ਮਾਨਸਾ 4ਮਾਰਚ ( ਸਫਲਸੋਚ) ਜਿਲ•ਾ ਮਾਨਸਾ ਦੇ ਸਾਰੇ ਈ. ਪੰਚਾਇਤ ਪ੍ਰੋਜੈਕਟ ਵਿੱਚ ਕੰਮ ਕਰਦੇ ਕਰਮਚਾਰੀਆਂ ਨੇ 8 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਅੱਜ ਏ.ਡੀ.ਸੀ. (ਡੀ) ਨੂੰ ਆਪਣੀਆਂ ਮੰਗਾ ਪ੍ਰਤੀ ਮੰਗ ਪੱਤਰ ਸੌਪਿਆ। ਉਹਨਾਂ ਦੱਸਿਆ ਕਿ ਸਾਨੂੰ ਲਗਾਤਾਰ ਕੰਮ ਕਰਕੇ ਵੀ ਪੂਰੀ ਤਨਖਾਹ ਨਹੀਂ ਮਿਲ ਰਹੀ ਅਤੇ ਸਾਨੂੰ ਦਫ਼ਤਰ ਵੀ ਸਮੇਂ ਮੁਤਾਬਿਕ ਹਾਜ਼ਰ ਰਹਿਣਾ ਪੈਂਦਾ ਹੈ। ਜੇਕਰ ਅਸੀਂ ਆਪਣੀ ਤਨਖਾਹ ਦੀ ਮੰਗ ਕਰਦੇ ਹਾਂ ਤਾਂ ਸਾਨੂੰ ਨੌਕਰੀ ਤੋਂ ਹਟਾ ਦੇਣ ਦੀ ਧਮਕੀ ਦਿੱਤੀ ਜਾਂਦੀ ਹੈ। ਜਿਸ ਕਾਰਨ ਸਾਨੂੰ ਬਹੁਤ ਹੈਰਾਨ ਪ੍ਰੇਸ਼ਾਨ ਹੋਣਾ ਪੈਂਦਾ ਹੈ ਅਤੇ ਘਰ ਤੋਂ ਦਫਤਰ ਜਾਣ ਲਈ ਸਾਨੂੰ ਬੱਸ ਦਾ ਕਿਰਾਇਆ ਵੀ ਆਪਣੀ ਜੇਬ ਵਿਚੋਂ ਲਾਉਂਣਾ ਪੈਂਦਾ ਹੈ। ਅਸੀਂ ਸਰਕਾਰ ਨੂੰ ਗੁਜਾਰਿਸ ਕਰਦੇ ਹਾਂ ਕਿ ਕੰਪਨੀ ਵੱਲੋਂ ਕੀਤੇ ਜਾਂਦੇ ਸੋਸਣ ਤੋਂ ਮੁਕਤ ਕਰਵਾ ਕੇ ਇਹ ਪ੍ਰੋਜੈਕਟ ਪੰਚਾਇਤੀ ਵਿਭਾਗ ਅਧੀਨ ਲਿਆਂਦਾ ਜਾਵੇ ਤਾਂ ਜੋ ਈ ਪੰਚਾਇਤ ਪ੍ਰੋਜੈਕਟ ਦੇ ਆਨ-ਲਾਈਨ ਕੰਮ ਨੂੰ ਅਸੀਂ ਮਨ ਲਗਾ ਕੇ ਕਰ ਸਕੀਏ। ਇਸ ਮੌਕੇ ਕੁਲਦੀਪ ਕੁਮਾਰ (ਟੀ.ਐਸ.ਈ), ਸਤਵੰਤ ਸਿੰਘ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਬਲਜੀਤ ਸਿੰਘ, ਗਗਨਦੀਪ ਸਿੰਘ, ਬਲਜੀਤ ਸਿੰਘ, ਸੰਦੀਪ ਕੌਰ, ਹਰਜਿੰਦਰ ਸਿੰਘ ਨੇ ਜਲਦੀ ਤੋਂ ਜਲਦੀ ਤਨਖਾਹ ਦੇਣ ਦੀ ਮੰਗ ਕੀਤੀ ਹੈ।
Post a Comment