ਮਾਨਸਾ 4ਮਾਰਚ ( ਸਫਲਸੋਚ, ਮਹਿਤਾ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਆਪਣੀ 47ਵੀਂ ਸਲਾਨਾ ਐਥਲੈਟਿਕ ਮੀਟ ਸਮੇਂ ਹੈਂਡਬਾਲ ਦੀ ਉਘੀ ਖਿਡਾਰਨ ਸ਼੍ਰੀਮਤੀ ਸੁਰਿੰਦਰ ਕੌਰ ਸਿੱਧੂ ਨੂੰ ਸਨਮਾਨਿਤ ਕਰਨ ਦਾ ਖੇਡਾਂ ਨਾਲ ਜੁੜੇ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਨਿੱਘਾ ਸਵਾਗਤ ਕੀਤਾ ਹੈ। ਜ਼ਿਲ•ਾ ਹੈਂਡਬਾਲ ਐਸੋਸੀਏਸ਼ਨ ਮਾਨਸਾ ਦੇ ਅਹੁਦੇਦਾਰਾਂ ਨੇ ਕਿਹਾ ਹੈ ਕਿ ਇਸ ਮਿਹਨਤੀ ਖਿਡਾਰਨ ਦੇ ਸਨਮਾਨ ਨਾਲ ਹੈਂਡਬਾਲ ਦੀ ਖੇਡ ਪ੍ਰਤੀ ਔਰਤ ਖਿਡਾਰੀਆਂ ਵਿਚ ਹੋਰ ਉਤਸ਼ਾਹ ਪੈਦਾ ਹੋਵੇਗਾ। ਜ਼ਿਕਰਯੋਗ ਹੈ ਕਿ ਸ਼੍ਰੀਮਤੀ ਸਿੱਧੂ ਫਤਿਹਗੜ• ਸਾਹਿਬ ਦੇ ਸੀਨੀਅਰ ਕਪਤਾਨ ਪੁਲੀਸ ਹਰਦਿਆਲ ਸਿੰਘ ਮਾਨ ਦੀ ਧਰਮ ਪਤਨੀ ਹੈ, ਜੋ ਲੰਬਾ ਸਮਾਂ ਮਾਨਸਾ ਵਿਖੇ ਵੀ ਸੀਨੀਅਰ ਕਪਤਾਨ ਪੁਲੀਸ ਵੀ ਰਹੇ ਹਨ। ਖੇਤੀਬਾੜੀ ਯੂਨੀਵਰਸਿਟੀ ਵਿਚ ਐਸੋਸੀਏਟ ਪ੍ਰੋਫੈਸਰ ਦੇ ਤੌਰ ’ਤੇ ਕੰਮ ਕਰ ਚੁੱਕੀ ਸ਼੍ਰੀਮਤੀ ਸਿੱਧੂ ਨੇ 1984-85 ਦੌਰਾਨ ਸੀਨੀਅਰ ਰਾਸ਼ਟਰੀ ਹੈਂਡਬਾਲ ਚੈਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਜਿੱਤਿਆ ਅਤੇ 1981-82 ਦੌਰਾਨ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਉਹ 6 ਦੇਸ਼ਾਂ ਦੇ ਪ੍ਰੀ-ਏਸ਼ੀਆਡ ਟੂਰਨਾਮੈਂਟ-1982 ਦੌਰਾਨ ਭਾਰਤੀ ਹੈਂਡਬਾਲ ਟੀਮ ਦੇ ਕੈਪਟਨ ਵੀ ਰਹੀ ਹੈ। ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਲਗਾਤਾਰ ਚਾਰ ਸਾਲ ਇੰਟਰ ਯੂਨੀਵਰਸਿਟੀ ਹੈਂਡਬਾਲ ਚੈਪੀਅਨਸ਼ਿਪ ਵਿਚ ਭਾਗ ਵੀ ਲੈਂਦੇ ਰਹੇ ਹਨ।ਐਥਲੈਟਿਕ ਮੀਟ ਸਮੇਂ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਦਵਿੰਦਰ ਸਿੰਘ ਚੀਮਾ ਵਲੋਂ ਲਿਖੇ ਸਨਮਾਨ ਪੱਤਰ ਵਿਚ ਕਿਹਾ ਗਿਆ ਹੈ ਕਿ ਸ਼੍ਰੀਮਤੀ ਸੁਰਿੰਦਰ ਕੌਰ ਸਿੱਧੂ ਨੇ 1983 ਵਿਚ ਗੋਲਾ ਸੁੱਟਣ ਅਤੇ ਹੈਪਟਾਥਲਾਨ ਵਿਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ ਉਹ ਲਗਾਤਾਰ ਛੇ ਸਾਲ ਯੂਨੀਵਰਸਿਟੀ ਦੇ ਬੈਸਟ ਐਥਲੀਟ ਰਹੇ ਹਨ। ਮਾਣ-ਪੱਤਰ ਅਨੁਸਾਰ ਉਹ 1985 ਵਿਚ ਯੂਨੀਵਰਸਿਟੀ ਦੇ ਓਵਰ-ਆਲ ਬੈਸਟ ਐਥਲੀਟ ਰਹੇ, 1980-81 ਦੌਰਾਨ ਯੂਨੀਵਰਸਿਟੀ ਕਲਰ ਜਿੱਤਿਆ ਅਤੇ 1981-82 ਦੌਰਾਨ ਰੋਲ ਆਫ ਆਨਰ ਲਈ ਚੁਣੇ ਗਏ।ਸ਼੍ਰੀਮਤੀ ਸੁਰਿੰਦਰ ਕੌਰ ਸਿੱਧੂ, ਜਿੰਨ•ਾਂ ਨੂੰ ’ਨੀ-ਮਾਨ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨੇ 1982 ਵਿਚ ਬੀ.ਐਸ.ਸੀ (ਹੋਮ ਸਾਇੰਸ) ਅਤੇ 1985 ਵਿਚ ਐਮ.ਐਸ.ਸੀ ’ਪਰਿਵਾਰ ਸ੍ਰੋਤ ਪ੍ਰਬੰਧ’ ਦੀਆਂ ਡਿਗਰੀਆਂ ਹਾਸਲ ਕੀਤੀਆਂ ਅਤੇ ਇਸ ਉਪਰੰਤ ਇੱਕ ਸਾਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰਦੇ ਰਹੇ।ਐਥਲੈਟਿਕ ਮੀਟ ਸਮੇਂ ਇਸ ਖਿਡਾਰਨ ਨੂੰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਵਲੋਂ ਸਨਮਾਨਿਤ ਕਰਦਿਆਂ ਇਸ ਖਿਡਾਰਨ ਦੇ ਹੈਂਡਬਾਲ ਪ੍ਰਤੀ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।
-ਸ਼੍ਰੀਮਤੀ ਸਿੱਧੂ ਸਨਮਾਨ ਚਿੰਨ• ਲੈਣ ਤੋਂ ਬਾਅਦ ਆਪਣੇ ਪਤੀ ਐਸ.ਐਸ.ਪੀ. ਹਰਦਿਆਲ ਸਿੰਘ ਮਾਨ ਨਾਲ ਬੈਠੇ ਹੋਏ।
Post a Comment