ਮਾਨਸਾ, 25 ਮਾਰਚ ( ਸਫਲਸੋਚ ) : ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਕੁਮਾਰ ਦੇ ਆਦੇਸ਼ਾਂ ’ਤੇ ਸਿਵਲ ਸਰਜਨ ਡਾ. ਬਲਦੇਵ ਸਿੰਘ ਸਹੋਤਾ ਦੀ ਅਗਵਾਈ ਵਿਚ ਸਿਹਤ ਵਿਭਾਗ ਮਾਨਸਾ ਨੇ ਸ਼ਹਿਰ ਦੀਆਂ ਮਠਿਆਈ ਦੀਆਂ ਦੁਕਾਨਾਂ ਦੀ ਸਪੈਸ਼ਲ ਚੈਕਿੰਗ ਕਰਕੇ ਮਠਿਆਈਆਂ ਦੇ 4 ਸੈਂਪਲ ਭਰੇ, ਜਿਸ ਦੀ ਅਗਵਾਈ ਜ਼ਿਲਾ ਸਿਹਤ ਅਫ਼ਸਰ ਡਾ. ਜਗਜੀਵਨ ਸਿੰਘ ਨੇ ਕੀਤੀ। ਜ਼ਿਲ•ਾ ਸਿਹਤ ਅਫ਼ਸਰ ਡਾ. ਜਗਜੀਵਨ ਸਿੰਘ ਨੇ ਕਿਹਾ ਕਿ ਉਨ•ਾਂ ਨੇ ਫੂਡ ਇੰਸਪੈਕਟਰ ਸੰਜੇ ਕਟਿਆਲ, ਕਲਰਕ ਸੰਤੋਸ਼ ਕੁਮਾਰ ਤੇ ਲਕਸ਼ਵੀਰ ਸਿੰਘ ਨਾਲ ਇਸ ਚੈਕਿੰਗ ਤਹਿਤ ਸ਼ਹਿਰ ਦੇ ਸੋਨੂੰ ਸਵੀਟ ਸ਼ਾਪ, ਲਵਲੀ ਸਵੀਟ ਸ਼ਾਪ, ਹੇਮ ਰਾਜ ਸਵੀਟ ਸ਼ਾਪ ਤੋਂ ਖੋਏ, ਬਰਫੀ ਤੇ ਬਿਸਕੁਟ ਆਦਿ ਦੇ ਚਾਰ ਸੈਂਪਲ ਭਰੇ। ਉਨ•ਾਂ ਕਿਹਾ ਕਿ ਇਨ•ਾਂ ਸੈਂਪਲਾਂ ਨੂੰ ਜਾਂਚ ਖਾਤਿਰ ਚੰਡੀਗੜ ਲੈਬ ਭੇਜ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਇਸ ਦੇ ਨਾਲ ਉਨਾਂ ਦਾ ਚੈਕਿੰਗ ਅਭਿਆਨ ਜਾਰੀ ਹੈ ਤੇ ਸ਼ਹਿਰ ਵਿਚ ਮਿਲਾਵਟ ਵਾਲੀਆਂ, ਘਟੀਆਂ ਖਾਣ ਪੀਣ ਦੀਆਂ ਵਸਤਾਂ ਨਹੀਂ ਵਿਕਣ ਦਿੱਤੀਆਂ ਜਾਣਗੀਆਂ। ਉਨਾਂ ਵੱਲੋਂ ਅੱਜ ਵਿਸ਼ੇਸ਼ ਤੌਰ ’ਤੇ ਕੀਤੀ ਚੈਕਿੰਗ ਦੌਰਾਨ ਦੁਕਾਨਦਾਰਾਂ ਨੂੰ ਭਾਜੜਾਂ ਪੈ ਗਈਆਂ। ਉਨਾਂ ਨੇ ਦੁਕਾਨਾਂ ਤੇ ਪਈਆਂ ਘਟੀਆਂ ਖਾਣ ਪੀਣ ਦੀਆਂ ਵਸਤਾਂ ਮੌਕੇ ’ਤੇ ਸੁਟਵਾਈਆਂ। ਉਨ•ਾਂ ਕਿਹਾ ਕਿ ਟੀਮ ਦਾ ਚੈਕਿੰਗ ਅਭਿਆਨ ਦੇਰ ਸ਼ਾਮ ਤੱਕ ਚੱਲਦਾ ਰਿਹਾ। ਉਨ•ਾਂ ਕਿਹਾ ਕਿ ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਖਰਾਬ ਵਸਤਾਂ ਕਾਰਨ ਬੀਮਾਰੀਆਂ ਫੈਲਣ ਦਾ ਡਰ ਜ਼ਿਆਦਾ ਰਹਿੰਦਾ ਹੈ, ਜਿਸ ਕਰਕੇ ਉਨਾਂ ਦੀ ਸੈਂਪ¦ਿਗ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਹੁਣ ਤੱਕ ਮਾਰਚ ਮਹੀਨੇ ਵਿਚ ਵਿਭਾਗ ਵੱਲੋਂ ਅਜਿਹੀਆਂ ਖਾਣ ਪੀਣ ਦੀਆਂ 37 ਵਸਤਾਂ ਦੇ ਸੈਂਪਲ ਭਰੇ ਜਾ ਚੁੱਕੇ ਹਨ ਤੇ ਇਹ ਅਭਿਆਨ ਜਾਰੀ ਹੈ।
Post a Comment