ਸੰਗਰੂਰ, 4 ਮਾਰਚ (000)- ਸ. ਹਰਚਰਨ ਸਿੰਘ ਭੁ¤ਲਰ ਜ਼ਿਲ•ਾ ਪੁਲਿਸ ਮੁਖੀ, ਸੰਗਰੂਰ ਨੇ ਦੱਸਿਆ ਕਿ ਜ਼ਿਲ•ਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ਼ ਚਲਾਈ ਮੁਹਿੰਮ ਨੂੰ ਉਸ ਵੇਲੇ ਸਫ਼ਲਤਾ ਮਿਲੀ, ਜਦੋਂ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਨੇ ਦੋ ਦੋਸ਼ੀਆ ਨੂੰ 104 ਕਿਲੋ ਭੁੱਕੀ ਅਤੇ ਇਡੀਗੋ ਕਾਰ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ।
ਸ. ਭੁੱਲਰ ਨੇ ਦੱਸਿਆ ਕਿ ਥਾਣੇਦਾਰ ਸੁਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਨਾਕਬੰਦੀ ਦੌਰਾਨ ਪਿੰਡ ਬਾਹੱਦ ਚੱਠਾ ਨੱਨਹੇੜਾ ਵਿਖੇ ਸੱਕ ਦੇ ਅਧਾਰ ’ਤੇ ਇੰਡੀਗੋ ਕਾਰ ਪੀ.ਬੀ. 11 ਏ-5951, ਕਾਰ ਚਾਲਕ ਜਸਵੀਰ ਸਿੰਘ ਵਾਸੀ ਗਾਗਾ ਥਾਣਾ ਧਰਮਗੜ• ਅਤੇ ਨਿਰਭੈ ਸਿੰਘ ਵਾਸੀ ਲਹਿਲ ਖੁਰਦ ਥਾਣਾ ਮੂਨਕ ਦੀ ਡੀ.ਐਸ.ਪੀ ਸ. ਸੇਵਾ ਸਿੰਘ ਦਿੜ•ਬਾ ਦੀ ਹਾਜ਼ਰੀ ਕਾਰ ਦੀ ਡਿੱਗੀ ਵਿਚੋਂ 4 ਭੁੱਕੀ ਦੇ ਥੈਲੇ, ਜਿਹਨਾਂ ਅੰਦਰ 104 ਕਿਲੋਂ ਚੂਰਾ ਪੋਸਤ ਬਰਾਮਦ ਕੀਤਾ ਗਿਆ। ਦੋਸ਼ੀਆਂ ਦੇ ਖਿਲਾਫ਼ ਐਨ.ਡੀ.ਪੀ.ਸੀ ਐਕਟ ਤਹਿਤ ਥਾਣਾ ਛਾਜਲੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਸ. ਭੁੱਲਰ ਨੇ ਦੱਸਿਆ ਇਕ ਹੋਰ ਮਾਮਲੇ ਵਿੱਚ ਥਾਣੇਦਾਰ ਸੁਰਿੰਦਰ ਪਾਲ ਸਿੰਘ ਸੀ.ਆਈ.ਏ ਸਟਾਫ ਨੇ ਗਸ਼ਤ ਦੌਰਾਨ ਪੁੱਲ ਡਰੇਨ ਮਲੇਰਕੋਟਲਾ ਤੋਂ ਦੋਸ਼ੀ ਮੁਹੰਮਦ ਆਇਲ ਅਤੇ ਮੁਹੰਮਦ ਅਨਵਰ ਵਾਸੀ ਮਲੇਰਕੋਟਲਾ ਨੂੰ ਮੋਟਰ ਸਾਇਕਲ ਨੰਬਰ ਪੀ.ਬੀ. 10 ਸੀ.ਐਚ-6147 ਨੂੰ ਕਾਬੂ ਕਰਕੇ 102 ਸ਼ੀਸ਼ੀਆਂ ਰੈਕਸਕੋਪ, 3000 ਨਸ਼ੀਲੇ ਕੈਪਸੂਲ ਪਰੋਕਸੀਵਨ ਬਰਾਮਦ ਕੀਤੇ। ਦੋਸ਼ੀਆਂ ਦੇ ਖਿਲਾਫ਼ ਐਨ.ਡੀ.ਪੀ.ਸੀ ਐਕਟ ਤਹਿਤ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਕ ਹੋਰ ਮਾਮਲੇ ਵਿੱਚ ਏ.ਐਸ.ਆਈ ਜਸਵਿੰਦਰ ਸਿੰਘ ਥਾਣਾ ਸਿਟੀ ਸੁਨਾਮ ਨੇ ਦੋਸ਼ੀ ਜੈਲਾ ਖਾਂ ਵਾਸੀ ਮਿਰਜਾ ਪੱਤੀ ਨਮੋਲ ਨੂੰ ਕਾਬੂ ਕਰਕੇ ਉਸ ਕੋਲੋਂ 20 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ। ਦੋਸੀ ਦੇ ਖਿਲਾਫ਼ ਐਨ.ਡੀ.ਪੀ.ਸੀ ਐਕਟ ਤਹਿਤ ਥਾਣਾ ਸੁਨਾਮ ਵਿਖੇ ਮਾਮਲਾ ਦਰਜ਼ ਕਰ ਲਿਆ ਗਿਆ ਹੈ।
Post a Comment