਸਚਦੇਵਾ) ਪ੍ਰਜਾਪਿਤਾ ਬ੍ਰਹਮਾਂ ਕੁਮਾਰੀਜ਼ ਇਸ਼ਵਰੀਆਂ ਵਿਸ਼ਵ ਵਿਦਿਆਲਿਆ ਮੁਹੱਲਾ ਬਾਵਿਆ ਸ਼ਾਹਕੋਟ ਵੱਲੋਂ 30 ਮਾਰਚ ਨੂੰ ਲਕਛਮੀ ਨਰਾਇਣ ਮੰਦਰ ਮੇਨ ਬਜ਼ਾਰ ਸ਼ਾਹਕੋਟ ਵਿਖੇ ‘ਰਾਜ ਯੋਗ ਨਾਲ ਤਨਾਅ ਮੁਕਤੀ ਕੀਵੇ ਪਾਈਏ’ ਵਿਸ਼ੇ ‘ਤੇ ਸਮਾਗਮ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਐਮ.ਸੀ ਤਾਰਾ ਚੰਦ ਜੱਸਲ ਅਤੇ ਮਾਸਟਰ ਕੁਲਦੀਪ ਕੁਮਾਰ ਸਚਦੇਵਾ ਨੇ ਦੱਸਿਆ ਕਿ ਇਹ ਸਮਾਗਮ 30 ਮਾਰਚ ਦਿਨ ਸ਼ਨੀਵਾਰ ਨੂੰ ਸ਼ਾਮ 7:00 ਵਜੇ ਤੋਂ 8:30 ਵਜੇ ਤੱਕ ਕਰਵਾਇਆ ਜਾਵੇਗਾ । ਇਸ ਮੌਕੇ ਹਲਕਾ ਵਿਧਾਇਕ ਅਤੇ ਟ੍ਰਾਂਸਪੋਰਟ ਮੰਤਰੀ ਪੰਜਾਬ ਜਥੇਦਾਰ ਅਜੀਤ ਸਿੰਘ ਕੋਹਾੜ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦ ਕਿ ਸੇਵਾ ਮੁਕਤ ਜੇ.ਈ ਪੰਜਾਬ ਸਟੇਟ ਪਾਵਰਕਾਮ ਸ੍ਰੀ ਸਤੀਸ਼ ਕੁਮਾਰ ਸਾਂਗਰਾ ਵਿਸੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ । ਉਨ•ਾਂ ਦੱਸਿਆ ਕਿ ਇਸ ਮੌਕੇ ਰਾਜ ਯੋਗੀ ਤਪਸਵੀ ਅਮੀਰ ਚੰਦ ਭਾਈ ਜੀ ਚੰਡੀਗੜ• ਅਤੇ ਰਾਜ ਬਹਨ ਫਿਲੌਰ ਵਾਲੇ ਸੰਗਤਾਂ ਨੂੰ ਯੋਗ ਰਾਹੀ ਤਨਾਅ ਮੁਕਤੀ ਕੀਵੇ ਪਾਈਏ ਬਾਰੇ ਜਾਣਕਾਰੀ ਦੇਣਗੇ ।
Post a Comment