ਸ੍ਰੀ ਮੁਕਤਸਰ ਸਾਹਿਬ, 5 ਮਾਰਚ /ਸਫਲਸੋਚ/ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਮਹਾਤਮਾ ਗਾਂਧੀ ਪੇਂਡੂ ਰੁਜਗਾਰ ਗਰੰਟੀ ਐਕਟ ਤਹਿਤ ਵਿੱਤੀ ਸਾਲ 2012‑13 ਦੌਰਾਨ ਹੁਣ ਤੱਕ 9 ਕਰੋੜ 37 ਲੱਖ 14 ਹਜਾਰ ਰੁਪਏ ਜ਼ਿਲ੍ਹੇ ਵਿਚ ਖਰਚੇ ਜਾ ਚੁੱਕੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਇਸ ਯੋਜਨਾ ਦੀ ਸਮੀਖਿਆ ਲਈ ਇੱਥੇ ਕੀਤੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਉਨ੍ਹਾਂ ਨੇ ਸਖਤੀ ਨਾਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਗਨਰੇਗਾ ਯੋਜਨਾਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਰੁਜਗਾਰ ਮੰਗਣ ਵਾਲਿਆਂ ਦੀਆਂ ਅਰਜੀਆਂ ਸਵਿਕਾਰ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਕੰਮ ਲੈਣ ਵਾਲਿਆਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ।ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਗਿੱਦੜਬਾਹਾ ਬਲਾਕ ਵਿਚ ਇਸ ਸਾਲ ਲਈ 258.48 ਲੱਖ ਦੇ ਫੰਡ ਸਨ ਜ਼ਿੰਨ੍ਹਾਂ ਵਿਚੋਂ 233.15 ਲੱਖ ਰੁਪਏ ਖਰਚੇ ਜਾ ਚੁੱਕੇ ਹਨ। ਇਸੇ ਤਰਾਂ ਲੰਬੀ ਬਲਾਕ ਵਿਚ 143.47 ਲੱਖ ਦੇ ਉਪਲਬੱਧ ਫੰਡਾਂ ਵਿਚੋਂ 121.24 ਲੱਖ ਰੁਪਏ, ਸ੍ਰੀ ਮੁਕਤਸਰ ਸਾਹਿਬ ਬਲਾਕ ਵਿਚ ਉਪਲਬੱਧ 436.48 ਲੱਖ ਵਿਚੋਂ 367.67 ਲੱਖ ਰੁਪਏ ਅਤੇ ਮਲੋਟ ਬਲਾਕ ਵਿਚ ਉਪਲਬੱਧ 246.51 ਲੱਖ ਵਿਚੋਂ 215.08 ਲੱਖ ਰੁਪਏ ਖਰਚੇ ਜਾ ਚੁੱਕੇ ਹਨ। ਉਨ੍ਹਾਂ ਨੇ ਹਦਾਇਤ ਕੀਤੀ ਕਿ ਅਗਲੇ ਵਿੱਤੀ ਸਾਲ ਸਬੰਧੀ ਹੁਣ ਤੋਂ ਹੀ ਯੋਜਨਾਬੰਦੀ ਕਰ ਲਈ ਜਾਵੇ ਤਾਂ ਜੋ ਅਪ੍ਰੈਲ ਮਹੀਨੇ ਤੋਂ ਬਾਅਦ ਲਾਭਪਾਤਰੀਆਂ ਨੂੰ ਮੰਗ ਅਨੁਸਾਰ ਕੰਮ ਉਪਲਬੱਧ ਕਰਵਾਇਆ ਜਾ ਸਕੇ।ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸ੍ਰੀ ਮੁਕਤਸਰ ਸਾਹਿਬ ਅਤੇ ਲੰਬੀ ਬਲਾਕਾਂ ਵਿਚ ਬਲਾਕ ਪੱਧਰੀ ਭਾਰਤ ਨਿਰਮਾਣ ਸੇਵਾ ਕੇਂਦਰ 25‑25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋ ਚੁੱਕੇ ਹਨ।ਇਸ ਮੌਕੇ ਉਨ੍ਹਾਂ ਦੱਸਿਆ ਕਿ ਅਪ੍ਰੈਲ ਮਹੀਨੇ ਤੋਂ ਮਗਨਰੇਗਾ ਯੋਜਨਾਂ ਦੇ ਲਾਭਪਾਤਰੀਆਂ ਨੂੰ ਉਨ੍ਹਾਂ ਦੀ ਮਜਦੂਰੀ ਦੀ ਰਕਮ ਸਿੱਧੇ ਹੈਡ ਆਫਿਸ ਤੋਂ ਹੀ ਬੈਂਕ ਖਾਤੇ ਵਿਚ ਜਮਾਂ ਹੋਇਆ ਕਰੇਗੀ ਅਤੇ ਪੰਚਾਇਤ ਪੱਧਰ ਤੇ ਹੁੰਦੀ ਦੇਰੀ ਖਤਮ ਹੋ ਜਾਵੇਗੀ। ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਮਬੀਰ ਸਿੰਘ, ਏ.ਸੀ.ਯੂ.ਟੀ. ਸ੍ਰੀ ਕੇ.ਐਸ.ਰਾਜ, ਐਸ.ਡੀ.ਐਮ. ਸ੍ਰੀ ਵੀ.ਪੀ.ਐਸ. ਬਾਜਵਾ ਤੋਂ ਇਲਾਵਾ ਮਗਨਰੇਗਾ ਯੂਨੀਅਨ ਦੇ ਆਗੂ ਕਾਮਰੇਡ ਜਗਰੂਪ ਸਿੰਘ ਵੀ ਹਾਜਰ ਸਨ।
ਬਾਕਸ ਲਈ ਪ੍ਰਸਤਾਵਿਤ
ਜ਼ਿਲ੍ਹੇ ਵਿਚ ਬਣ ਰਹੇ ਹਨ 31 ਭਾਰਤ ਨਿਰਮਾਣ ਸੇਵਾ ਕੇਂਦਰ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 31 ਪਿੰਡ ਪੱਧਰ ਤੇ ਭਾਰਤ ਨਿਰਮਾਣ ਸੇਵਾ ਕੇਂਦਰਾਂ ਦਾ ਨਿਰਮਾਣ ਜਾਰੀ ਹੈ। ਇੰਨ੍ਹਾਂ ਦੀ ਹਰੇਕ ਦੀ ਲਾਗਤ 10 ਲੱਖ ਰੁਪਏ ਹੈ। ਇੰਨ੍ਹਾਂ ਲਈ 28431629 ਰੁਪਏ ਦੇ ਫੰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਬਲਕਾ ਲੰਬੀ ਦੇ 9 ਪਿੰਡਾਂ ਕ੍ਰਮਵਾਰ ਲੰਬੀ, ਆਧਣੀਆਂ, ਸਿੱਖਵਾਲਾ, ਕੱਖਾਂ ਵਾਲੀ, ਕਿੱਲਿਆਂ ਵਾਲੀ, ਭਾਈ ਕਾ ਕੇਰਾ, ਮਿੱਡੂ ਖੇੜਾ, ਰਸੂਲ ਪੁਰ ਅਤੇ ਨਵਾਂ ਅਬੁਲ ਖੁਰਾਣਾ ਵਿਚ ਭਾਰਤ ਨਿਰਮਾਣ ਸੇਵਾ ਕੇਂਦਰ ਬਣ ਰਹੇ ਹਨ। ਇਸੇ ਤਰਾਂ ਸ੍ਰੀ ਮੁਕਤਸਰ ਸਾਹਿਬ ਦੇ 11 ਪਿੰਡਾਂ ਕ੍ਰਮਵਾਰ ਬਰਕੰਦੀ, ਭੁੱਲਰ, ਚੱਕ ਅਟਾਰੀ ਸਦਰਵਾਲਾ, ਚੱਕ ਚਿੱਬੜਾਂਵਾਲੀ, ਗੁਲਾਬੇਵਾਲਾ, ਜੱਸੇਆਣਾ, ਕਾਕਿਆਂ ਵਾਲੀ, ਮੁਕੰਦ ਸਿੰਘ ਵਾਲਾ, ਰੁਹੇੜਿਆ ਵਾਲੀ, ਰੋੜਾਂ ਵਾਲੀ ਅਤੇ ਸੱਕਾਂ ਵਾਲੀ ਵਿਚ, ਗਿੱਦੜਬਾਹਾ ਬਲਾਕ ਦੇ ਕ੍ਰਮਵਾਰ ਚੱਕ ਗਿਲਜ਼ੇਵਾਲਾ, ਫਕਰਸਰ, ਸੁਖਨਾ ਅਬਲੂ, ਸੂਰੇਵਾਲਾ ਅਤੇ ਮਲੋਟ ਬਲਾਕ ਦੇ ਪਿੰਡਾਂ ਕ੍ਰਮਵਾਰ ਭੁਲੇਰੀਆਂ ਵਾਲੀ, ਤਖਾਣ ਵਾਲਾ, ਰੱਤਾ ਟਿੱਬਾ, ਕਟੋਰੇ ਵਾਲਾ, ਸਰਾਵਾਂ, ਕਬਰਵਾਲਾ, ਕੋਲਿਆਂ ਵਾਲੀ ਵਿਚ ਸੇਵਾ ਕੇਂਦਰ ਬਣਾਏ ਜਾ ਰਹੇ ਹਨ।

Post a Comment