ਬਠਿੰਡਾ, 4 ਮਾਰਚ ( ਸਫਲਸੋਚ )-ਪੰਜਾਬ ਦੇ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਦੀ ਹਮੇਸਾ ਹੀ ਸੋਚ , ਸੁਪਨਾ ਤੇ ਇੱਛਾ ਹੁੰਦੀ ਹੈ ਕਿ ਪੰਜਾਬ ਦੇ ਹਰ ਲੋੜਵੰਦ ਵਾਸੀ ਤੇ ਹਰ ਵਰਗ ਦੇ ਜ਼ਰੂਰਤਮੰਦ ਲੋਕਾਂ ਨੂੰ ਵੱਧ ਤੋਂ ਵੱਧ ਸਮਾਜ ਭਲਾਈ ਦੀਆਂ ਸੇਵਾਵਾਂ ਮੁਹੱਈਆ ਕਰਵਾਈਆ ਜਾਣ ਤੇ ਉਨ•ਾਂ ਨੂੰ ਇਹ ਸਹੂਲਤਾਂ ਜਿਨ•ਾਂ ਹੋ ਸਕੇ ਵੱਧ ਤੋਂ ਵੱਧ ਆਸਾਨੀ ਨਾਲ ਘਰ ਬੈਠਿਆ ਹੀ ਮਿਲ ਸਕਣ । ਇਸ ਵਾਸਤੇ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ੍ਰੇਣੀਆਂ ਭਲਾਈ ਵਿਭਾਗ ਰਾਹੀਂ ਬਠਿੰਡਾ ਜ਼ਿਲ•ੇ ਅੰਦਰ ਸਾਲ 2009-10, ਤੋਂ ਲੈ ਕੇ ਸਾਲ 2012 -13 ਦੇ ਸ਼ਗਨ ਸਕੀਮ ਸਬੰਧੀ ਪਂੈਡਿੰਗ ਪਏ ਕੇਸਾ ਦਾ ਨਿਪਟਾਰਾਂ
ਕਰਕੇ ਰਾਸ਼ੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਾ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਅਕਾਲੀ ਸਰਕਾਰ ਵੱਲੋਂ ਸਿਰਫ਼ ਯੋਜਨਾਵਾਂ ਹੀ ਨਹੀਂ ਉਲੀਕੀਆਂ ਜਾਂਦੀਆ ਸਗਂੋ ਇਨ•ਾਂ ਨੂੰ ਅਮਲੀ ਜਾਮਾ ਵੀ ਪਹਿਨਾਇਆ ਜਾਂਦਾ ਹੈ । ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਕਮਲ ਕਿਸੋਰ ਯਾਦਵ ਨੇ ਦੱਸਿਆ ਕਿ ਜ਼ਿਲ•ੇ ਅੰਦਰ ਸਾਲ 2009-10, 2010-11, 2011-12 ਅਤੇ 2012 -13 ਦੇ ਸ਼ਗਨ ਸਕੀਮ ਸਬੰਧੀ ਪਂੈਡਿੰਗ ਪਏ ਸਾਰੇ ਕੇਸਾਂ ਦਾ ਨਿਪਟਾਰਾਂ ਕਰਕੇ ਰਾਸ਼ੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾ ਰਹੀ ਹੈ । ਉਨ•ਾਂ ਦੱਸਿਆ ਕਿ ਸ਼ਗਨ ਸਕੀਮ ਅਧੀਨ ਯੋਗ ਪਾਏ ਗਏ ਲਾਭਪਾਤਰੀਆਂ ਦੇ ਸਾਲ 2009 ਤੋਂ ਲੈ ਕੇ ਨਵੰਬਰ 2012 ਤੱਕ 4569 ਲਾਭਪਾਤਰੀਆਂ ਨੂੰ ਸਰਕਾਰ ਵੱਲੋਂ ਚੈੱਕਾਂ ਰਾਹੀਂ 6 ਕ੍ਰੌੜ 85 ਲੱਖ 35 ਹਜ਼ਾਰ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ ਜਦੋਂਕਿ ਅਗਸਤ 2012 ਤੋਂ ਯੋਗ ਲਾਭਪਾਤਰੀਆਂ ਨੂੰ ਰਾਸ਼ੀ ਉਨ•ਾਂ
ਦੇ ਬੈਂਕ ਖਾਤਿਆਂ ਵਿੱਚ ਆਨ -ਲਾਈਨ ਭੇਜੀ ਜਾ ਰਹੀ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਜ਼ਿਲ•ਾ ਭਲਾਈ ਅਫ਼ਸਰ ਬਠਿੰਡਾ ਸ.ਸਰਦੂਲ ਸਿੰਘ ਨੇ ਦੱਸਿਆ ਕਿ ਦਸੰਬਰ 2012 ਅਤੇ ਜਨਵਰੀ 2013 ਦੇ ਜ਼ਿਲ•ੇ ਦੇ ਸਾਰੇ ਯੋਗ ਪਾਏ ਗਏ
ਲਾਭਪਾਤਰੀਆਂ ਦੇ ਕੇਸਾ ਦੇ ਬਿੱਲ ਪਾਸ ਹੋਣ ਲਈ ਚੰਡੀਗੜ• ਖਜ਼ਾਨੇ ਭੇਜੇ ਹੋਏ ਹਨ । ਉਨ•ਾਂ ਦੱਸਿਆ ਕਿ ਅਗਸਤ 2012 ਤੋਂ ਸ਼ਗਨ ਸਕੀਮ ਰਾਹੀਂ ਰਾਸ਼ੀ ਸਿੱਧੀ ਹੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਆਨ -ਲਾਈਨ ਜ਼ਮਾ ਕਰਵਾਈ ਜਾ ਰਹੀ ਹੈ ।
ਉਨ•ਾਂ ਹੋਰ ਦੱਸਿਆ ਕਿ ਸਾਲ 2009-10 ਦੌਰਾਨ ਸ਼ਗਨ ਸਕੀਮ ਦਾ ਲਾਭ ਲੈਣ ਵਾਸਤੇ 2605 ਲੋੜਵੰਦਾਂ ਵੱਲੋਂ ਦਰਖਾਸਤਾਂ ਦਿੱਤੀਆਂ ਗਈਆ ਜਿਨ•ਾਂ ਵਿੱਚੋਂ 66 ਅਰਜ਼ੀਆਂ ਪੜਤਾਲ ਦੌਰਾਨ ਅਯੋਗ ਪਾਈਆਂ ਗਈਆ ਅਤੇ 1455 ਨੂੰ ਚੈੱਕਾਂ ਰਾਹਂੀਂ 2 ਕ੍ਰੌੜ 18 ਲੱਖ 25 ਹਜ਼ਾਰ ਦੀ ਰਾਸ਼ੀ ਲੋੜਵੰਦ ਲਾਭਪਾਤਰੀਆਂ ਨੂੰ ਵੰਡੀ ਗਈ । ਇਸੇ ਤਰ•ਾਂ ਸਾਲ 2010-11 ਦੋਰਾਨ ਜ਼ਿਲ•ੇ ਅੰਦਰ ਕੁੱਲ 2268 ਦਰਖਾਸ਼ਤਾਂ ਸ਼ਗਨ ਸਕੀਮ ਦਾ ਲਾਭ ਲੈਣ ਲਈ ਪ੍ਰਾਪਤ ਹੋਈਆਂ ਜਿਨ•ਾਂ ਵਿਚੋਂ 140 ਪੜਤਾਲ ਦੌਰਾਨ ਰੱਦ ਪਾਈਆ ਗਈਆ ਅਤੇ ਇਨ•ਾਂ ਵਿਚੋਂ 2128 ਨੂੰ ਚੈੱਕਾਂ ਰਾਹੀਂ 3 ਕਰੋੜ 19 ਲੱਖ 20 ਹਜ਼ਾਰ ਦਾ ਭੁਗਤਾਨ ਕੀਤਾ ਗਿਆ । ਉਨ•ਾਂ ਦੱਸਿਆ ਕਿ ਸਾਲ 2011-12 ਦੌਰਾਨ ਸ਼ਗਨ ਸਕੀਮ ਦਾ ਲਾਭ ਲੈਣ ਲਈ ਕੁੱਲ 2504 ਲੋਕਾਂ ਵੱਲੋਂ ਦਰਖਾਸ਼ਤਾਂ ਦਿੱਤੀਆਂ ਗਈਆਂ ਜਿਨ•ਾਂ ਵਿਚੋਂ ਯੋਗ ਪਾਏ ਗਏ 986 ਲੋੜਵੰਦ ਲਾਭਪਾਤਰੀਆਂ ਨੂੰ ਚੈੱਕਾਂ ਰਾਹੀਂ 1 ਕਰੋੜ 47 ਲੱਖ 90 ਹਜ਼ਾਰ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ ਅਤੇ ਇਨ•ਾਂ ਵਿਚੋਂ ਹੋਰ ਯੋਗ ਪਾਏ ਗਏ 1500 ਲਾਭਪਾਤਰੀਆਂ ਨੂੰ ਆਨ- ਲਾਈਨ ਰਾਹੀਂ ਰਾਸ਼ੀ ੳਨ•ਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਰਹੀ ਹੈ । ਉਨ•ਾਂ ਹੋਰ ਦੱਸਿਆਂ ਕਿ ਸਾਲ 2012-13 ਦੋਰਾਨ ਸ਼ਗਨ ਸਕੀਮ ਦਾ ਲਾਭ ਲੈਣ ਲਈ 1828 ਦਰਾਖਸਤਾਂ ਪ੍ਰ੍ਰ੍ਰਾਪਤ ਹੋਈਆ ਜਿਨ•ਾਂ ਵਿਚੋਂ ਨਵੰਬਰ 2012 ਤੱਕ ਦੀਆਂ ਸਾਰੀਆਂ ਯੋਗ ਪਾਈਆਂ ਗਈਆਂ ਦਰਖਾਸਤਾਂ ਦੀ ਰਾਸ਼ੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਭੇਜੀ ਜਾ ਚੁੱਕੀ ਹੈ ਜਦੋਂ ਕਿ ਦਸੰਬਰ 2012 ਅਤੇ ਜਨਵਰੀ 2013 ਦੌਰਾਨ ਪ੍ਰਾਪਤ ਹੋਈਆ ਦਰਖਾਸਤਾਂ ਦੇ ਸਾਰੇ ਯੋਗ ਲਾਭਪਾਤਰੀਆਂ ਦੇ ਬਿੱਲ ਪਾਸ ਹੋਣ ਲਈ ਚੰਡੀਗੜ• ਖਜ਼ਾਨੇ ਭੇਜੇ ਹੋਏ ਹਨ । ਉਨ•ਾਂ ਦੱਸਿਆ ਕਿ 31 ਮਾਰਚ 2013 ਤੱਕ ਸ਼ਗਨ ਸਕੀਮ ਸਬੰਧੀ ਪਂੇਡਿੰਗ ਪਏ ਸਾਰੇ ਕੇਸਾ ਦਾ ਨਿਪਟਾਰਾਂ ਕਰ ਦਿੱਤਾ ਜਾਵੇਗਾ ਤੇ ਕੋਈ ਵੀ ਕੇਸ ਅਧੂਰਾ ਨਹੀਂ ਰਹੇਗਾ । ਇਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ਗਨ ਸਕੀਮ ਤਹਿਤ ਅਨੁਸੂਚਿਤ ਜਾਤੀ ਨਾਲ ਸਬੰਧਤ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਸਬੰਧਤ ਪਰਿਵਾਰ ਨੂੰ 15000 ਹਜ਼ਾਰ
ਰੁਪਏ ਦੀ ਰਾਸ਼ੀ ਸ਼ਗਨ ਵੱਜੋਂ ਦਿੱਤੀ ਜਾਂਦੀ ਹੈ । ਸ਼ਗਨ ਸਕੀਮ ਦਾ ਲਾਭ ਲੈਣ ਲਈ ਯੋਗ ਲਾਭਪਾਤਰੀ ਵੱਲੋਂ ਆਪਣੀ ਅਰਜ਼ੀ ਵਿਆਹ ਤੋਂ ਪਹਿਲਾਂ ਦਿੱਤੀ ਜਾਂਦੀ ਹੈ । ਮੁੱਖ ਮੰਤਰੀ ਸ. ਬਾਦਲ ਦੀ ਹਮੇਸਾ ਕੋਸ਼ਿਸ਼ ਹੁੰਦੀ ਹੈ ਕਿ ਸ਼ਗਨ ਸਕੀਮ ਦੀ ਰਾਸ਼ੀ ਲਾਭਪਾਤਰੀ ਨੂੰ ਉਸ ਦੀ ਲੜਕੀ ਦੇ ਵਿਆਹ ਤੋਂ ਪਹਿਲਾਂ ਉਸਦੇ ਘਰ ਪਹੁਚਾਈ ਜਾਵੇ ।
Post a Comment